13.63C Vancouver
ADS

Mar 6, 2026 1:54 PM - Connect Newsroom - Jasmine Singh with files from The Canadian Press

ਟੋਕੀਓ 'ਚ ਮੁਲਾਕਾਤ ਦੌਰਾਨ ਕਾਰਨੀ ਅਤੇ ਜਾਪਾਨ ਦੀ ਪੀ.ਐਮ.ਤਕਾਇਚੀ ਵੱਲੋਂ ਨਵੀਂ ਸਟ੍ਰੈਟਜਿਕ ਭਾਗੀਦਾਰੀ ਦਾ ਐਲਾਨ

Share On
carney-japans-takaichi-announce-new-strategic-partnership-during-tokyo-meeting
Prime Minister Mark Carney meets Japanese Prime Minister Sanae Takaichi in Tokyo on March 6, 2026, during the final stop of Canada’s Indo-Pacific tour. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੰਡੋ-ਪੈਸੀਫਿਕ ਵਿਚ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਅੰਤਿਮ ਪੜਾਅ ਵਿਚ ਅੱਜ ਟੋਕੀਓ ਵਿਚ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਜਨਮ ਦਿਨ ਮੌਕੇ ਕੈਨੇਡੀਅਨ ਮੈਪਲ ਸਿਰਪ ਨਾਲ ਤਿਆਰ ਕੀਤਾ ਵਿਸ਼ੇਸ਼ ਕੇਕ ਵੀ ਤੋਹਫ਼ੇ ਵਜੋਂ ਦਿੱਤਾ।

ਇਸ ਮੁਲਾਕਾਤ ਦੌਰਾਨ ​ਦੋਹਾਂ ਨੇਤਾਵਾਂ ਨੇ ਇੱਕ ਨਵੀਂ Comprehensive Strategic Partnership ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਡਿਫੈਂਸ ,ਊਰਜਾ ਅਤੇ ਤਕਨਾਲੋਜੀ ਦੇ ਖੇਤਰ ਵਿਚ ਸਹਿਯੋਗ ਨੂੰ ਵਧਾਉਣਾ ਹੈ। ਕਾਰਨੀ ਦੀ ਇਹ ਫੇਰੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਕੈਨੇਡਾ ਆਪਣੀ ਵਪਾਰਕ ਨਿਰਭਰਤਾ ਨੂੰ ਅਮਰੀਕਾ ਤੋਂ ਘਟਾਉਣ ਲਈ ਕੰਮ ਕਰ ਰਿਹਾ ਹੈ। ਜਾਪਾਨ ਦੀਆਂ ਦਿੱਗਜ ਕੰਪਨੀਆਂ ਜਿਵੇਂ ਕਿ ਹੌਂਡਾ ਅਤੇ ਟੋਕੀਓ ਪਹਿਲਾਂ ਹੀ ਕੈਨੇਡਾ ਦੇ ਆਟੋ ਸੈਕਟਰ ਵਿਚ ਯੋਗਦਾਨ ਪਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਨਿਵੇਸ਼ਾਂ ਨੂੰ ਹੋਰ ਵਧਾਉਣ ਲਈ ਵੀ ਗੱਲਬਾਤ ਕੀਤੀ। ਹਾਲਾਂਕਿ, ਜਾਪਾਨ ਨੇ ਸੰਕੇਤ ਦਿੱਤਾ ਹੈ ਕਿ ਆਟੋ ਸੈਕਟਰ ਵਿਚ ਹੋਰ ਨਿਵੇਸ਼ ਲਈ ਕੰਪਨੀਆਂ ਸੀ.ਯੂ.ਐਸ.ਐਮ.ਏ. ਵਪਾਰ ਸਮਝੌਤੇ ਦੇ ਸਹੀ ਤਰੀਕੇ ਨਾਲ ਦੁਬਾਰਾ ਲਾਗੂ ਹੋਣ ਦੀ ਉਡੀਕ ਵਿਚ ਹਨ।

ਦੱਸਣਯੋਗ ਹੈ ਕਿ ਜਾਪਾਨ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਹੈ ਅਤੇ ਕੈਨੇਡਾ ਵਿਚ ਬਣਨ ਵਾਲੀਆਂ 70 ਫੀਸਦੀ ਕਾਰਾਂ ਜਾਪਾਨੀ ਕੰਪਨੀਆਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਮੁਤਾਬਕ, ਵਪਾਰ ਦੇ ਹੋਰ ਮੌਕੇ ਤਲਾਸ਼ਣ ਲਈ ਜਲਦ ਹੀ ਟੀਮ ਕੈਨੇਡਾ ਵਪਾਰ ਮਿਸ਼ਨ ਵੀ ਜਾਪਾਨ ਭੇਜਿਆ ਜਾਵੇਗਾ। ਉਹ ਖੁਦ ਸ਼ਨਵੀਰ ਨੂੰ ਔਟਵਾ ਪਹੁੰਚਣਗੇ।

Latest news

towns-orders-removal-of-alberta-separation-billboard-after-public-complaints
Punjabi

ਸਿਆਸੀ ਸੁਨੇਹੇ ਵਾਲਾ ਬਿਲਬੋਰਡ ਹਟਾਉਣ ਲਈ ਟੇਬਰ ਪ੍ਰਸ਼ਾਸਨ ਦੇ ਹੁਕਮ

ਐਲਬਰਟਾ ਦੇ ਕਸਬੇ ਟੇਬਰ ਵਿਚ ਲੱਗੇ ਇਲੈਕਟ੍ਰਾਨਿਕ ਬਿਲਬੋਰਡ ਨੂੰ ਹਟਾਉਣ ਦੇ ਸਖਤ ਹੁਕਮ ਜਾਰੀ ਹੋਏ ਹਨ, ਜੋ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਹਿਮਾਇਤ ਕਰ ਰਿਹਾ ਸੀ। ਜਨਤਾ ਵੱਲੋਂ ਕਈ ਸ਼ਿਕਾਇਤਾਂ ਮਿਲਣ ਮਗਰੋਂ ਟਾਊਨ ਔਫ ਟੇਬਰ ਨੇ ਇਸ ਨੂੰ ਤੁਰੰਤ ਹਟਾਉਣ ਲਈ ਸਖਤੀ ਵਰਤੀ। ਇਸ ਡਿਜੀਟਲ ਬਿਲਬੋਰਡ ਉੱਤੇ Send Ottawa a message! Choose Alberta ਲਿਖਿਆ ਹੋਇਆ ਸੀ।
teens-body-recovered-from-b-c-lake-after-weekend-boat-capsize
Punjabi

ਬੀ.ਸੀ. ਦੀ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ

ਬੀ.ਸੀ. ਦੇ ਕੈਰੀਬੂ ਖੇਤਰ ਦੀ ਸਟੋਨੀ ਲੇਕ ਵਿਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ ਪ੍ਰਿੰਸ ਜਾਰਜ ਦੇ 17 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਹੀ ਨੌਜਵਾਨ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਸੀ ਅਤੇ ਉਸ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਓਪ੍ਰੇਸ਼ਨ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ Quesnel ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਸਟੋਨੀ ਲੇਕ ਵਿਚ ਵਾਪਰੀ ਸੀ।
former-surrey-mayor-calls-for-independent-investigation-into-sps-chiefs-dismissal
Punjabi

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਮੁਖੀ ਦੀ ਬਰਖ਼ਾਸਤਗੀ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਕੀਤੀ ਮੰਗ

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਚੀਫ਼ ਨੌਰਮ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਏ ਜਾਣ ਅਤੇ ਸਰੀ ਪੁਲਿਸ ਬੋਰਡ ਦੇ ਦੋ ਡਾਇਰੈਕਟਰਜ਼ ਦੇ ਅਸਤੀਫ਼ਿਆਂ ਦੇ ਮਾਮਲੇ ਵਿਚ ਇੱਕ ਸੁਤੰਤਰ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਮੈਕੈਲਮ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ ਭਾਵੇਂ ਉਹ ਕੋਈ ਕੌਂਸਲਰ ਹੋਵੇ ਜਾਂ ਮੇਅਰ ਅਤੇ ਜੇਕਰ ਨਿਯਮ ਟੁੱਟੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।
carney-congratulates-modi-on-becoming-indias-longest-serving-continuously-serving-prime-minister
Punjabi

ਪੀ.ਐਮ. ਕਾਰਨੀ ਨੇ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ

ਪੀ.ਐਮ.ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ 'ਤੇ ਮੁਬਾਰਕਬਾਦ ਦਿੱਤੀ ਹੈ। ਪੀ. ਐੱਮ. ਕਾਰਨੀ ਨੇ ਇਸ ਮੌਕੇ ਭਵਿੱਖ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਕੈਨੇਡਾ ਅਤੇ ਭਾਰਤ ਆਪਣੀ ਸਾਂਝੇਦਾਰੀ ਨੂੰ ਇੱਕ ਨਵੇਂ ਰੂਪ ਵਿਚ ਅੱਗੇ ਵਧਾ ਰਹੇ ਹਨ,ਉਹ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਖੁਸ਼ਹਾਲੀ ਅਤੇ ਆਰਥਿਕ ਤਰੱਕੀ ਲਿਆਉਣ ਲਈ ਮਿਲ ਕੇ ਕੰਮ ਜਾਰੀ ਰੱਖਣ ਦੇ ਇੱਛੁਕ ਹਨ।
majithias-anticipatory-bail-plea-adjourned-to-june-11-in-majitha-police-station-case
Punjabi

ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 11 ਜੂਨ ਤੱਕ ਟਲਿਆ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਕੱਲ੍ਹ 9 ਜੂਨ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਮਜੀਠਾ ਥਾਣਾ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਗ੍ਰਿਫਤਾਰੀ ‘ਤੇ ਰੋਕ ਲਾਉਣ ਅਤੇ ਅਗਾਊਂ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ‘ਤੇ ਅੱਜ ਸੁਣਵਾਈ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link