Jul 24, 2025 6:43 PM - Connect Newsroom
ਕੈਮਲੂਪਸ ਵਿਚ ਨਵੇਂ ਬੀਸੀ ਕੈਂਸਰ ਕੇਅਰ ਸੈਂਟਰ ਦੀ ਉਸਾਰੀ ਸ਼ੁਰੂ ਹੋ ਗਈ ਹੈ। ਸੂਬੇ ਦੀ ਇਨਫਰਾਸਟਕਚਰ ਮਿਨਿਸਟਰ ਬੋਵਿਨ ਮਾ ਨੇ ਕਿਹਾ ਕਿ ਇਹ ਕੈਮਲੂਪਸ ਰੀਜ਼ਨ ਵਿਚ ਕੈਂਸਰ ਕੇਅਰ ਦੇ ਵਿਸਥਾਰ ਲਈ ਸਭ ਤੋਂ ਵੱਡਾ ਪੂੰਜੀ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਖਿੱਤੇ ਦੇ ਕੈਂਸਰ ਮਰੀਜ਼ਾਂ ਦੀਆਂ ਵਧਦੀਆਂ ਇਲਾਜ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਸਹੂਲਤ ਨਵੀਨਤਮ ਤਕਨਾਲੋਜੀ ਨਾਲ ਲੈੱਸ ਹੋਵੇਗੀ।
ਇਹ ਸੈਂਟਰ ਕੈਮਲੂਪਸ ਦੇ ਰਾਇਲ ਇਨਲੈਂਡ ਹਸਪਤਾਲ ਦੀ ਵੈਸਟਲੈਂਡਜ਼ ਸਾਈਟ 'ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਇਲ ਇਨਲੈਂਡ ਦੀ ਕਮਿਊਨਿਟੀ ਓਨਕੋਲੋਜੀ ਨੈੱਟਵਰਕ ਕਲੀਨਿਕ ਵਿਚ ਕੀਮੋਥੈਰੇਪੀ ਉਪਲਬਧ ਹੈ, ਜਦੋਂ ਕਿ ਨਵੇਂ ਸੈਂਟਰ ਵਿਚ ਰੇਡੀਏਸ਼ਨ ਇਲਾਜ ਮਿਲੇਗਾ।
ਬੋਵਿਨ ਮਾ ਨੇ ਕਿਹਾ ਕਿ ਇਹ ਨਵਾਂ ਬੀਸੀ ਕੈਂਸਰ ਕੇਅਰ ਸੈਂਟਰ 2028 ਵਿਚ ਖੁੱਲ੍ਹਣ ਦੀ ਉਮੀਦ ਹੈ। ਇਸ ਪ੍ਰੋਜੈਕਟ ਦੀ ਅਨੁਮਾਨਤ ਲਾਗਤ ਲਗਭਗ $386 ਮਿਲੀਅਨ ਹੈ।