Apr 2, 2020 1:24 AM -

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ, 10,000 ਦੇ ਬੇਹੱਦ ਕਰੀਬਪਹੁੰਚਗਏ ਹਨ।
ਪੀੜਤ ਲੋਕਾਂ ਦੀ ਗਿਣਤੀ 9,729 ਹੋ ਗਈ ਹੈ।
ਅੱਜ ਇੱਕ ਪਾਸੇ ਔਂਟੈਰੀਓ 'ਚ 426 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ, ਜਦਕਿ ਦੂਜੇ ਪਾਸੇ ਬੀ.ਸੀ. ਵਿੱਚ 53 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਦਿੱਤੀ ਗਈ।
ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 2,392 ਤਕ ਪਹੁੰਚ ਗਈ ਹੈ।
ਬੀ.ਸੀ. 'ਚ ਪੀੜਤਾਂ ਦੀ ਗਿਣਤੀ 1,066 ਹੋ ਚੁੱਕੀ ਹੈ। ਬੀ.ਸੀ. 'ਚ ਇਸ ਵਾਇਰਸ ਕਾਰਨ 25 ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਬੁੱਧਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 4,611 ਹੋ ਗਈ ਹੈ।
ਇਸਤੋਂ ਅਲਾਵਾ ਐਲਬਰਟਾ 'ਚ 871, ਸਸਕੈਚਵਿਨ ਵਿੱਚ 193, ਮੈਨੀਟੋਬਾ 'ਚ 127, ਨਿਊ ਬਰੰਸਵਿਕ 'ਚ 81, ਨੋਵਾ ਸਕੌਸ਼ੀਆ 'ਚ 173, ਪੀ.ਈ.ਆਈ. 'ਚ 21, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 175 ਮਾਮਲੇ ਸਾਹਮਣੇ ਆ ਚੁੱਕੇ ਹਨ।
ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।
ਜਦਕਿ 1,500 ਤੋਂ ਵਧੇਰੇ ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਦੇਸ਼ ਵਿੱਚ ਕੁਲ 111 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।




