15.22C Vancouver
ADS

Mar 2, 2021 4:19 PM -

2020 ਆਰਥਿਕਤਾ ਲਈ ਹੁਣ ਤੱਕ ਦਾ ਸਭ ਤੋਂ ਬੁਰਾ ਸਾਲ, 5.4% ਦੀ ਗਿਰਾਵਟ ਆਈ

Share On
canadian-economy-contracted-5-4-per-cent-in-2020-worst-year-on-record
Statistics Canada's offices at Tunny's Pasture in Ottawa are shown on Friday, March 8, 2019. THE CANADIAN PRESS/Justin Tang

ਸਟੈਟਿਸਟਿਕਸ ਕੈਨੇਡਾ ਮੁਤਾਬਕ ਕੋਵਿਡ-19 ਮਹਾਂਮਾਰੀ ਕਾਰਣ ਵਪਾਰ ਬੰਦ ਹੋਣ ਅਤੇ ਨੌਕਰੀਆਂ ਖਤਮ ਹੋ ਜਾਣ ਦੀ ਵਜ੍ਹਾ ਨਾਲ 2020 ਵਿੱਚ ਆਰਥਕਤਾ ਵਿੱਚ ਇੱਕ ਸਾਲ ਦੇ ਅੰਦਰ ਆਉਣ ਵਾਲੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ।

ਏਜੇਂਸੀ ਅਨੁਸਾਰ 2020 ਵਿੱਚ ਕੁੱਲ ਘਰੇਲੂ ਉਤਪਾਦ (GDP) ਦੀ ਦਰ ਘੱਟਕੇ 5.4 ਫ਼ੀਸਦੀ ਹੋ ਗਈ ਸੀ ਜੋ ਕਿ 1961 ਤੋਂ ਬਾਅਦ ਆਈ ਸਭ ਤੋਂ ਵੱਡੀ ਗਿਰਾਵਟ ਹੈ।

ਆਰਥਿਕਤਾ ਉੱਤੇ ਸਭ ਤੋਂ ਜ਼ਿਆਦਾ ਅਸਰ ਮਹਾਂਮਾਰੀ ਦੀ ਪਹਿਲੀ ਲਹਿਰ ਕਾਰਣ ਮਾਰਚ ਅਤੇ ਅਪ੍ਰੈਲ ਵਿਚ ਕਾਰੋਬਾਰਾਂ ਦੇ ਬੰਦ ਹੋਣ ਨਾਲ ਪਿਆ।

ਉਸ ਤੋਂ ਬਾਅਦ ਇਸ ਵਿੱਚ ਬਹੁਤ ਘੱਟ ਪਰ ਸਥਿਰ ਵਾਧਾ ਹੁੰਦਾ ਦੇਖਣ ਨੂੰ ਮਿਲਿਆ।

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਰਥ ਵਿਵਸਥਾ ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿਚ 9.6 ਪ੍ਰਤੀਸ਼ਤ ਦੀ ਸਲਾਨਾ ਦਰ ਨਾਲ ਵਧੀ, ਜੱਦ ਕਿ ਤੀਜੀ ਤਿਮਾਹੀ ਵਿਚ ਸਲਾਨਾ ਵਾਧੇ ਦੀ ਦਰ 40.6 ਫ਼ੀਸਦੀ ਸੀ।

ਫਾਈਨੈਂਸ਼ਲ ਮਾਰਕਿਟ ਡਾਟਾ ਫਰਮ ਰੈਫੀਨਿਟੀਵ ਮੁਤਾਬਕ ਇਹ ਅਨੁਮਾਨ ਨਾਲੋਂ ਵੱਧ ਸੀ ਕਿਉਂਕਿ ਅਰਥ ਸ਼ਾਸਤਰੀਆਂ ਦਾ ਅੰਦਾਜ਼ਾ 7.5 ਫ਼ੀਸਦੀ ਦਾ ਸੀ।

Latest news

nearly-1-in-4-canadian-households-struggle-with-unaffordable-housing-costs
Punjabi

ਕੈਨੇਡਾ ’ਚ ਘਰਾਂ ਦਾ ਖਰਚਾ ਬਣਿਆ ਵੱਡਾ ਬੋਝ, 4 ’ਚੋਂ 1 ਪਰਿਵਾਰ ਪ੍ਰਭਾਵਿਤ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਵਿਚ ਰਹਿਣ-ਸਹਿਣ ਅਤੇ ਘਰਾਂ ਦੇ ਖਰਚੇ ਵਧਣ ਕਾਰਨ ਲਗਭਗ 23.2 ਫੀਸਦੀ ਯਾਨੀ 4 ਵਿਚੋਂ 1 ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਸਟੈਟਿਸਟਿਕਸ ਵਿਭਾਗ ਨੇ ਅਜਿਹੇ ਘਰਾਂ ਨੂੰ unaffordable ਜਾਂ ਪਹੁੰਚ ਤੋਂ ਬਾਹਰ ਮੰਨਿਆ ਹੈ, ਜਿੱਥੇ ਪਰਿਵਾਰ ਆਪਣੀ ਕੁੱਲ ਇਨਕਮ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਰਿਹਾਇਸ਼ ਦੀ ਲਾਗਤ 'ਤੇ ਖਰਚ ਕਰ ਰਹੇ ਹਨ।
canada-india-trade-talks-show-progress-sidhu-eyes-new-asia-pacific-trade-deals
Punjabi

ਕੈਨੇਡਾ-ਭਾਰਤ ਵਪਾਰਕ ਗੱਲਬਾਤ ਸਫਲ, ਏਸ਼ੀਆ-ਪੈਸੀਫਿਕ ’ਚ ਨਵੇਂ ਟਰੇਡ ਡੀਲਾਂ ’ਤੇ ਸਿੱਧੂ ਦਾ ਫੋਕਸ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਨਾਲ ਵਪਾਰਕ ਗੱਲਬਾਤ ਸਫਲ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਦੋ ਦਿਨ ਭਾਰਤ ਦੌਰੇ 'ਤੇ ਸਨ। ਹੁਣ ਉਹ ਫਿਲੀਪੀਨਜ਼ ਵਿਖੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਆਰਥਿਕ ਮੰਤਰੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ ਹਨ, ਉਨ੍ਹਾਂ ਕਿਹਾ ਕਿ ਉਹ ASEAN ਅਤੇ ਫਿਲੀਪੀਨਜ਼ ਦੋਵਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।
trump-signals-major-u-s-potash-deal-with-belarus-amid-canada-trade-tensions
Punjabi

ਟਰੰਪ ਦਾ ਵੱਡਾ ਐਲਾਨ, ਬੇਲਾਰੂਸ ਤੋਂ ਪੋਟਾਸ਼ ਖਰੀਦਣ ਦੀ ਤਿਆਰੀ

ਕੈਨੇਡਾ ਨਾਲ ਟ੍ਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੇਲਾਰੂਸ ਤੋਂ ਪੋਟਾਸ਼ ਖਰੀਦਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਮਵਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਮਰੀਕਾ, ਬੇਲਾਰੂਸ ਤੋਂ ਪੋਟਾਸ਼ ਦੀ ਖਰੀਦ ਲਈ ਇੱਕ ਵਿਸ਼ਾਲ ਡੀਲ ਕਰ ਰਿਹਾ ਹੈ ਅਤੇ ਇਸ ਨਵੇਂ ਸਮਝੌਤੇ ਤਹਿਤ ਕੀਮਤ ਉਸ ਰਕਮ ਨਾਲੋਂ ਬਹੁਤ ਘੱਟ ਹੋਵੇਗੀ ਜੋ ਅਮਰੀਕਾ ਵਰਤਮਾਨ ਵਿਚ ਕੈਨੇਡਾ ਨੂੰ ਪੇਅ ਕਰ ਰਿਹਾ ਹੈ।
alberta-temporarily-changes-voter-list-rules-after-privacy-breach
Punjabi

ਪ੍ਰਾਈਵੇਸੀ ਬ੍ਰੀਚ ਮਗਰੋਂ ਐਲਬਰਟਾ ਸਰਕਾਰ ਵੱਲੋਂ ਵੋਟਰ ਸੂਚੀ ਦੇ ਨਿਯਮਾਂ ’ਚ ਅਸਥਾਈ ਬਦਲਾਅ

ਐਲਬਰਟਾ ਸਰਕਾਰ ਨੇ ਪ੍ਰਾਈਵੇਸੀ ਬ੍ਰੀਚ ਤੋਂ ਬਾਅਦ ਸੂਬੇ ਦੀਆਂ ਵੋਟਰ ਸੂਚੀਆਂ ਦੇ ਨਿਯਮਾਂ ਵਿੱਚ ਅਸਥਾਈ ਤੌਰ 'ਤੇ ਬਦਲਾਅ ਕਰ ਦਿੱਤੇ ਹਨ।ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਪਾਲਿਸੀ ਤਹਿਤ ਹੁਣ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਅਧਿਕਾਰਤ ਵੋਟਰ ਸੂਚੀ ਵਿੱਚ ਸਿਰਫ਼ ਵੋਟਿੰਗ ਖੇਤਰ ਅਤੇ ਨਗਰ ਪਾਲਿਕਾ ਦੇ ਵੋਟਰਾਂ ਦੀ ਗਿਣਤੀ ਹੀ ਸ਼ਾਮਲ ਹੋਵੇਗੀ।
80-year-old-cyclist-killed-in-chilliwack-hit-and-run
Punjabi

ਚਿਲੀਵੈਕ ’ਚ ਹਿੱਟ-ਐਂਡ-ਰਨ ਹਾਦਸੇ ਵਿੱਚ, 80 ਸਾਲਾ ਸਾਈਕਲ ਸਵਾਰ ਮਹਿਲਾ ਦੀ ਮੌਤ

ਚਿਲੀਵੈਕ ਵਿਚ ਸ਼ਨੀਵਾਰ ਸਾਈਕਲ ਸਵਾਰ ਇੱਕ 80 ਸਾਲਾ ਬਜ਼ੁਰਗ ਮਹਿਲਾ ਦੀ ਹਿੱਟ-ਐਂਡ-ਰਨ ਹਾਦਸੇ ਕਾਰਨ ਮੌਤ ਹੋ ਗਈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸ਼ਾਮ ਲਗਭਗ 6 ਵਜੇ ਪੋਰਟੇਜ ਐਵੇਨਿਊ ਅਤੇ ਵੁੱਡਬਾਈਨ ਸਟ੍ਰੀਟ ਦੇ ਚੌਰਾਹੇ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਬਜ਼ੁਰਗ ਮਹਿਲਾ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link