22.74C Vancouver
ADS

Jul 6, 2020 4:20 PM -

ਹੌਂਗ ਕੌਂਗ 'ਚ ਦਖ਼ਲ ਦੇ ਸੰਬੰਧ ਵਿੱਚ ਚੀਨ ਨੇ ਕੈਨੇਡਾ ਨੂੰ ਦਿੱਤੀ ਚਿਤਾਵਨੀ

Share On
china-warns-canada-of-consequences-over-hong-kong-interference
Chinese Foreign Affairs Ministry spokesperson Zhao Lijian in a file image/ ANI

ਕੈਨੇਡਾ ਵੱਲੋਂ ਹੌਂਗ ਕੌਂਗ ਨਾਲ ਹਵਾਲਗੀ ਸਮਝੌਤਾ ਰੱਦ ਕੀਤੇ ਜਾਣ ਅਤੇ ਸੰਵੇਦਨਸ਼ੀਲ ਮਿਲਟਰੀ ਸਮਾਨ ਦੇ ਵਪਾਰ 'ਤੇ ਰੋਕ ਲਗਾਏ ਜਾਣ ਦੇ ਜਵਾਬ ਵਿੱਚ ਅੱਜ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਓ ਲਿਜਿਆਨ ਨੇ ਕੈਨੇਡਾ ਨੂੰ ਗੰਭੀਰ ਨਤੀਜਿਆਂ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ।

ਲਿਜਿਆਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ, ਕੈਨੇਡਾ ਦੇ ਇਸ ਕਦਮ ਦੀ ਨਿਖੇਧੀ ਕਰਦਾ ਹੈ ਅਤੇ ਹੁਣ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਚੀਨ ਕੋਲ ਹੈ।

ਇਸ ਤੋਂ ਪਹਿਲਾਂ, ਕੈਨੇਡਾ ਦੇ ਫ਼ੌਰਨ ਅਫ਼ੇਅਰਜ਼ ਮਿਨਿਸਟਰ ਫ਼੍ਰਾਂਸੂਆ ਫ਼ੀਲੀਪ ਸ਼ੈਂਪੇਨ ਨੇ ਕਿਹਾ ਸੀ ਕਿ ਚੀਨ ਵੱਲੋਂ ਹੌਂਗ ਕੌਂਗ ਦੇ ਬੇਸਿਕ ਲਾਅ ਦੀ ਬੇਕਦਰੀ ਕੀਤੀ ਜਾ ਰਹੀ ਹੈ ਅਤੇ ਇਸ ਕਾਰਣ ਕੈਨੇਡਾ ਨੂੰ ਹੌਂਗ ਕੌਂਗ ਨਾਲ ਮੌਜੂਦਾ ਪ੍ਰਬੰਧਾਂ ਬਾਰੇ ਮੁੜ ਵਿਚਾਰ ਕਰਨਾ ਪੈ ਰਿਹਾ ਹੈ।

ਅੱਜ ਔਟਵਾ ਵਿੱਚ ਚੀਨ ਦੀ ਐਮਬੈਸੀ ਵੱਲੋਂ ਚੀਨੀ ਨਾਗਰਿਕਾਂ ਲਈ 'ਵੀ ਚੈਟ' 'ਤੇ ਇੱਕ ਆਵਾਜਾਈ ਸੰਬੰਧਿਤ ਚੇਤਾਵਨੀ ਵੀ ਜਾਰੀ ਕੀਤੀ ਗਈ। ਇਸ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕੋਈ ਚੀਨੀ ਨਾਗਰਿਕ ਕੈਨੇਡਾ ਜਾਂਦਾ ਹੈ ਤਾਂ ਉਸ ਖਿਲਾਫ਼ ਕੈਨੇਡਾ ਵੱਲੋਂ 'ਹਿੰਸਕ ਕਾਰਵਾਈ' ਕੀਤੀ ਜਾ ਸਕਦੀ ਹੈ।

Latest news

quebec-passes-law-banning-energy-drink-sales-to-children-under-16
Punjabi

ਕਿਊਬੈਕ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਲਗਾਈ ਪਾਬੰਦੀ

ਕੈਨੇਡਾ ਵਿਚ ਕਿਊਬੈਕ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਕੈਫੀਨ ਵਾਲੇ ਐਨਰਜੀ ਡਰਿੰਕਸ ਖਰੀਦਣ 'ਤੇ ਕਾਨੂੰਨੀ ਰੋਕ ਲਗਾ ਜਾ ਰਹੀ ਹੈ। ਸੂਬੇ ਦੀ ਵਿਧਾਨ ਸਭਾ ਨੇ ਵੀਰਵਾਰ ਨੂੰ ਭਾਰੀ ਬਹੁਮਤ ਨਾਲ ਬਿੱਲ-9 ਪਾਸ ਕੀਤਾ ਹੈ। ਇਹ ਨਵਾਂ ਕਾਨੂੰਨ ਅਗਲੇ 6 ਮਹੀਨਿਆਂ ਵਿਚ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।
canada-opens-fifa-world-cup-campaign-on-home-soil-in-toronto
Punjabi

ਕੈਨੇਡੀਅਨ ਧਰਤੀ 'ਤੇ ਅੱਜ ਇਤਿਹਾਸਕ ਫੀਫਾ ਵਰਲਡ ਕੱਪ ਦਾ ਹੋ ਰਿਹਾ ਆਗਾਜ਼

ਕੈਨੇਡੀਅਨ ਧਰਤੀ 'ਤੇ ਅੱਜ ਇਤਿਹਾਸਕ ਫੀਫਾ ਵਰਲਡ ਕੱਪ ਦਾ ਆਗਾਜ਼ ਹੋ ਰਿਹਾ ਹੈ। ਟੋਰਾਂਟੋ ਦੇ ਬੀ.ਐੱਮ.ਓ. ਫੀਲਡ ਵਿਖੇ ਕੈਨੇਡਾ ਦੀ ਟੀਮ ਇਸ ਉਦਘਾਟਨੀ ਮੁਕਾਬਲੇ ਵਿਚ ਬੋਸਨੀਆ-ਹਰਜ਼ੇਗੋਵਿਨਾ ਖ਼ਿਲਾਫ਼ ਖੇਡੇਗੀ।
calgary-man-stabbed-in-face-in-hate-motivated-attack-police
Punjabi

ਕੈਲਗਰੀ ਵਿੱਚ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਮਲਾ, ਵਿਅਕਤੀ ਦੇ ਚਿਹਰੇ 'ਤੇ ਚਾਕੂ ਨਾਲ ਵਾਰ

ਸਾਊਥਵੈਸਟ ਕੈਲਗਰੀ ਦੀ ਵੁੱਡਲੈਂਡ ਕਮਿਊਨਿਟੀ ਵਿੱਚ ਪਿਛਲੇ ਮਹੀਨੇ ਇਕ ਵਿਅਕਤੀ ਨੂੰ ਉਸ ਦੇ ਗੁਆਂਢੀ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਪੁਲਿਸ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ। 22 ਮਈ ਨੂੰ ਰਾਤ ਕਰੀਬ 9:30 ਵਜੇ 17 ਸਟ੍ਰੀਟ ਸਾਊਥ ਵੈਸਟ ਦੇ ਨੇੜੇ ਵੁੱਡਵਿਊ ਡਰਾਈਵ 'ਤੇ ਪੁਲਿਸ ਨੂੰ ਮਦਦ ਲਈ ਬੁਲਾਇਆ ਗਿਆ ਸੀ।
no-active-recall-petitions-remain-against-alberta-mlas
Punjabi

ਐਲਬਰਟਾ ਦੇ ਐਮ.ਐਲ.ਏ. ਗੁਥਰੀ ਖਿਲਾਫ ਰੀਕਾਲ ਪਟੀਸ਼ਨ ਹੋਈ ਅਸਫਲ

ਐਲਬਰਟਾ ਦੇ ਵਿਧਾਇਕ ਪੀਟਰ ਗੁਥਰੀ ਨੂੰ ਹਟਾਉਣ ਲਈ ਪਾਈ ਗਈ ਰੀਕਾਲ ਪਟੀਸ਼ਨ ਰੱਦ ਹੋ ਗਈ ਹੈ। ਇਲੈਕਸ਼ਨ ਐਲਬਰਟਾ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਏਅਰਡ੍ਰੀ-ਕੋਚਰੇਨ ਖੇਤਰ ਤੋਂ ਐਮ.ਐਲ.ਏ. ਵਿਰੁੱਧ ਜਾਰੀ ਪਟੀਸ਼ਨ ਨੂੰ ਅਵੈਧ ਕਰਾਰ ਦਿੱਤਾ। ਗੁਥਰੀ ਵਿਰੁੱਧ ਇਹ ਪਟੀਸ਼ਨ ਨਿਰਧਾਰਤ 90 ਦਿਨਾਂ ਦੀ ਸਮੇਂ-ਸੀਮਾ ਦੇ ਅੰਦਰ ਬਿਨੈਕਾਰ ਵੱਲੋਂ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ।
toronto-police-officer-dies-after-being-shot-during-search-warrant-execution-in-north-york
Punjabi

ਓਨਟਾਰੀਓ ਵਿੱਚ ਡਿਊਟੀ ਦੌਰਾਨ ਜ਼ਖ਼ਮੀ ਟੋਰਾਂਟੋ ਪੁਲਿਸ ਅਧਿਕਾਰੀ ਦੀ ਮੌਤ

ਓਨਟਾਰੀਓ ਵਿਚ ਅੱਜ ਸਵੇਰ ਨੌਰਥ ਯੌਰਕ ਦੇ ਇੱਕ ਅਪਾਰਟਮੈਂਟ ਵਿਚ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਟੋਰਾਂਟੋ ਪੁਲਿਸ ਦੇ ਔਫੀਸਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਟੋਰਾਂਟੋ ਪੁਲਿਸ ਦੇ ਚੀਫ਼ ਮਾਈਰੋਨ ਡੈਮਕਿਵ ਨੇ ਇਸ ਦੀ ਪੁਸ਼ਟੀ ਕੀਤੀ। ਮਾਰੇ ਗਏ ਔਫੀਸਰ ਦੀ ਪਛਾਣ 43 ਸਾਲਾ Const. Marc Pinizzotto ਵਜੋਂ ਹੋਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link