15.25C Vancouver
ADS

Jan 20, 2026 3:19 PM - Connect Newsroom - Ramandeep Kaur with files from The Canadian Press

ਪੀ.ਐਮ.ਕਾਰਨੀ ਨੇ ਦਾਵੋਸ ਵਿੱਚ ਕੈਨੇਡਾ ਨੂੰ ਵਿਸ਼ਵਵਿਆਪੀ ਨਿਵੇਸ਼ ਸਥਾਨ ਵਜੋਂ ਕੀਤਾ ਉਤਸ਼ਾਹਿਤ

Share On
carney-promotes-canada-as-global-investment-destination-at-davos-forum
Prime Minister Mark Carney attends the World Economic Forum in Davos, Switzerland. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਸਵਿਜ਼ਰਲੈਂਡ ਦੇ ਦਾਵੋਸ ਵਿਖੇ ਹੋ ਰਹੀ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਵਿਚ ਸ਼ਾਮਲ ਹੋ ਰਹੇ ਹਨ, ਜਿੱਥੇ ਉਹ ਕੈਨੇਡਾ ਨੂੰ ਇਨਵੈਸਟਮੈਂਟ ਡੈਸਟੀਨੇਸ਼ਨ ਦੇ ਤੌਰ 'ਤੇ ਪੇਸ਼ ਕਰਨਗੇ। ਇਸ ਬੈਠਕ ਦੀ ਸਾਈਡਲਾਈਨ 'ਤੇ ਉਹ ਸ਼ਾਮ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਵੀ ਮਿਲਣਗੇ, ਜੋ ਇਸ ਸਾਲ ਜੀ 7 ਦੀ ਪ੍ਰਧਾਨਗੀ ਕਰ ਰਹੇ ਹਨ।

ਦਾਵੋਸ ਵਿਚ ਇਹ ਗਲੋਬਲ ਸੰਮੇਲਨ ਉਦੋਂ ਹੋ ਰਿਹਾ ਹੈ ਜਦੋਂ ਅਮਰੀਕਾ ਵਲੋਂ ਗ੍ਰੀਨਲੈਂਡ ਨੂੰ ਹਥਿਆਉਣ ਨੂੰ ਲੈ ਕੇ ਇੱਕ ਵੱਡੀ ਉਥਲ-ਪੁਥਲ ਪੈਦਾ ਕੀਤੀ ਗਈ ਹੈ। ਡੌਨਲਡ ਟਰੰਪ ਨੇ ਇਹ ਵੀ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਇਸ ਯੋਜਨਾ 'ਤੇ ਪਿੱਛੇ ਹਟਣ ਦੀ ਕੋਈ ਸੰਭਾਵਨਾ ਨਹੀਂ ਹੈ, ਉਨ੍ਹਾਂ ਦਾ ਤਰਕ ਹੈ ਕਿ ਗ੍ਰੀਨਲੈਂਡ ਰਾਸ਼ਟਰੀ ਅਤੇ ਵਿਸ਼ਵ ਸੁਰੱਖਿਆ ਲਈ ਜ਼ਰੂਰੀ ਹੈ।

ਟਰੰਪ ਬੁੱਧਵਾਰ ਨੂੰ ਫੋਰਮ ਨੂੰ ਸੰਬੋਧਨ ਕਰਨ ਵਾਲੇ ਹਨ ਅਤੇ ਇਸ ਪੂਰੀ ਬੈਠਕ ਦਾ ਵਿਸ਼ਾ ਸਪਿਰਟ ਔਫ ਡਾਇਲੌਗ ਹੈ। ਗੌਰਤਲਬ ਹੈ ਕਿ ਟਰੰਪ ਦੇ ਆਰੋਪਾਂ ਵਿਚਕਾਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਾ ਵੀ ਬਿਆਨ ਆਇਆ ਹੈ, ਲਾਵਰੋਵ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਵਾਸ਼ਿੰਗਟਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਰੂਸ ਦਾ ਗ੍ਰੀਨਲੈਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੂਸ ਗ੍ਰੀਨਲੈਂਡ 'ਤੇ ਕਬਜ਼ਾ ਕਰ ਲਵੇਗਾ।

Latest news

langley-rcmp-investigating-serious-crash-one-person-in-critical-condition
Punjabi

ਲੈਂਗਲੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਪੁਲਿਸ ਮੁਤਾਬਕ, ਐਲਡਰਗਰੋਵ ਵਿਚ ਬੁੱਧਵਾਰ ਸਵੇਰੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਆਰ.ਸੀ.ਐਮ.ਪੀ. ਅਨੁਸਾਰ, ਸਵੇਰੇ ਕਰੀਬ 8:10 ਵਜੇ ਕ੍ਰੈਸ਼ ਦੀ ਇਹ ਘਟਨਾ ਹਾਈਵੇ 13 'ਤੇ ਹੋਈ। ਸਾਰਜੈਂਟ ਜ਼ਾਈਨਲ ਸ਼ਾਰੂਮ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ, ਜਿਸ ਦੀ ਹਾਲਤ ਹਸਪਤਾਲ ਵਿਚ ਬੇਹੱਦ ਨਾਜ਼ੁਕ ਅਤੇ ਜਾਨਲੇਵਾ ਦੱਸੀ ਜਾ ਰਹੀ ਹੈ।
coquihalla-highway-reopens-after-trailer-fire-sparked-roadside-wildfire
Punjabi

ਕੋਕੀਹਾਲਾ ਹਾਈਵੇਅ ਜੰਗਲੀ ਅੱਗ ਮਗਰੋਂ ਕਈ ਘੰਟੇ ਬੰਦ ਰਹਿਣ ਮਗਰੋਂ ਮੁੜ ਖੁੱਲ੍ਹਾ

ਬੀ.ਸੀ. ਦੇ ਲੋਅਰ ਮੇਨਲੈਂਡ ਨੂੰ ਇੰਟੀਰੀਅਰ ਨਾਲ ਜੋੜਨ ਵਾਲਾ ਕੋਕੀਹਾਲਾ ਹਾਈਵੇਅ ਕਈ ਘੰਟੇ ਬੰਦ ਰਹਿਣ ਮਗਰੋਂ ਮੰਗਲਵਾਰ ਸ਼ਾਮ ਟ੍ਰੈਫਿਕ ਲਈ ਮੁੜ ਖੁੱਲ੍ਹਾ ਹੈ। ਹੋਪ ਅਤੇ ਮੈਰਿਟ ਵਿਚਕਾਰ ਇਹ ਹਾਈਵੇਅ ਸੋਮਵਾਰ ਰਾਤ ਇੱਕ ਸੈਮੀ-ਟ੍ਰੇਲਰ ਨੂੰ ਅੱਗ ਲੱਗਣ ਕਾਰਨ ਲਗਭਗ ਪੂਰਾ ਦਿਨ ਬੰਦ ਰਿਹਾ ਸੀ ਅਤੇ ਸੜਕ 'ਤੇ ਫੈਲੇ ਜ਼ਹਿਰੀਲੇ ਪਦਾਰਥ ਨੂੰ ਹਟਾਉਣ ਲਈ ਇਹ ਦੂਜੇ ਦਿਨ ਵੀ ਪ੍ਰਭਾਵਿਤ ਰਿਹਾ।
faa-reports-near-miss-between-air-canada-and-republic-airways-flights-at-jfk
Punjabi

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਕਰੀਬੀ ਟੱਕਰ ਤੋਂ ਬਚਾਅ

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਸੋਮਵਾਰ ਦੁਪਹਿਰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋਂ ਵਾਲ-ਵਾਲ ਬਚਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ, ਏਅਰ ਕੈਨੇਡਾ ਦਾ ਇੱਕ ਜਹਾਜ਼ ਅਤੇ ਰਿਪਬਲਿਕ ਏਅਰਵੇਜ਼ ਦੀ ਇੱਕ ਉਡਾਣ ਆਪਸ ਵਿਚ ਟਕਰਾਉਣ ਦੇ ਬਿਲਕੁਲ ਕਰੀਬ ਪਹੁੰਚ ਗਏ ਸਨ।
surrey-police-investigate-overnight-shooting-at-residence-possible-extortion-link
Punjabi

ਸਰੀ ਵਿੱਚ ਰਿਹਾਇਸ਼ੀ ਘਰ 'ਤੇ ਅੱਧੀ ਰਾਤ ਹੋਈ ਗੋਲੀਬਾਰੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਨੇੜੇ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਇਸ ਦੇ ਐਕਸਟੋਸ਼ਨ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ 'ਚ ਕਤਲ ਦੇ ਦੋਸ਼ੀ ਦੀ ਸਜ਼ਾ ਉਲਟਾਉਣ ਦੀ ਤਿਆਰੀ 'ਚ ਅਪੀਲ ਅਦਾਲਤ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link