12.85C Vancouver
ADS

Sep 16, 2020 9:11 PM -

ਹੋਪ ਕੋਲ ਵਾਪਰੀ ਰੇਲ ਦੁਰਘਟਨਾ ਤੋਂ ਬਾਅਦ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ, ਹਟਾਏ ਜਾ ਰਹੇ ਪਟੜੀ ਤੋਂ ਉੱਤਰੇ ਰੇਲ ਦੇ ਡੱਬੇ

Share On
cn-says-bridge-repairs-underway-near-hope-b-c-after-60-cp-freight-cars-derailed
Officials stands near the wreckage of a train carrying potash that derailed near Hope, B.C,, on Monday, September 14, 2020. CN Rail says at least 20 rail cars carrying potash derailed today near Hope, B.C.The company says no injuries, fires or dangerous goods are involved. THE CANADIAN PRESS/Darryl Dyck

ਸੀ.ਐਨ. ਦਾ ਕਹਿਣਾ ਹੈ ਕਿ, ਹੋਪ ਦੇ ਕੋਲ 60 ਰੇਲ ਕਾਰਜ਼ ਪਟੜੀ ਤੋਂ ਉਤਰਣ ਤੋਂ ਬਾਅਦ, ਮੌਕੇ 'ਤੇ ਸਾਫ-ਸਫ਼ਾਈ ਦਾ ਕੰਮ ਆਰੰਭ ਦਿੱਤਾ ਗਿਆ ਹੈ ਅਤੇ ਪੁਲ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ।

ਹੋਪ ਦੇ ਕੋਲ ਇਹ ਘਟਨਾ ਸੋਮਵਾਰ ਨੂੰ ਦਿਨ ਦੇ ਸਮੇਂ ਵਾਪਰੀ ਸੀ।

ਸੀ.ਐਨ. ਦਾ ਕਹਿਣਾ ਹੈ ਕਿ ਸੀ.ਪੀ. ਰੇਲ ਦੇ ਡੱਬੇ ਪਟੜੀ ਤੋਂ ਉੱਤਰ ਗਏ ਸਨ।

ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ ਸੀ।

ਘਟਨਾ ਹੰਟਰ ਕ੍ਰੀਕ ਇਲਾਕੇ 'ਚ ਰੇਲ ਗੱਡੀ ਦੇ ਇੱਕ ਪੁਲ ਟੱਪਣ ਤੋਂ ਬਾਅਦ ਵਾਪਰੀ ਸੀ।

ਘਟਨਾ ਤੋਂ ਬਾਅਦ ਮੌਕੇ 'ਤੇ ਵੱਡੀ ਮਾਤਰਾ 'ਚ ਪੋਟੈਸ਼ ਖਿੰਡ ਗਿਆ ਸੀ।

ਐਨਵਾਇਰਨਮੈਂਟਲ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ, ਅਤੇ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸੀ.ਐਨ. ਦਾ ਕਹਿਣਾ ਹੈ ਕਿ ਸੀ.ਪੀ. ਟ੍ਰੇਨ ਇਸ ਟ੍ਰੈਕ 'ਤੇ ਇਸ ਕਾਰਨ ਸੀ ਕਿਉਂਕਿ ਦੋਨਾਂ ਕੰਪਨੀਆਂ ਵੱਲੋਂ ਟ੍ਰੈਕ ਦੀ ਸਾਂਝੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ।

Latest news

serious-crash-on-highway-1-in-burnaby-one-person-critically-injured
Punjabi

ਬਰਨਬੀ ਹਾਈਵੇਅ 1 'ਤੇ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਗੰਭੀਰ ਜ਼ਖਮੀ

ਬਰਨਬੀ ਵਿਚ ਦੇਰ ਰਾਤ ਹਾਈਵੇਅ 1 'ਤੇ ਇੱਕ ਸੀਰੀਅਸ ਕਰੈਸ਼ ਦੀ ਘਟਨਾ ਵਾਪਰੀ।ਬੀ.ਸੀ.ਐਮਰਜੈਂਸੀ ਹੈਲਥ ਸਰਵਿਸ ਮੁਤਾਬਕ ਕਰੀਬ 12.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਤੇ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
indonesia-ferry-accident-death-toll-rises-to-28-107-still-missing
Punjabi

ਇੰਡੋਨੇਸ਼ੀਆ ਫੈਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 28 ਹੋਈ, 107 ਅਜੇ ਵੀ ਲਾਪਤਾ

ਇੰਡੋਨੇਸ਼ੀਆ ਨੇੜੇ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਈ ਇੱਕ ਯਾਤਰੀ ਫੈਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਵੱਲੋਂ ਪਾਣੀ ਦੇ ਅੰਦਰ ਤਲਾਸ਼ੀ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।
justin-trudeau-criticizes-trumps-trade-policies-calls-u-s-an-unreliable-partner
Punjabi

ਟਰੂਡੋ ਵੱਲੋਂ ਟਰੰਪ ਦੀ ਟ੍ਰੇਡ ਪੌਲਿਸੀ ਦੀ ਆਲੋਚਨਾ, ਅਮਰੀਕਾ ਨੂੰ ਦੱਸਿਆ ‘ਅਣਭਰੋਸੇਯੋਗ ਭਾਈਵਾਲ’

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵਿਚ ਇੱਕ ਭਾਸ਼ਣ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟੈਰਿਫਸ ਅਤੇ ਵਪਾਰ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਟਰੰਪ ਪ੍ਰਸ਼ਾਸਨ ਅਮਰੀਕੀ ਲੋਕਾਂ ਦੇ ਬਿਹਤਰ ਹਿੱਤ ਵਿਚ ਕੰਮ ਨਹੀਂ ਕਰ ਰਿਹਾ।
calgary-tightens-fireworks-rules-raises-fines-for-illegal-use-and-sales
Punjabi

ਕੈਲਗਰੀ ’ਚ ਪਟਾਕਿਆਂ ਦੇ ਨਿਯਮ ਸਖ਼ਤ, ਗੈਰ-ਕਾਨੂੰਨੀ ਵਿਕਰੀ ਤੇ ਵਰਤੋਂ ’ਤੇ ਵਧੇ ਜੁਰਮਾਨੇ

ਕੈਲਗਰੀ ਵਿੱਚ ਬਿਨਾਂ ਪਰਮਿਟ ਪਟਾਕੇ ਚਲਾਉਣ ਅਤੇ ਵੇਚਣ ਵਾਲਿਆਂ ਖਿਲਾਫ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦਿਆਂ Fire Operations and Fees Bylaw ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਕਮ ਵਿੱਚ ਵਾਧਾ ਕੀਤਾ ਗਿਆ ਹੈ।ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ ਲਈ ਜੁਰਮਾਨਾ $750 ਤੋਂ ਵਧਾ ਕੇ $3,000 ਕਰ ਦਿੱਤਾ ਗਿਆ ਹੈ।
carney-defends-bill-c-39-vows-to-fast-track-major-projects
Punjabi

ਬਿੱਲ C-39 'ਤੇ ਕਾਰਨੀ ਦਾ ਸਪੱਸ਼ਟ ਰੁਖ, ਪ੍ਰੋਜੈਕਟਾਂ ਦੀ ਮਨਜ਼ੂਰੀ ਹੋਵੇਗੀ ਫਾਸਟ-ਟ੍ਰੈਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਪ੍ਰੋਜੈਕਟ ਦੀ ਮਨਜ਼ੂਰੀ ਨੂੰ ਫਾਸਟ ਟ੍ਰੈਕ ਕਰਨ ਅਤੇ ਲੇਬਰ ਕੋਡ ਵਿਚ ਤਬਦੀਲੀ ਲਈ ਲਿਬਰਲ ਸਰਕਾਰ ਵਲੋਂ ਪੇਸ਼ ਕੀਤੇ ਬਿੱਲ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਇਸ 'ਤੇ ਅੱਗੇ ਵਧਣ ਦਾ ਸਪੱਸ਼ਟ ਜਵਾਬ ਦਿੱਤਾ ਹੈ। ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਿਲਡ ਕੈਨੇਡਾ ਸਟਰੌਂਗ ਲਈ ਉਨ੍ਹਾਂ ਨੂੰ ਜਨਤਾ ਨੇ ਸਪੱਸ਼ਟ ਫਤਵਾ ਦਿੱਤਾ ਹੈ ਅਤੇ ਉਹ ਆਰਥਿਕਤਾ ਸੁਧਾਰਾਂ ਨੂੰ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link