Apr 21, 2020 4:22 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦੱਸਿਆ ਕਿ ਕੋਵਿਡ-19 ਕਾਰਣ ਪ੍ਰਭਾਵਿਤ ਬਿਜ਼ਨਸ, ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਅਧੀਨ, ਸੋਮਵਾਰ ਤੋਂ ਸਬਸਿਡੀ ਲਈ ਅਪਲਾਈ ਕਰ ਸਕਣਗੇ।
ਟਰੂਡੋ ਨੇ ਜਾਣਕਾਰੀ ਦਿੱਤੀ ਕਿ ਕਨੇਡੀਅਨ ਰੇਵਿਨਿਊ ਏਜੰਸੀ ਵੱਲੋਂ ਇੱਕ ਕੈਲਕੁਲੇਟਰ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਅਪਲਾਈ ਕਰਨ ਵਾਲੇ ਬਿਜ਼ਨੈਸ ਪਤਾ ਲਗਾ ਸਕਣਗੇ ਕਿ ਉਹ ਕਿੰਨੀ ਸਬਸਿਡੀ ਲਈ ਯੋਗ ਹਨ।
ਇਸ ਤੋਂ ਇਲਾਵਾ, ਸਰਕਾਰ ਵੱਲੋਂ ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਲਈ $350 ਮਿਲੀਅਨ ਦੀ ਮਦਦ ਮੁਹਈਆ ਕਾਰਵਾਈ ਜਾਂ ਰਹੀ ਹੈ।
ਕੋਵਿਡ-19 ਅਜਿਹੀਆਂ ਸੰਸਥਾਵਾਂ ਨੂੰ ਮਿਲਣ ਵਾਲੇ ਦਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।
ਟਰੂਡੋ ਨੇ ਕਿਹਾ ਕਿ ਇਸ ਵਿੱਚੋਂ ਕੁਝ ਰਾਸ਼ੀ ਛੋਟੀਆਂ ਸੰਸਥਾਵਾਂ ਨੂੰ ਮਿਲੇਗੀ ਅਤੇ ਬਾਕੀ ਰਾਸ਼ੀ ਯੂਨਾਇਟਿਡ ਵੇ ਅਤੇ ਕਨੇਡੀਅਨ ਰੇਡ ਕਰੌਸ ਵਰਗੀਆਂ ਸੰਸਥਾਵਾਂ ਦੇ ਜ਼ਰੀਏ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਈ ਜਾਵੇਗੀ।




