16.41C Vancouver
ADS

Jan 18, 2022 1:23 AM - The Canadian Press

ਬੀ.ਸੀ. 'ਚ ਕੋਵਿਡ-19 ਸੰਬੰਧੀ ਪਬੰਦੀਆਂ ਨੂੰ ਅਣਮਿੱਥੇ ਸਮੇਂ ਲਈ ਵਧਾਇਆ

Share On
covid-19-restrictions-on-closures-gatherings-to-remain-in-place-in-b-c
B.C's provincial health officer, Dr. Bonnie Henry during a press conference in Victoria. (Photo - B.C. Govt.)

ਬੀ.ਸੀ. 'ਚ ਕੋਵਿਡ-19 ਸੰਬੰਧੀ ਪਬੰਦੀਆਂ ਨੂੰ ਇਨਡੈਫੀਨੇਟਲੀ ਯਾਨੀ ਕਿ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਆ ਹੈ।

ਇਸ ਦਾ ਅਰਥ ਹੈ ਕਿ ਬੀ.ਸੀ. 'ਚ ਵਪਾਰਾਂ, ਰੈਸਟੂਰੈਂਟ, ਬਾਰਸ, ਜਿੰਮਸ, ਈਵੈਂਟ ਵੈਨਿਊਸ ਅਤੇ ਪ੍ਰਾਰਥਨਾ ਦੀਆਂ ਥਾਵਾਂ ਲਈ ਜਾਰੀ ਨਿਰਦੇਸ਼ ਫਿਲਹਾਲ ਜਾਰੀ ਰਹਿਣਗੇ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇਸ ਸੰਬੰਧੀ ਆਰਡਰ ਜਾਰੀ ਕੀਤੇ ਹਨ।

ਯਾਦ ਰਹੇ 22 ਦਿਸੰਬਰ ਨੂੰ ਜਾਰੀ ਕੀਤੇ ਗਏ ਪਬੰਦੀਆਂ ਦੇ ਨਿਰਦੇਸ਼ 18 ਜਨਵਰੀ ਤਕ ਜਾਰੀ ਰਹਿਣੇ ਸਨ।

ਹਾਲਾਂਕਿ ਇਨ੍ਹਾਂ ਨਿਰਦੇਸ਼ਾਂ ਸੰਬੰਧੀ ਵਧੇਰੇ ਵੇਰਵੇ ਕੱਲ ਦੀ ਕੋਵਿਡ-19 ਅਪਡੇਟ ਦੌਰਾਨ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਸਾਂਝੇ ਕੀਤੇ ਜਾ ਸਕਦੇ ਹਨ।

Latest news

gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
man-dies-after-police-involved-shooting-in-abbotsford
Punjabi

ਐਬਟਸਫੋਰਡ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀਬਾਰੀ ਮਗਰੋਂ ਵਿਅਕਤੀ ਦੀ ਮੌਤ

ਐਬਟਸਫੋਰਡ ਵਿਚ ਸੋਮਵਾਰ ਤੜਕੇ ਪੁਲਿਸ ਹੱਥੋਂ ਚੱਲੀ ਗੋਲੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਘਟਨਾ ਟ੍ਰਾਂਸ-ਕੈਨੇਡਾ ਹਾਈਵੇਅ ਨੇੜੇ ਮੈਟਸਕਵੀ ਪਲੇਸ ਸਥਿਤ ਪੈਟਰੋ-ਪਾਸ ਟਰੱਕ ਸਟਾਪ 'ਤੇ ਵਾਪਰੀ।
pear-lake-and-fifteenmile-creek-wildfires-merge-as-evacuation-orders-expand-near-clinton-b-c
Punjabi

ਬੀ.ਸੀ. 'ਚ ਪੀਅਰ ਲੇਕ ਅਤੇ ਫਿਫਟੀਨਾਈਨ ਕ੍ਰੀਕ ਜੰਗਲੀ ਅੱਗਾਂ ਹੋਈਆਂ ਇਕੱਠੀਆਂ, ਕਲਿੰਟਨ ਨੇੜੇ ਨਿਕਾਸੀ ਦੇ ਹੁਕਮ ਜਾਰੀ

ਬੀ.ਸੀ. ਦੇ ਕਲਿੰਟਨ village ਅਤੇ ਆਸਪਾਸ ਦੇ ਇਲਾਕੇ ਵਿਚ ਬਲ ਰਹੀਆਂ ਦੋ ਜੰਗਲੀ ਅੱਗਾਂ ਪੀਅਰ ਲੇਕ ਅਤੇ ਫਿਫਟੀਨਾਈਨ ਕ੍ਰੀਕ ਆਪਸ ਵਿਚ ਮਰਜ ਹੋ ਗਈਆਂ ਹਨ, ਜਿਸ ਨਾਲ ਅੱਗ ਦਾ ਘੇਰਾ 670 ਵਰਗ ਕਿਲੋਮੀਟਰ ਤੱਕ ਹੋ ਗਿਆ ਹੈ। ਪੀਅਰ ਲੇਕ ਵਾਈਲਡ ਫਾਇਰ ਕਾਰਨ ਕਲਿੰਟਨ ਕਮਿਊਨਿਟੀ ਦੇ ਬਾਹਰੀ ਇਲਾਕਿਆਂ ਵਿਚ ਘਰਾਂ ਸਮੇਤ ਕੁਝ structures ਤਬਾਹ ਹੋਣ ਦੀਆਂ ਵੀ ਖ਼ਬਰਾਂ ਹਨ।
alberta-premier-promises-changes-to-amber-alert-system-after-parker-wells-case
Punjabi

ਐਲਬਰਟਾ ਸਰਕਾਰ ਐਂਬਰ ਅਲਰਟ ਨਿਯਮਾਂ ਵਿੱਚ ਕਰੇਗੀ ਸੋਧ, ਪ੍ਰੀਮੀਅਰ ਸਮਿਥ ਦਾ ਭਰੋਸਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਸੂਬੇ ਦੇ ਐਂਬਰ ਅਲਰਟ ਸਿਸਟਮ ਵਿੱਚ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਸਮਿਥ ਨੇ 11 ਸਾਲਾ ਪਾਰਕਰ ਵੈੱਲਜ਼ ਦੇ ਲਾਪਤਾ ਹੋਣ ਦੇ ਦੋ ਦਿਨ ਬਾਅਦ ਐਬਰ ਅਲਰਟ ਜਾਰੀ ਕਰਨ ਦੇ ਫੈਸਲੇ 'ਤੇ ਚਰਚਾ ਕੀਤੀ।ਪਾਰਕਰ , ਜੋ ਕਿ ਔਟਿਜ਼ਮ ਤੋਂ ਪੀੜਤ ਹੈ, ਸ਼ੁਰੂਆਤ ਵਿੱਚ ਐਂਬਰ ਅਲਰਟ ਦੇ ਤੈਅ ਨਿਯਮਾਂ 'ਚ ਫਿੱਟ ਨਹੀਂ ਬੈਠਦਾ ਸੀ।
pakistan-flood-death-toll-reaches-107-as-authorities-warn-of-more-heavy-rain
Punjabi

ਪਾਕਿਸਤਾਨ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ 107 ਮੌਤਾਂ, ਹੋਰ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਪਾਕਿਸਤਾਨ ਵਿੱਚ ਜੂਨ ਦੇ ਅਖੀਰ ਤੋਂ ਜਾਰੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਲਗਭਗ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 344 ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਵੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ, ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸਭ ਤੋਂ ਵੱਧ 55 ਮੌਤਾਂ ਖੈਬਰ ਪਖਤੂਨਖਵਾ ਵਿੱਚ ਹੋਈਆਂ ਹਨ, ਜਦਕਿ ਪੰਜਾਬ ਸੂਬੇ ਵਿੱਚ 36 ਲੋਕਾਂ ਦੀ ਜਾਨ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link