14.04C Vancouver
ADS

Jun 24, 2024 7:03 PM - The Canadian Press

ਕੈਨੇਡਾ ਦੀ ਆਬਾਦੀ 63 ਮਿਲੀਅਨ ਤੱਕ ਪਹੁੰਚਣ ਦੀ ਕੀਤੀ ਗਈ ਭਵਿੱਖਬਾਣੀ

Share On
canadas-population-forecast-to-reach-63-million-as-people-over-85-set-to-triple
It says the population will rise from about 40 million in 2023 to a range of 47 million to 87 million over the next half a century, with 63 million being the medium-growth forecast.(Photo: The Canadian Press)

ਕੈਨੇਡਾ ਦੀ ਆਬਾਦੀ 2073 ਤੱਕ 63 ਮਿਲੀਅਨ ਤੱਕ ਪਹੁੰਚ ਸਕਦੀ ਹੈ, ਜਿਸ ਵਿਚ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਤਿੰਨ ਗੁਣਾ ਹੋ ਜਾਵੇਗੀ। ਸਟੈਟਿਸਟਿਕਸ ਕੈਨੇਡਾ ਨੇ ਸੋਮਵਾਰ ਜਾਰੀ ਰਿਪੋਰਟ ਵਿਚ ਇਹ ਅਨੁਮਾਨ ਪ੍ਰਗਟ ਕੀਤਾ।

ਏਜੰਸੀ ਦਾ ਕਹਿਣਾ ਹੈ ਕਿ ਸਾਰੇ ਹਾਲਾਤ ਵਿਚ ਪ੍ਰਵਾਸੀ ਹੀ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਹੋਵੇਗਾ। ਸਟੈਟਿਸਟਿਕਸ ਕੈਨੇਡਾ ਮੁਤਾਬਕ, 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਜਨਸੰਖਿਆ 2023 ਦੀ 896,600 ਤੋਂ ਵੱਧ ਕੇ 2073 ਵਿਚ 3.3 ਮਿਲੀਅਨ ਤੋਂ 4.3 ਮਿਲੀਅਨ ਵਿਚਕਾਰ ਹੋ ਜਾਵੇਗੀ, ਜਿਸ ਨਾਲ ਹੈਲਥ ਕੇਅਰ ਵਰਗੇ ਸਰੋਤਾਂ ’ਤੇ ਦਬਾਅ ਵਧੇਗਾ, ਹਾਲਾਂਕਿ ਜਨਸੰਖਿਆ ਸਿਖਰ ’ਤੇ ਪਹੁੰਚ ਤੋਂ ਬਾਅਦ ਦਬਾਅ ਘੱਟ ਹੋ ਜਾਵੇਗਾ ਪਰ ਇਸ ਵਿਚ ਅੱਧਾ ਦਹਾਕਾ ਲੱਗ ਜਾਵੇਗਾ।

ਸਟੈਟਿਸਟਿਕਸ ਕੈਨੇਡਾ ਮੁਤਾਬਕ, ਨਿਊਫਾਊਂਡਲੈਂਡ ਅਤੇ ਲੈਬਰਾਡੋਰ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਅਤੇ ਕਿਊਬਿਕ ਦੀ ਆਬਾਦੀ 2048 ਤੱਕ ਕੈਨੇਡਾ ਦੀ ਕੁੱਲ ਆਬਾਦੀ ਦੀ ਤੁਲਨਾ ਵਿਚ ਘਟਣ ਦੀ ਉਮੀਦ ਹੈ। ਦੂਜੇ ਪਾਸੇ, ਸਸਕੈਚਵਨ, ਅਲਬਰਟਾ, ਅਤੇ ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ ਦਾ ਯੋਗਦਾਨ ਕੈਨੇਡਾ ਦੀ ਕੁੱਲ ਆਬਾਦੀ ਵਿਚ ਵਧਣ ਦੀ ਸੰਭਾਵਨਾ ਹੈ।

Latest news

15-year-old-charged-after-allegedly-threatening-to-burn-down-port-coquitlam-home
Punjabi

ਪੋਰਟ ਕੋਕੁਇਟਲਮ ’ਚ 15 ਸਾਲਾ ਨੌਜਵਾਨ ’ਤੇ ਘਰ ਸਾੜਨ ਦੀ ਧਮਕੀ ਦੇਣ ਦੇ ਦੋਸ਼

ਪੋਰਟ ਕੋਕੁਇਟਲਮ ਵਿਚ ਇੱਕ ਘਰ ਨੂੰ ਅੱਗ ਲਗਾ ਕੇ ਸਾੜਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਇੱਕ 15 ਸਾਲਾ ਨਾਬਾਲਗ ਨੌਜਵਾਨ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਕੋਕੁਇਟਲਮ ਆਰਸੀਐਮਪੀ ਮੁਤਾਬਕ,ਇਹ ਮਾਮਲਾ ਇਸੇ ਸਾਲ 17 ਮਈ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ,ਜਿਸ ਦੀ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਕੀਤੀ ਜਾਂਚ ਅਤੇ ਸਬੂਤਾਂ ਤੋਂ ਬਾਅਦ ਬੀ.ਸੀ.ਪ੍ਰੌਸੀਕਿਊਸ਼ਨ ਸਰਵਿਸ ਨੇ 4 ਅਗਸਤ ਨੂੰ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ।
poilievre-invites-irans-exiled-crown-prince-reza-pahlavi-to-visit-canada
Punjabi

ਪੌਲੀਐਵ ਨੇ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨੂੰ ਕੈਨੇਡਾ ਆਉਣ ਦਾ ਦਿੱਤਾ ਸੱਦਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਈਰਾਨ ਦੇ ਦੇਸ਼-ਨਿਕਾਲਾ ਦਿੱਤੇ ਗਏ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਹਾਲ ਹੀ ਵਿਚ ਉੱਤਰੀ ਵੈਨਕੂਵਰ-ਕੈਪੀਲਾਨੋ ਹਲਕੇ ਵਿਚ ਕੰਜ਼ਰਵੇਟਿਵ ਉਮੀਦਵਾਰ ਵਲੋਂ ਅਗਾਮੀ ਜ਼ਿਮਨੀ ਚੋਣ ਦੇ ਸਬੰਧ ਵਿਚ ਬੁਲਾਈ ਗਈ ਪਰਸ਼ੀਅਨ ਟਾਊਨ ਹਾਲ ਦੌਰਾਨ ਇਹ ਗੱਲ ਆਖੀ ਅਤੇ ਇਹ ਵੀ ਕਿਹਾ ਕਿ Pahlavi ਨਾਲ ਉਹ ਇੱਕ ਵਰਚੁਅਲ ਮੀਟਿੰਗ ਵੀ ਕਰਨਗੇ।
carney-urges-premiers-to-lift-ban-on-u-s-alcohol
Punjabi

ਅਮਰੀਕੀ ਸ਼ਰਾਬ 'ਤੇ ਪਾਬੰਦੀ ਹਟਾਉਣ ਲਈ ਪ੍ਰੀਮੀਅਰਜ਼ ਨੂੰ ਕਾਰਨੀ ਦੀ ਅਪੀਲ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਅਸਥਾਈ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪ੍ਰੀਮੀਅਰਜ਼ ਨੂੰ ਅਮਰੀਕੀ ਸ਼ਰਾਬ 'ਤੇ ਬੈਨ ਹਟਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 50 ਫੀਸਦੀ ਟੈਰਿਫ ਸ਼ੁੱਕਰਵਾਰ ਤੱਕ ਟਾਲਣ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਅਜੇ ਵੀ ਚੱਲ ਰਹੀ ਹੈ ਅਤੇ ਅਮਰੀਕਾ ਸ਼ਰਾਬ ਦੀ ਪਾਬੰਦੀ 'ਤੇ ਕਈ ਵਾਰ ਇਤਰਾਜ਼ ਜਤਾ ਚੁੱਕਾ ਹੈ। ਕਿਉਂਕਿ ਕੈਨੇਡਾ ਵਿਚ ਸ਼ਰਾਬ ਦੀ ਵਿਕਰੀ 'ਤੇ ਕੰਟਰੋਲ ਸੂਬਾ ਸਰਕਾਰਾਂ ਦੇ ਹੱਥ ਹੈ ਇਸ ਲਈ ਪ੍ਰਧਾਨ ਮੰਤਰੀ ਕਾਰਨੀ ਨੇ ਬੁੱਧਵਾਰ ਨੂੰ ਪ੍ਰੀਮੀਅਰਜ਼ ਨਾਲ ਵਰਚੁਅਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਮਰੀਕੀ ਸ਼ਰਾਬ ਵਾਪਸ ਸਟੋਰਾਂ ਵਿਚ ਲਿਆਉਣ ਲਈ ਕਿਹਾ।
canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link