16.2C Vancouver
ADS

Apr 3, 2020 11:26 PM -

ਬੀ.ਸੀ. 'ਚ ਕੋਵਿਡ-19 ਦੇ 53 ਨਵੇਂ ਮਾਮਲੇ, 4 ਹੋਰ ਲੋਕਾਂ ਦੀ ਗਈ ਜਾਨ, ਕੁੱਲ ਮਾਮਲੇ 1,174 ਤੱਕ ਪਹੁੰਚੇ

Share On
covid-19-bc-reports-4-new-deaths-and-53-new-cases-total-cases-rise-to-1-174
Provincial health officer Dr. Bonnie Henry responds to questions during a news conference about the provincial response to the coronavirus, in Vancouver, on Friday, March 6, 2020. THE CANADIAN PRESS/Darryl Dyck

ਬੀ.ਸੀ. ਦੇ ਵਿਚ ਕੋਵਿਡ-19 ਦੇ ਪੀੜਤ ਲੋਕਾਂ ਦੀ ਗਿਣਤੀ ਹੁਣ 1,174 ਤਕ ਪਹੁੰਚ ਗਈ ਹੈ।

ਮੀਡੀਆ ਦੇ ਰੂਬਰੂ ਹੁੰਦੇ ਹੋਏ, ਸੂਬੇ ਦੀ ਸਿਹਤ ਅਫਸਰ, ਡਾ. ਬੌਨੀ ਹੈਨਰੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਸੂਬੇ 'ਚ ਵਾਇਰਸ ਸੰਬੰਧੀ 53 ਨਵੇਂ ਮਾਮਲੇ ਉਜਾਗਰ ਹੋਏ ਹਨ।

ਦੁੱਖ ਦੀ ਗੱਲ ਇਹ ਹੈ ਕਿ 4 ਹੋਰ ਵਾਇਰਸ ਪੀੜਤ ਜਾਨ ਗਵਾ ਬੈਠੇ ਹਨ।

ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਇਰਸ ਕਾਰਨ 35 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਡਾ. ਹੈਨਰੀ ਨੇ ਦੱਸਿਆ ਕਿ ਜਾਨ ਗਵਾਉਣ ਵਾਲਿਆਂ 'ਚ 3 ਮਾਮਲੇ ਅਜਿਹੇ ਹਨ, ਜੋ ਵੈਨਕੂਵਰ ਕੋਸਟਲ ਹੈਲਥ ਇਲਾਕੇ ਤੋਂ 2 ਲੌਂਗ ਟਰਮ ਕੇਅਰ ਹੋਮਸ ਨਾਲ ਸੰਬੰਧਤ ਹਨ।

ਸਿਹਤ ਮੰਤਰੀ ਐਡਰੀਅਨ ਡਿਕਸ ਵੀ ਇਸ ਮੌਕੇ ਮੌਜੂਦ ਸਨ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਸੁਰੱਖਿਆ ਸੰਬੰਧੀ ਨਿਰਦੇਸ਼ਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਵਾਇਰਸ ਦੇ ਫੈਲਣ ਦੀ ਗਤੀ ਨੂੰ ਘਟਾਇਆ ਜਾ ਸਕੇ।

Latest news

high-risk-offender-nathanial-odorjan-to-reside-in-surrey-police-issue-public-warning
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਜੋ ਹੁਣ ਸ਼ਹਿਰ ਵਿਚ ਰਹਿਣ ਵਾਲਾ ਹੈ। ਹਿੰਸਕ ਪਿਛੋਕੜ ਵਾਲੇ ਇਸ ਵਿਅਕਤੀ ਦਾ ਇਤਿਹਾਸ ਖ਼ਾਸ ਕਰਕੇ ਔਰਤਾਂ ਅਤੇ ਨਾਬਾਲਗ ਲੜਕੀਆਂ ਵਿਰੁੱਧ ਅਪਰਾਧਾਂ ਨਾਲ ਜੁੜਿਆ ਹੋਇਆ ਹੈ, ਉਸ ਦੀ ਪਛਾਣ 42 ਸਾਲਾ ਨਥਾਨੀਅਲ ਓਡੋਰਜਨ ਵਜੋਂ ਦੱਸੀ ਗਈ ਹੈ, ਜੋ ਕਿ ਇੱਕ ਵ੍ਹਾਈਟ ਮੇਲ ਹੈ।
carney-rejects-u-s-pressure-ahead-of-potential-cusma-trade-talks
Punjabi

ਕਾਰਨੀ ਨੇ ਸੰਭਾਵਿਤ CUSMA ਵਪਾਰ ਗੱਲਬਾਤ ਤੋਂ ਪਹਿਲਾਂ ਅਮਰੀਕੀ ਦਬਾਅ ਨੂੰ ਕੀਤਾ ਰੱਦ

ਪੀ.ਐਮ. ਮਾਰਕ ਕਾਰਨੀ ਨੇ ਵਾਸ਼ਿੰਗਟਨ ਨਾਲ ਵਪਾਰਕ ਗੱਲਬਾਤ ਦੇ ਮਾਮਲੇ ਵਿਚ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਸਿਰਫ਼ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਅਤੇ ਨਾ ਹੀ ਉਹ ਅਮਰੀਕਾ ਕੋਲੋਂ ਕਿਸੇ ਨਿਰਦੇਸ਼ ਜਾਂ ਨੋਟਸ 'ਤੇ ਚੱਲ ਰਿਹਾ ਹੈ। ਪੀ. ਐੱਮ. ਕਾਰਨੀ ਦਾ ਇਹ ਬਿਆਨ ਵ੍ਹਾਈਟ ਹਾਊਸ ਦੇ ਅਧਿਕਾਰੀ ਦੀ ਉਸ ਟਿੱਪਣੀ 'ਤੇ ਆਇਆ, ਜਿਸ ਵਿਚ ਉਨ੍ਹਾਂ ਜਨਤਕ ਤੌਰ 'ਤੇ ਕੈਨੇਡਾ-ਅਮਰੀਕਾ ਦੇ ਵਪਾਰ ਸਬੰਧਾਂ ਵਿਚ ਕੁਝ ਰੁਕਾਵਟਾਂ ਬਾਰੇ ਸ਼ਿਕਾਇਤ ਕੀਤੀ ਹੈ।
immigration-minister-criticized-after-policy-details-shared-in-influencer-interview
Punjabi

ਇਮੀਗ੍ਰੇਸ਼ਨ ਮੰਤਰੀ ਸੋਸ਼ਲ ਮੀਡੀਆ ਇੰਫਲੂਐਂਸਰ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ

ਪੀ.ਐਮ.ਮਾਰਕ ਕਾਰਨੀ ਸਰਕਾਰ ਦੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੇਜ ਡਿਆਬ ਇੱਕ ਸੋਸ਼ਲ-ਮੀਡੀਆ ਇੰਫਲੂਐਂਸਰ ਮੈਕਸ ਮੇਡਿਕ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ ਹਨ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮੰਤਰੀ ਨੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਇਸ ਇੰਟਰਵਿਊ ਦੌਰਾਨ ਇੱਕ ਆਉਣ ਵਾਲੀ ਅਹਿਮ ਇਮੀਗ੍ਰੇਸ਼ਨ ਪਾਲਿਸੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ ਜਲਦੀ ਹੀ ਹਜ਼ਾਰਾਂ ਅਸਥਾਈ ਨਿਵਾਸੀਆਂ ਨੂੰ ਪੀ. ਆਰ. ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ, ਜੋ ਖ਼ਾਸ ਤੌਰ 'ਤੇ ਮਹਾਂਨਗਰੀ ਖੇਤਰ ਤੋਂ ਬਾਹਰ ਰਹਿ ਰਹੇ ਲੋਕਾਂ ਲਈ ਹੋਵੇਗਾ।
one-taken-to-hospital-after-house-fire-in-surreys-newton-area
Punjabi

ਸਰੀ ਦੇ ਨਿਊਟਨ ਇਲਾਕੇ ਵਿਚ ਲੱਗੀ ਅੱਗ, ਵਿਅਕਤੀ ਨੂੰ ਤੁਰੰਤ ਲਿਜਾਇਆ ਗਿਆ ਹਸਪਤਾਲ

ਸਰੀ ਦੇ ਨਿਊਟਨ ਇਲਾਕੇ ਵਿਚ ਬੀਤੇ ਕੱਲ੍ਹ ਇੱਕ ਘਰ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਪੁਲਿਸ ਅਨੁਸਾਰ, ਅੱਗ ਦੇ ਧੂੰਏਂ ਕਾਰਨ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਇੱਕ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
wildfire-incidents-rise-across-british-columbia-majority-linked-to-human-activity
Punjabi

ਬੀ. ਸੀ. ਵਿਚ ਜੰਗਲੀ ਅੱਗ ਲੱਗਣ ਦੇ ਮਾਮਲਿਆਂ ਵਿਚ ਵਾਧਾ

ਬੀ. ਸੀ. ਵਿਚ ਜੰਗਲੀ ਅੱਗ ਲੱਗਣ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਵਾਈਲਡ ਫਾਇਰ ਸਰਵਿਸ ਏਜੰਸੀ ਮੁਤਾਬਕ, ਸੂਬੇ ਵਿਚ ਇਸ ਸਮੇਂ 15 ਥਾਵਾਂ 'ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿਚੋਂ ਦੋ ਆਊਟ ਔਫ ਕੰਟਰੋਲ ਹਨ। ਇਨ੍ਹਾਂ ਵਿਚੋਂ ਚਾਰ ਅੱਗਾਂ ਬੁੱਧਵਾਰ ਨੂੰ ਹੀ ਸ਼ੁਰੂ ਹੋਈਆਂ ਹਨ। ​ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 1 ਅਪ੍ਰੈਲ ਤੋਂ ਹੁਣ ਤੱਕ ਸੂਬੇ ਵਿਚ 57 ਜੰਗਲੀ ਅੱਗਾਂ ਰਿਪੋਰਟ ਹੋ ਚੁੱਕੀਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link