19.18C Vancouver
ADS

Apr 23, 2026 4:05 PM - Connect Newsroom - Ramandeep Kaur with files from The Canadian Press

ਕਾਰਨੀ ਨੇ ਸੰਭਾਵਿਤ CUSMA ਵਪਾਰ ਗੱਲਬਾਤ ਤੋਂ ਪਹਿਲਾਂ ਅਮਰੀਕੀ ਦਬਾਅ ਨੂੰ ਕੀਤਾ ਰੱਦ

Share On
carney-rejects-u-s-pressure-ahead-of-potential-cusma-trade-talks
Prime Minister Mark Carney speaks at a news conference in Ottawa on April 23, 2026.(Photo: The Canadian Press)

ਪੀ.ਐਮ. ਮਾਰਕ ਕਾਰਨੀ ਨੇ ਵਾਸ਼ਿੰਗਟਨ ਨਾਲ ਵਪਾਰਕ ਗੱਲਬਾਤ ਦੇ ਮਾਮਲੇ ਵਿਚ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਸਿਰਫ਼ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਅਤੇ ਨਾ ਹੀ ਉਹ ਅਮਰੀਕਾ ਕੋਲੋਂ ਕਿਸੇ ਨਿਰਦੇਸ਼ ਜਾਂ ਨੋਟਸ 'ਤੇ ਚੱਲ ਰਿਹਾ ਹੈ। ਪੀ. ਐੱਮ. ਕਾਰਨੀ ਦਾ ਇਹ ਬਿਆਨ ਵ੍ਹਾਈਟ ਹਾਊਸ ਦੇ ਅਧਿਕਾਰੀ ਦੀ ਉਸ ਟਿੱਪਣੀ 'ਤੇ ਆਇਆ, ਜਿਸ ਵਿਚ ਉਨ੍ਹਾਂ ਜਨਤਕ ਤੌਰ 'ਤੇ ਕੈਨੇਡਾ-ਅਮਰੀਕਾ ਦੇ ਵਪਾਰ ਸਬੰਧਾਂ ਵਿਚ ਕੁਝ ਰੁਕਾਵਟਾਂ ਬਾਰੇ ਸ਼ਿਕਾਇਤ ਕੀਤੀ ਹੈ।

ਕਾਰਨੀ ਨੇ ਕਿਹਾ ਕਿ ਸਟੀਲ, ਐਲੂਮੀਨੀਅਮ ਅਤੇ ਫੋਰੈਸਟ ਸੈਕਟਰ 'ਤੇ ਲਗਾਏ ਗਏ ਅਮਰੀਕੀ ਟੈਰਿਫ ਸਾਡੇ ਲਈ ਵੀ ਮਾਮੂਲੀ ਅੜਚਣਾਂ ਨਹੀਂ ਹਨ ਬਲਕਿ ਇਹ ਮੌਜੂਦਾ ਵਪਾਰਕ ਸਮਝੌਤੇ ਦੀ ਸਿੱਧੀ ਉਲੰਘਣਾ ਹਨ। ਗੌਰਤਲਬ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬੁੱਧਵਾਰ ਨੂੰ ਇੱਕ ਕਮੇਟੀ ਨੂੰ ਕਿਹਾ ਸੀ ਕਿ ਵਾਈਟ ਹਾਊਸ ਕੈਨੇਡੀਅਨ ਵਪਾਰਕ ਨੀਤੀਆਂ ਵਿਚ ਬਦਲਾਅ ਲਈ ਦਬਾਅ ਪਾ ਰਿਹਾ ਹੈ।

ਗ੍ਰੀਰ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕੀ ਸ਼ਰਾਬ ਨੂੰ ਕੈਨੇਡੀਅਨ liquor ਸਟੋਰ ਵਿਚ ਵਾਪਸ ਨਾ ਲਿਆਂਦਾ ਗਿਆ ਤਾਂ ਕੈਨੇਡਾ ਵਿਰੁੱਧ ਵਪਾਰਕ ਕਾਰਵਾਈ ਕੀਤੀ ਜਾ ਸਕਦੀ ਹੈ।ਉਥੇ ਹੀ, ਪ੍ਰਧਾਨ ਮੰਤਰੀ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੇ ਅਮਰੀਕਾ ਖੁਦ ਵਪਾਰਕ ਰੁਕਾਵਟਾਂ ਨੂੰ ਹਟਾਉਂਦਾ ਹੈ ਤਾਂ ਕੈਨੇਡਾ ਵੀ ਜਵਾਬੀ ਪਾਬੰਦੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ।

Latest news

liberal-government-hit-by-resignations-as-six-federal-by-elections-loom-across-canada
Punjabi

ਲਿਬਰਲ ਸਰਕਾਰ ਤੋਂ ਗਿਲਬੌਲਟ ਦਾ ਅਸਤੀਫ਼ਾ, ਕੈਨੇਡਾ ਵਿੱਚ ਹੋਣਗੀਆਂ 6 ਹੋਰ ਜ਼ਿਮਨੀ ਚੋਣਾਂ

ਕੈਨੇਡਾ ਦੀ ਸੱਤਧਾਰੀ ਲਿਬਰਲ ਸਰਕਾਰ ਦੇ ਉੱਘੇ ਐਮਪੀ ਸਟੀਵਨ ਗਿਲਬੌਲਟ ਨੇ ਅਧਿਕਾਰਤ ਤੌਰ 'ਤੇ ਮਾਂਟਰੀਅਲ ਦੀ Laurier–Sainte-Marie ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਹਾਊਸ ਔਫ ਕਾਮਨਜ਼ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਵਾਤਾਵਰਣ ਕਾਰਕੁਨ ਰਹੇ ਗਿਲਬੌਲਟ ਨੇ ਪਾਰਟੀ ਲੀਡਰਸ਼ਿਪ ਨਾਲ ਸਿਧਾਂਤਕ ਮਤਭੇਦ ਖ਼ਾਸ ਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਅਤੇ ਐਲਬਰਟਾ ਨੂੰ ਤੇਲ ਪਾਈਪਲਾਈਨ ਬਣਾਉਣ ਦਾ ਸਮਰਥਨ ਦੇਣ ਦਾ ਵਿਰੋਧ ਕਰਦਿਆਂ ਸਰਕਾਰ ਛੱਡੀ ਹੈ।
nepal-floods-death-toll-surpasses-1-000-nearly-4-000-still-missing
Punjabi

ਨੇਪਾਲ ਹੜ੍ਹ-ਜ਼ਮੀਨ ਖਿਸਕਣ ਨਾਲ ਮੌਤਾਂ 1,000 ਤੋਂ ਪਾਰ, 4,000 ਲੋਕ ਅਜੇ ਵੀ ਲਾਪਤਾ

ਨੇਪਾਲ ਵਿੱਚ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਹੋ ਗਈ ਹੈ। ਇਸ ਤਬਾਹੀ ਤੋਂ ਲਗਭਗ ਇੱਕ ਹਫ਼ਤੇ ਬਾਅਦ ਵੀ ਹਜ਼ਾਰਾਂ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਬਚਾਅ ਟੀਮਾਂ ਭਾਰੀ ਮਸ਼ੀਨਰੀ, ਹੈਲੀਕਾਪਟਰਾਂ ਅਤੇ ਖੁਦਾਈ ਮਸ਼ੀਨਾਂ ਦੀ ਮਦਦ ਲੈ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਪੁਸ਼ਟੀ ਕੀਤੀ ਗਿਣਤੀ 1,003 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 4,000 ਲੋਕ ਅਜੇ ਵੀ ਲਾਪਤਾ ਹਨ।
delta-police-seek-driver-in-investigation-into-womans-suspicious-death
Punjabi

ਡੈਲਟਾ ’ਚ ਖੇਤ ’ਚੋਂ ਔਰਤ ਦੀ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਵੱਲੋਂ ਡਰਾਈਵਰ ਦੀ ਭਾਲ ਜਾਰੀ

ਡੈਲਟਾ ਪੁਲਿਸ ਵੱਲੋਂ ਹਾਲ ਹੀ ਵਿਚ ਇੱਕ ਖੇਤ ਵਿਚ ਮ੍ਰਿਤਕ ਪਾਈ ਗਈ ਇੱਕ ਔਰਤ ਦੀ ਸ਼ੱਕੀ ਮੌਤ ਦੀ ਜਾਂਚ ਦੇ ਸਬੰਧ ਵਿਚ ਇੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕੋਲ ਇਸ ਮਾਮਲੇ ਨਾਲ ਜੁੜੀ ਅਹਿਮ ਜਾਣਕਾਰੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
canada-appoints-indo-canadian-investment-expert-gurinder-grewal-as-invest-in-canada-ceo
Punjabi

ਕੈਨੇਡਾ ਸਰਕਾਰ ਵੱਲੋਂ ਵੱਡਾ ਫੇਰਬਦਲ, ਇੰਡੋ-ਕੈਨੇਡੀਅਨ ਗੁਰਿੰਦਰ ਗਰੇਵਾਲ ਨੂੰ Invest in Canada ਦਾ ਬਣਾਇਆ CEO

ਕੈਨੇਡਾ ਸਰਕਾਰ ਨੇ ਦੇਸ਼ ਵਿਚ foreign direct investment ਨੂੰ ਹੁਲਾਰਾ ਦੇਣ ਲਈ ਜ਼ਿੰਮੇਵਾਰ ਫੈਡਰਲ ਏਜੰਸੀ ਵਿਚ ਇੱਕ ਅਹਿਮ ਫੇਰਬਦਲ ਕੀਤਾ ਹੈ। ਜਿਸ ਤਹਿਤ ਨਾਮਵਰ ਇੰਡੋ-ਕੈਨੇਡੀਅਨ ਨਿਵੇਸ਼ ਮਾਹਰ ਗੁਰਿੰਦਰ ਸਿੰਘ ਗਰੇਵਾਲ ਨੂੰ ਇਨਵੈਸਟ ਇਨ ਕੈਨੇਡਾ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
liberals-win-three-federal-byelections-strengthen-majority-government
Punjabi

ਲਿਬਰਲ ਪਾਰਟੀ ਨੇ ਜਿੱਤੀਆਂ ਤਿੰਨ ਉਪ-ਚੋਣਾਂ ,ਕਾਮਨਜ਼ ਵਿੱਚ ਬਹੁਮਤ ਹੋਰ ਮਜ਼ਬੂਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਤਿੰਨ ਫੈਡਰਲ ਸੀਟਾਂ 'ਤੇ ਹੋਈਆਂ ਉਪ-ਚੋਣਾਂ ਵਿਚ ਹੂੰਝਾਫੇਰ ਜਿੱਤ ਦਰਜ ਕੀਤੀ ਹੈ ਅਤੇ ਹਾਊਸ ਔਫ ਕਾਮਨਜ਼ ਵਿਚ ਆਪਣੀ ਬਹੁਮਤ ਸਰਕਾਰ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਇਸ ਚੋਣ ਮੁਕਾਬਲੇ ਦੀ ਸਭ ਤੋਂ ਹੈਰਾਨੀਜਨਕ ਜਿੱਤ ਕਿਊਬੈਕ ਦੇ Chicoutimi–Le Fjord ਹਲਕੇ ਤੋਂ ਸਾਹਮਣੇ ਆਈ ਹੈ, ਜਿੱਥੇ ਵੋਟਰਾਂ ਨੇ ਪਾਸਾ ਪਲਟਦਿਆਂ ਇਹ ਰਾਈਡਿੰਗ ਪੀਅਰ ਪੌਲੀਐਵ ਦੀ ਕੰਜ਼ਰਵੇਟਿਵ ਕੋਲੋਂ ਖੋਹ ਕੇ ਲਿਬਰਲ ਪਾਰਟੀ ਦੀ ਝੋਲੀ ਪਾ ਦਿੱਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link