7.68C Vancouver
ADS

Jan 14, 2026 4:44 PM - Connect Newsroom - Jasmine Singh

ਮੁੱਖ ਮੰਤਰੀ ਨੂੰ ਨਹੀਂ ਮਿਲੀ ਵਿਦੇਸ਼ ਦੌਰੇ ਦੀ ਪ੍ਰਵਾਨਗੀ

Share On
centre-denies-clearance-for-punjab-chief-ministers-overseas-visit
According to officials, Mann was scheduled to travel to England and Israel along with cabinet minister Sanjeev Arora as part of outreach efforts to promote Punjab as an investment destination. (Photo: Facebook/Bhagwant Mann)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵਿਦੇਸ਼ ਯਾਤਰਾ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਮੁੱਖ ਮੰਤਰੀ ਨੇ ਹੁਣ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਸਮੇਤ ਇੰਗਲੈਂਡ ਅਤੇ ਇਜ਼ਰਾਇਲ ਦੌਰੇ ’ਤੇ ਜਾਣਾ ਸੀ ਪਰ ਕੇਂਦਰ ਸਰਕਾਰ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਕੇਂਦਰ ਸਰਕਾਰ ਨੇ ਇਸ ਦੌਰੇ ਲਈ ਪ੍ਰਵਾਨਗੀ ਨਾ ਦਿੱਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਮੁੱਖ ਮੰਤਰੀ ਇਹ ਦੌਰਾ ਪੰਜਾਬ ’ਚ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਕਰਨਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਪੈਰਿਸ ਜਾਣ ਦੀ ਪ੍ਰਵਾਨਗੀ ਵੀ ਨਹੀਂ ਮਿਲੀ ਸੀ।

Latest news

canada-seeks-oman-airspace-access-amid-middle-east-tensions-no-evacuation-flights-announced
Punjabi

ਮਿਡਲ ਈਸਟ ਤਣਾਅ ਵਿਚਕਾਰ ਕੈਨੇਡਾ ਨੇ ਓਮਾਨ ਦੇ ਹਵਾਈ ਖੇਤਰ ਦੀ ਮੰਗੀ ਇਜਾਜ਼ਤ

ਕੈਨੇਡਾ ਨੇ ਮਿਡਲ ਈਸਟ ਵਿਚ ਤਣਾਅ ਦੇ ਮੱਦੇਨਜ਼ਰ ਓਮਾਨ ਤੋਂ ਉਨ੍ਹਾਂ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਲੋੜ ਪੈਣ 'ਤੇ ਖੇਤਰ ਵਿਚ ਫਸੇ ਕੈਨੇਡੀਅਨਸ ਨੂੰ ਇਸ ਰਸਤੇ ਰਾਹੀਂ ਸੁਰੱਖਿਅਤ ਕੱਢਿਆ ਜਾ ਸਕੇ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਸਬੰਧੀ ਆਪਣੇ ਓਮਾਨੀ ਹਮਰੁਤਬਾ ਬਦਰ ਅਲ-ਬੁਸੈਦੀ ਨਾਲ ਗੱਲ ਕੀਤੀ। ਲਗਭਗ 100,000 ਕੈਨੇਡੀਅਨਸ ਇਸ ਸਮੇਂ ਪ੍ਰਭਾਵਿਤ ਖੇਤਰ ਵਿਚ ਮੌਜੂਦ ਹਨ।
air-canada-adds-extra-toronto-delhi-flight-amid-middle-east-disruptions
Punjabi

ਮਿਡਲ ਈਸਟ ਦੀ ਤਾਜ਼ਾ ਹਾਲਾਤ ਕਾਰਨ ਏਅਰ ਕੈਨੇਡਾ ਨੇ ਟੋਰਾਂਟੋ ਤੋਂ ਦਿੱਲੀ ਦੀ ਫਲਾਈਟ 'ਚ ਕੀਤਾ ਵਾਧਾ

ਏਅਰ ਕੈਨੇਡਾ ਨੇ ਮਿਡਲ ਈਸਟ ਵਿਚ ਮੌਜੂਦਾ ਹਾਲਾਤ ਵਿਚਕਾਰ ਭਾਰਤ ਅਤੇ ਕੈਨੇਡਾ ਵਿਚਾਲੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਹੂਲਤ ਵਧਾਉਣ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ ਐਲਾਨ ਕੀਤਾ ਹੈ ਕਿ 7 ਮਾਰਚ ਤੋਂ 21 ਮਾਰਚ ਤੱਕ ਟੋਰਾਂਟੋ-ਦਿੱਲੀ ਰੂਟ ਲਈ ਇੱਕ ਵਾਧੂ ਉਡਾਣ ਸ਼ਾਮਲ ਕੀਤੀ ਜਾ ਰਹੀ ਹੈ, ਜਿਸ ਨਾਲ ਹੁਣ ਇਸ ਰੂਟ 'ਤੇ ਦਿਨ ਵਿਚ ਹੁਣ ਦੋ ਵਾਰ ਉਡਾਣਾਂ ਉਪਲੱਬਧ ਹੋਣਗੀਆਂ।
b-c-chief-coroner-announces-investigation-into-tumbler-ridge-mass-shooting
Punjabi

ਟੰਬਲਰ ਰਿਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੀ ਕਾਨੂੰਨੀ ਜਾਂਚ ਦਾ ਡਾ. ਜਤਿੰਦਰ ਬੈਦਵਾਨ ਨੇ ਕੀਤਾ ਐਲਾਨ

ਬੀ. ਸੀ. ਦੇ ਚੀਫ ਕੋਰੋਨਰ ਡਾ. ਜਤਿੰਦਰ ਬੈਦਵਾਨ ਨੇ ਅੱਜ ਵਿਕਟੋਰੀਆ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਟੰਬਲਰ ਰਿਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਕੋਰੋਨਰ ਅਨੁਸਾਰ, ਇਸ ਜਾਂਚ ਦਾ ਉਦੇਸ਼ ਘਟਨਾ ਦੇ ਤੱਥਾਂ ਨੂੰ ਜਨਤਕ ਕਰਨਾ ਅਤੇ ਭਵਿੱਖ ਵਿਚ ਅਜਿਹੇ ਦੁਖਾਂਤਾਂ ਨੂੰ ਰੋਕਣ ਲਈ ਸਿਫ਼ਾਰਸ਼ਾਂ ਜਾਰੀ ਕਰਨਾ ਹੈ।
minister-sunner-explains-the-need-of-bill-7-in-an-interview-with-connect-fm
Punjabi

ਮਿਨਿਸਟਰ ਸੁੰਨਰ ਨੇ ਕਨੈਕਟ ਐਫ.ਐਮ. ਨਾਲ ਵਿਸ਼ੇਸ਼ ਗੱਲਬਾਤ 'ਚ ਬਿੱਲ 7 ਦੀ ਲੋੜ 'ਤੇ ਪਾਇਆ ਚਾਨਣਾ

ਬੀ.ਸੀ. ਸਰਕਾਰ ਵੱਲੋਂ ਲੈਜਿਸਲੇਚਰ 'ਚ ਐਜੂਕੇਸ਼ਨ ਕਵਾਲਿਟੀ ਅਸ਼ੋਰੈਂਸ ਪ੍ਰਦਾਨ ਕਰਨ ਲਈ, ਓਵਰਸਾਈਟ ਨੂੰ ਮਜਬੂਤੀ ਦੇਣ ਲਈ ਅਤੇ ਬੈਡ ਐਕਟਰਸ 'ਤੇ ਕਰੈਕ-ਡਾਊਨ ਲਈ ਇੱਕ ਬਿੱਲ, ਜਿਸ ਦਾ ਨਾਮ ਹੈ ਬਿੱਲ 7, ਇਸ ਨੂੰ ਪੇਸ਼ ਕੀਤਾ ਗਿਆ ਹੈ।
provincial-site-funding-leads-to-121-arrests-major-drug-and-weapon-seizures-in-kelowna
Punjabi

ਸੂਬਾਈ ਸਾਈਟ ਫੰਡਿੰਗ ਨਾਲ ਕੇਲੋਨਾ ਵਿੱਚ 121 ਗ੍ਰਿਫਤਾਰੀਆਂ, ਨਸ਼ੀਲੇ ਪਦਾਰਥ ਅਤੇ ਹਥਿਆਰ ਜ਼ਬਤ

ਕੇਲੋਨਾ ਆਰ.ਸੀ.ਐਮ.ਪੀ. ਨੇ ਸੂਬਾ ਸਰਕਾਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਡ ਇਨਫੋਰਸਮੈਂਟ ਫੰਡਿੰਗ ਦੀ ਮਦਦ ਨਾਲ 1 ਜੂਨ 2025 ਤੋਂ 15 ਜਨਵਰੀ 2026 ਵਿਚਕਾਰ ਸ਼ਹਿਰ ਵਿਚੋਂ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ ਅਤੇ $55,528 ਕੈਨੇਡੀਅਨ ਕਰੰਸੀ ਜ਼ਬਤ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link