Sep 23, 2024 2:14 PM - The Canadian Press

ਕੈਲਗਰੀ ਸਿਟੀ ਵਲੋਂ ਬੀਤੇ ਦਿਨ ਪਾਣੀ ਸਬੰਧੀ ਲਾਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਬੀਅਰਸਪੌ ਸਾਊਥ ਫੀਡਰ ਮੇਨ ਦੀ ਸਰਵਿਸ ਮੁੜ ਸ਼ੁਰੂ ਹੋ ਗਈ ਹੈ।
ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਲਗੇਰੀਅਨਜ਼ ਨੂੰ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਨਾਜ਼ੁਕ ਰੱਖ-ਰਖਾਅ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਜੋ ਸਹਿਯੋਗ ਦਿੱਤਾ, ਉਹ ਤਾਰੀਫਯੋਗ ਹੈ। ਲੋਕਾਂ ਵਲੋਂ ਬਚਾਇਆ ਗਿਆ ਹਰ ਲੀਟਰ ਪਾਣੀ ਦਾ ਬਹੁਤ ਫਾਇਦਾ ਹੋਇਆ, ਇਸ ਨਾਲ ਪਾਣੀ ਦੇ ਸਿਸਟਮ 'ਤੇ ਬੋਝ ਪੈਣ ਤੋਂ ਬਚਾਅ ਰਿਹਾ। ਸਿਟੀ ਦੀ ਪੂਰੀ ਕੋਸ਼ਿਸ਼ ਰਹੀ ਕਿ ਘਰਾਂ ਅਤੇ ਕਾਰੋਬਾਰ ਨੂੰ ਸੁਰੱਖਿਅਤ ਅਤੇ ਸਾਫ ਪੀਣ ਵਾਲਾ ਪਾਣੀ ਮਿਲੇ।



