12.19C Vancouver
ADS

May 31, 2024 2:32 PM - Connect Newsroom

ਕੈਪਟਨ ਤੇ ਸਿੱਧੂ ਚੋਣ ਪਿੜ ’ਚੋਂ ਰਹੇ ਗੈਰਹਾਜ਼ਰ

Share On
captain-and-sidhu-were-absent-from-the-election-campaign
At the same time, Captain Amarinder did not campaign for the election citing his ill health, but he issued a letter urging the people of the constituency to vote in favor of Praneet Kaur.

ਪੰਜਾਬ ਵਿਚ ਇਸ ਵਾਰ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਤੋਂ ਪਟਿਆਲਾ ਦੇ ਦੋ ਵੱਡੇ ਸਿਆਸੀ ਲੀਡਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੈਰਹਾਜ਼ਰ ਰਹੇ। ਨਵਜੋਤ ਸਿੱਧੂ ਨਾ ਤਾਂ ਕਿਸੇ ਸਿਆਸੀ ਮੰਚ ’ਤੇ ਦਿਸੇ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਉਮੀਦਵਾਰ ਲਈ ਵੋਟ ਮੰਗੇ।

ਉਥੇ ਹੀ ਕੈਪਟਨ ਅਮਰਿੰਦਰ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਚੋਣ ਪ੍ਰਚਾਰ ਨਹੀਂ ਕੀਤਾ ਪਰ ਉਨ੍ਹਾਂ ਇੱਕ ਪੱਤਰ ਜਾਰੀ ਕਰਕੇ ਹਲਕਾ ਵਾਸੀਆਂ ਨੂੰ ਪ੍ਰਨੀਤ ਕੌਰ ਦੇ ਹੱਕ ਵਿਚ ਭੁਗਤਣ ਦੀ ਅਪੀਲ ਜ਼ਰੂਰ ਕੀਤੀ।

ਨਵਜੋਤ ਸਿੱਧੂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਦੇ ਨਾਲ ਹੀ ਰਾਜਨੀਤੀ ਤੋਂ ਦੂਰ ਹੋ ਗਏ ਸਨ, ਉਨ੍ਹਾਂ ਨੇ ਆਈ.ਪੀ.ਐੱਲ. ਲਈ ਕੁਮੈਂਟਰੀ ਕੀਤੀ, ਇਲੈਕਸ਼ਨ ਕੰਪੇਨ ਦੇ ਅੰਤਿਮ ਦਿਨ ਆਈ.ਪੀ. ਐੱਲ ਵੀ ਸੰਪੰਨ ਹੋ ਚੁੱਕਾ ਸੀ, ਅਜਿਹੇ ਵਿਚ ਉਮੀਦ ਸੀ ਕਿ ਉਹ ਰਾਹੁਲ ਗਾਂਧੀ ਦੀ ਪਟਿਆਲਾ ਰੈਲੀ ਵਿਚ ਸ਼ਾਮਲ ਹੋਣਗੇ ਪਰ ਅਜਿਹਾ ਨਹੀਂ ਹੋਇਆ।

ਸਿੱਧੂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ, ਅਜਿਹੇ ’ਚ ਇਨ੍ਹੀਂ ਦਿਨੀਂ ਉਹ ਉਨ੍ਹਾਂ ’ਤੇ ਧਿਆਨ ਦੇ ਰਹੇ ਹਨ।

Latest news

farmers-suspend-protest-at-punjab-haryana-border-meeting-with-manohar-lal-set-for-september-4
Punjabi

ਕਿਸਾਨ ਅੰਦੋਲਨ ਮੁਅੱਤਲ, 4 ਸਤੰਬਰ ਨੂੰ ਮਨੋਹਰ ਲਾਲ ਨਾਲ ਹੋਵੇਗੀ ਮੀਟਿੰਗ

ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਆਪਣੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ 'ਤੇ ਚਰਚਾ ਲਈ 4 ਸਤੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੀਟਿੰਗ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ।
alberta-ai-data-centres-face-public-scrutiny-at-lacombe-town-hall
Punjabi

ਐਲਬਰਟਾ ਦੇ Lacombe ਵਿਚ ਏ.ਆਈ. ਡਾਟਾ ਸੈਂਟਰਾਂ ਸਬੰਧੀ ਹੋਵੇਗੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਤੇ Innovation Minister ਨੈਟ ਗਲੂਬਿਸ਼ ਵੱਲੋਂ ਅੱਜ ਸ਼ਾਮ Lacombe ਵਿਚ ਸ਼ਹਿਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਾਟਾ ਸੈਂਟਰਾਂ ਬਾਰੇ ਲੋਕਾਂ ਦੇ ਵਿਚਾਰ ਸੁਣਨ ਲਈ ਟਾਊਨ ਹਾਲ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਡਾਟਾ ਸੈਂਟਰ ਸਥਾਪਤ ਕਰਨ ਦੀ ਯੋਜਨਾ ਦਾ ਕੁਝ ਸਥਾਨਕ ਲੋਕਾਂ ਅਤੇ ਵਾਤਾਵਰਨ ਪੱਖੀਆਂ ਵੱਲੋਂ ਕਸਵਿਰੋਧ ਕੀਤਾ ਜਾ ਰਿਹਾ ਹੈ।
b-c-governments-decision-to-shut-public-employee-directory-sparks-transparency-debate
Punjabi

ਬੀ.ਸੀ. ਸਰਕਾਰੀ ਡਾਇਰੈਕਟਰੀ ਬੰਦ ਕਰਨ ’ਤੇ ਵਿਵਾਦ, ਵਿਰੋਧੀ ਧਿਰ ਨੇ ਚੁੱਕੇ ਪਾਰਦਰਸ਼ਤਾ ’ਤੇ ਸਵਾਲ

ਬੀ.ਸੀ. ਦੀ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਬਾਰੇ ਔਨਲਾਈਨ ਸਰਕਾਰੀ ਡਾਇਰੈਕਟਰੀ ਨੂੰ ਆਮ ਪਬਲਿਕ ਲਈ ਅਚਾਨਕ ਬੰਦ ਕਰਨ ਦੇ ਫ਼ੈਸਲੇ ਨੇ ਸੂਬੇ ਦੀ ਰਾਜਨੀਤੀ ਗਰਮਾ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਨੂੰ ਜਨਤਾ ਤੋਂ ਜਾਣਕਾਰੀ ਲੁਕਾਉਣ ਅਤੇ transparency 'ਤੇ ਹਮਲਾ ਦੱਸਿਆ ਹੈ, ਦੂਜੇ ਪਾਸੇ ਸਰਕਾਰ ਇਸ ਨੂੰ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਜੋੜ ਰਹੀ ਹੈ।
poilievre-targets-liberal-government-over-catch-and-release-bail-system
Punjabi

ਪੌਲੀਐਵ ਨੇ ‘ਕੈਚ ਐਂਡ ਰਿਲੀਜ਼’ ਨੀਤੀ ’ਤੇ ਲਿਬਰਲ ਸਰਕਾਰ ਨੂੰ ਘੇਰਿਆ

ਕੈਨੇਡਾ ਵਿਚ ਗੰਭੀਰ ਅਪਰਾਧੀਆਂ ਨੂੰ ਆਸਾਨੀ ਨਾਲ ਮਿਲਣ ਵਾਲੀ ਜ਼ਮਾਨਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਰਮ ਕਾਨੂੰਨਾਂ ਕਾਰਨ ਖ਼ਤਰਨਾਕ ਅਪਰਾਧੀ ਜੇਲ੍ਹ ਵਿਚੋਂ ਛੁੱਟ ਕੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਆਮ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ।
canadas-wildfire-season-could-rank-among-countrys-worst-on-record
Punjabi

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ ਦੇਸ਼ ਦਾ ਚੌਥਾ ਸਭ ਤੋਂ ਖਰਾਬ ਸੀਜ਼ਨ ਹੋ ਸਕਦਾ ਹੈ। ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਐਲੇਨੋਰ ਓਲਸੇਵਸਕੀ ਨੇ ਬੀਤੀ ਸ਼ਾਮ ਇੱਕ ਵਰਚੁਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਅਜੇ ਵੀ ਵਾਈਲਡ ਫਾਇਰ ਸੀਜ਼ਨ ਦੇ ਬਿਲਕੁਲ ਵਿਚਕਾਰ ਹਾਂ ਅਤੇ ਕੁਝ ਇਲਾਕੇ ਬਹੁਤ ਹੀ ਮੁਸ਼ਕਲ ਤੇ ਅਨਿਸ਼ਚਿਤ ਹਾਲਾਤ ਦਾ ਸਾਹਮਣਾ ਕਰ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link