25.53C Vancouver
ADS

Apr 7, 2026 5:55 PM - Connect Newsroom - Jasmine Singh with files from The Canadian Press

ਸਰੀ ਪੁਲਿਸ ਨੇ ਪਿਛਲੇ ਮਹੀਨੇ ਵਾਪਰੀ ਘਟਨਾ ਦੇ ਸੰਬੰਧ ਵਿੱਚ 42 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

Share On
charges-approved-after-surrey-driver-struck-by-bullet-in-march-24-incident
The Surrey Police Service Major Crime Section took over the investigation. A suspect was later identified and arrested.(Photo: The Canadian Press)

ਸਰੀ ਪੁਲਿਸ ਨੇ ਪਿਛਲੇ ਮਹੀਨੇ ਸਿਟੀ ਸੈਂਟਰ ਇਲਾਕੇ ਵਿਚ ਹੋਈ ਸ਼ੂਟਿੰਗ ਅਤੇ ਉਸ ਤੋਂ ਬਾਅਦ ਵਾਪਰੇ ਕਾਰ ਹਾਦਸੇ ਦੇ ਸਬੰਧ ਵਿਚ ਇੱਕ 42 ਸਾਲਾ ਵਿਅਕਤੀ ਕੇਵਿਨ ਡੋਨਾਲਡ ਹੈਗਾਰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 24 ਮਾਰਚ ਦੀ ਰਾਤ ਲਗਭਗ 10:56 ਵਜੇ ਯੂਨੀਵਰਸਿਟੀ ਡਰਾਈਵ ਅਤੇ ਸੈਂਟਰਲ ਐਵੇਨਿਊ ਦੇ ਨੇੜੇ ਵਾਪਰੀ ਸੀ।

ਪੁਲਿਸ ਨੂੰ ਪਹਿਲਾਂ ਇੱਕ ਕਾਰ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਾ ਰਹੀ ਗੱਡੀ ਦੇ ਡਰਾਈਵਰ ਨੂੰ ਗੋਲੀ ਮਾਰੀ ਗਈ ਸੀ,ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਹਾਦਸਾ ਵਾਪਰਿਆ। ਰਾਹਤ ਦੀ ਗੱਲ ਇਹ ਰਹੀ ਕਿ ਪੀੜਤ ਦੀਆਂ ਸੱਟਾਂ ਅਤੇ ਜ਼ਖਮ ਜਾਨਲੇਵਾ ਨਹੀਂ ਸਨ।

ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਹੈਗਾਰਟ 'ਤੇ ਗੋਲੀ ਚਲਾਉਣ, ਹਮਲਾ ਅਤੇ ਰਿਹਾਈ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮ ਇਸ ਵੇਲੇ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਨੂੰ 17 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Latest news

motorcyclist-killed-in-maple-ridge-collision-investigation-ongoing
Punjabi

ਮੈਪਲ ਰਿਜ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ

ਮੈਪਲ ਰਿਜ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 8.45 ਵਜੇ ਲੌਹੀਡ ਹਾਈਵੇ ਅਤੇ 287 ਸਟ੍ਰੀਟ 'ਤੇ ਵਾਪਰਿਆ। ਇਸ ਕਾਰਨ ਲੌਹੀਡ ਹਾਈਵੇ 'ਤੇ ਵੈਸਟ ਬਾਊਂਡ ਆਵਾਜਾਈ ਬੰਦ ਕਰਨੀ ਪਈ ਜਿਸ ਨੂੰ ਐਤਵਾਰ ਤੜਕੇ 4:35 ਵਜੇ ਮੁੜ ਖੋਲ੍ਹਿਆ ਗਿਆ। ਇੱਥੇ ਇਕ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਟੱਕਰ ਹੋਈ,ਜਿਸ ਕਾਰਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਦੇ ਏਅਰਬੈਗ ਖੁੱਲ੍ਹ ਗਏ।
canada-reports-second-consecutive-annual-decline-in-opioid-overdose-deaths
Punjabi

ਕੈਨੇਡਾ 'ਚ ਓਪੀਔਡ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਦੂਜੇ ਸਾਲ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਵਿੱਚ ਓਪੀਔਡ ਦੇ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਦੂਜੇ ਸਾਲ ਵੀ ਗਿਰਾਵਟ ਦਰਜ ਕੀਤੀ ਗਈ ਹੈ,ਇਸ ਦਾ ਖੁਲਾਸਾ ਸਾਲ 2025 ਦੀ ਰਿਪੋਰਟ ਵਿਚ ਹੋਇਆ ਹੈ। ਹੈਲਥ ਕੈਨੇਡਾ ਵੱਲੋਂ ਜਾਰੀ ਰਿਪੋਰਟ ਅਨੁਸਾਰ, ਸਾਲ 2024 ਵਿੱਚ ਆਈ ਕਮੀ ਤੋਂ ਬਾਅਦ ਹੁਣ ਪਿਛਲੇ ਸਾਲ ਵੀ ਮੌਤਾਂ ਦਾ ਅੰਕੜਾ ਘਟਿਆ ਹੈ ਪਰ ਇਸ ਸੁਧਾਰ ਦੇ ਬਾਵਜੂਦ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਿਛਲੇ ਸਾਲ 5,630 ਲੋਕਾਂ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗੁਆਈ ਹੈ। ਇਸ ਮੁਤਾਬਕ ਹਰ ਰੋਜ਼ ਕਰੀਬ 15 ਲੋਕਾਂ ਦੀ ਮੌਤ ਓਪੀਔਡ ਦੀ ਓਵਰਡੋਜ਼ ਕਾਰਨ ਹੋਈ।
metro-vancouver-outside-workers-begin-full-strike-after-17-months-without-contract
Punjabi

17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਮੈਟਰੋ ਵੈਨਕੂਵਰ ਦੇ ਬਾਹਰੀ ਕਰਮਚਾਰੀਆਂ ਨੇ ਹੜਤਾਲ ਕੀਤੀ ਸ਼ੁਰੂ

ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਾਂ ਵੱਲੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਲਗਭਗ 700 ਵਰਕਰ ਇਸ ਹੜਤਾਲ ਵਿੱਚ ਸ਼ਾਮਲ ਹਨ। ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੈਸੀ ਮੇਡੀਰੋਸ ਮੁਤਾਬਕ, ਮੈਨੇਜਮੈਂਟ ਲਗਾਤਾਰ ਫਰੰਟਲਾਈਨ ਵਰਕਰਾਂ ਦੀਆਂ ਚਿੰਤਾਵਾਂ ਨੂੰ ਅਣਦੇਖਿਆ ਕਰ ਰਹੀ ਹੈ, ਜੋ ਪੂਰੇ ਖੇਤਰ ਵਿਚ ਅਹਿਮ ਸੇਵਾਵਾਂ ਪ੍ਰਦਾਨ ਕਰਦੇ ਹਨ। ਹਾਲਾਂਕਿ, ਜ਼ਰੂਰੀ ਸੇਵਾਵਾਂ ਦੇਣ ਵਾਲੇ ਕਰਮਚਾਰੀ ਜੌਬਸ 'ਤੇ ਰਹਿਣਗੇ।
b-c-premier-calls-for-stronger-ai-chatbot-reporting-requirements-in-federal-online-harms-bill
Punjabi

ਪ੍ਰੀਮੀਅਰ ਈਬੀ ਨੇ ਔਨਲਾਈਨ ਹਾਰਮ ਬਿੱਲ 'ਚ ਏ.ਆਈ.ਚੈਟਬੋਟਸ ਦੀ ਸਮੱਸਿਆ ਨਾ ਹੱਲ ਹੋਣ ਦੀ ਕੀਤੀ ਆਲੋਚਨਾ

ਪ੍ਰੀਮੀਅਰ ਡੇਵਿਡ ਈਬੀ ਨੇ ਫੈਡਰਲ ਸਰਕਾਰ ਦੇ ਨਵੇਂ ਔਨਲਾਈਨ ਹਾਰਮ ਬਿੱਲ ਵਿੱਚ ਏ.ਆਈ.ਚੈਟਬੋਟਸ ਦੀ ਸਮੱਸਿਆ ਨੂੰ ਹੱਲ ਨਾ ਕਰਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਮੁਤਾਬਕ, ਬਿੱਲ ਵਿੱਚ ਟੈਕ ਕੰਪਨੀਆਂ ਲਈ ਇਹ ਲਾਜ਼ਮੀ ਨਹੀਂ ਕੀਤਾ ਗਿਆ ਕਿ ਉਹ ਯੂਜ਼ਰਸ ਦੀਆਂ ਖ਼ਤਰਨਾਕ ਜਾਂ ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਨੂੰ ਰਿਪੋਰਟ ਕਰਨ।
court-grants-bail-to-bikram-majithia-two-others-in-majitha-police-station-case
Punjabi

ਮਜੀਠਾ ਥਾਣਾ ਟਕਰਾਅ ਮਾਮਲੇ ਵਿੱਚ ਬਿਕਰਮ ਮਜੀਠੀਆ ਸਮੇਤ ਤਿੰਨ ਨੂੰ ਜ਼ਮਾਨਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਜੋਧ ਸਿੰਘ ਸਮਰਾ ਅਤੇ ਜਤਿੰਦਰ ਪਾਲ ਸਿੰਘ ਨੂੰ ਅਦਾਲਤ ਨੇ ਅੱਜ ਮਜੀਠਾ ਪੁਲਿਸ ਥਾਣੇ ਵਿੱਚ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਅਨੁਸਾਰ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਜੀਠੀਆ ਥਾਣੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link