14.22C Vancouver
ADS

Mar 15, 2021 7:36 PM -

ਮਜ਼ਬੂਤ ਬਾਜ਼ਾਰ ਵਿਚਾਲੇ ਸੀ.ਆਰ.ਈ.ਏ. ਦਾ ਇਸ ਸਾਲ ਘਰਾਂ ਦੀ ਰਿਕਾਰਡ ਵਿਕਰੀ ਰਹਿਣ ਦਾ ਅਨੁਮਾਨ

Share On
crea-expects-record-home-sales-this-year-as-market-remains-strong
A real estate sign is pictured in Vancouver,Tuesday, June, 12, 2018. THE CANADIAN PRESS Jonathan Hayward

ਕਨੇਡੀਅਨ ਰੀਅਲ ਐਸਟੇਟ ਐਸੋਸੀਏਅਸ਼ਨ ਦੇ ਅਨੁਮਾਨ ਅਨੁਸਾਰ ਇਸ ਸਾਲ ਘਰਾਂ ਦੀ ਰਿਕਾਰਡ ਵਿਕਰੀ ਵੇਖਣ ਨੂੰ ਮਿਲੇਗੀ।

ਸੀ.ਆਰ.ਈ.ਏ. ਦਾ ਕਹਿਣਾ ਹੈ ਕਿ ਲੇਆਫਸ ਅਤੇ ਬੇਰੁਜ਼ਗਾਰੀ 'ਚ ਵਾਧੇ ਦੇ ਬਾਵਜੂਦ ਮਾਰਕਿਟ 'ਚ ਕੀਮਤਾਂ ਉੱਚੀਆਂ ਗਈਆਂ ਹਨ ਅਤੇ ਖਰੀਦਦਾਰਾਂ 'ਚ ਵਾਧਾ ਵੇਖਣ ਨੂੰ ਮਿਲਿਆ ਹੈ।

ਏਜੈਂਸੀ ਦੇ ਅਨੁਮਾਨ ਅਨੁਸਾਰ ਐਮ.ਐਲ.ਐਸ. ਸਿਸਟਮ ਆਸਰੇ ਇਸ ਸਾਲ 702,000 ਪ੍ਰਾਪਰਟੀਆਂ ਵਿਕਣ ਦਾ ਅੰਦਾਜ਼ਾ ਹੈ।

ਇਹ ਵੀ ਦੱਸਿਆ ਗਿਆ ਕਿ ਮਾਰਕਿਟ ਅਗਲੇ ਸਾਲ ਤਕ ਗਰਮ ਰਹਿਣ ਦੇ ਆਸਾਰ ਹਨ।

ਐਸੋਸੀਏਸ਼ਨ ਨੇ ਘਰ ਵੇਚਣ ਵਾਲਿਆਂ ਨੂੰ ਵਧਾਈ ਦਿੱਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਘਰਾਂ ਨੂੰ ਖਰੀਦਣ ਦੇ ਚਾਹਵਾਨ ਲੋਕ ਤਿਆਰੀ ਰੱਖਣ ਕਿਉਂਕਿ ਇਹ ਪ੍ਰੀਕਿਰਿਆ ਆਸਾਨ ਨਹੀਂ ਰਹਿਣ ਵਾਲੀ।

ਐਸੋਸੀਏਅਸ਼ਨ ਦਾ ਕਹਿਣਾ ਹੈ ਕਿ ਬੀਤੇ ਸਾਲ 551,262 ਘਰਾਂ ਦੀ ਵਿਕਰੀ ਹੋਈ ਸੀ ਜਦਕਿ 2022 'ਚ 614,000 ਯੂਨਿਟਸ ਵਿਕਣ ਦਾ ਅੰਦਾਜ਼ਾ ਹੈ।

ਨੈਸ਼ਨਲ ਐਵਰੇਜ ਘਰਾਂ ਦੀ ਕੀਮਤ 'ਚ 16.5% ਦਾ ਵਾਧਾ ਹੋਣ ਦਾ ਅਨੁਮਾਨ ਦੱਸਿਆ ਗਿਆ ਹੈ।

Latest news

trump-signals-major-u-s-potash-deal-with-belarus-amid-canada-trade-tensions
Punjabi

ਟਰੰਪ ਦਾ ਵੱਡਾ ਐਲਾਨ, ਬੇਲਾਰੂਸ ਤੋਂ ਪੋਟਾਸ਼ ਖਰੀਦਣ ਦੀ ਤਿਆਰੀ

ਕੈਨੇਡਾ ਨਾਲ ਟ੍ਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੇਲਾਰੂਸ ਤੋਂ ਪੋਟਾਸ਼ ਖਰੀਦਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਮਵਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਮਰੀਕਾ, ਬੇਲਾਰੂਸ ਤੋਂ ਪੋਟਾਸ਼ ਦੀ ਖਰੀਦ ਲਈ ਇੱਕ ਵਿਸ਼ਾਲ ਡੀਲ ਕਰ ਰਿਹਾ ਹੈ ਅਤੇ ਇਸ ਨਵੇਂ ਸਮਝੌਤੇ ਤਹਿਤ ਕੀਮਤ ਉਸ ਰਕਮ ਨਾਲੋਂ ਬਹੁਤ ਘੱਟ ਹੋਵੇਗੀ ਜੋ ਅਮਰੀਕਾ ਵਰਤਮਾਨ ਵਿਚ ਕੈਨੇਡਾ ਨੂੰ ਪੇਅ ਕਰ ਰਿਹਾ ਹੈ।
alberta-temporarily-changes-voter-list-rules-after-privacy-breach
Punjabi

ਪ੍ਰਾਈਵੇਸੀ ਬ੍ਰੀਚ ਮਗਰੋਂ ਐਲਬਰਟਾ ਸਰਕਾਰ ਵੱਲੋਂ ਵੋਟਰ ਸੂਚੀ ਦੇ ਨਿਯਮਾਂ ’ਚ ਅਸਥਾਈ ਬਦਲਾਅ

ਐਲਬਰਟਾ ਸਰਕਾਰ ਨੇ ਪ੍ਰਾਈਵੇਸੀ ਬ੍ਰੀਚ ਤੋਂ ਬਾਅਦ ਸੂਬੇ ਦੀਆਂ ਵੋਟਰ ਸੂਚੀਆਂ ਦੇ ਨਿਯਮਾਂ ਵਿੱਚ ਅਸਥਾਈ ਤੌਰ 'ਤੇ ਬਦਲਾਅ ਕਰ ਦਿੱਤੇ ਹਨ।ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਪਾਲਿਸੀ ਤਹਿਤ ਹੁਣ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਅਧਿਕਾਰਤ ਵੋਟਰ ਸੂਚੀ ਵਿੱਚ ਸਿਰਫ਼ ਵੋਟਿੰਗ ਖੇਤਰ ਅਤੇ ਨਗਰ ਪਾਲਿਕਾ ਦੇ ਵੋਟਰਾਂ ਦੀ ਗਿਣਤੀ ਹੀ ਸ਼ਾਮਲ ਹੋਵੇਗੀ।
80-year-old-cyclist-killed-in-chilliwack-hit-and-run
Punjabi

ਚਿਲੀਵੈਕ ’ਚ ਹਿੱਟ-ਐਂਡ-ਰਨ ਹਾਦਸੇ ਵਿੱਚ, 80 ਸਾਲਾ ਸਾਈਕਲ ਸਵਾਰ ਮਹਿਲਾ ਦੀ ਮੌਤ

ਚਿਲੀਵੈਕ ਵਿਚ ਸ਼ਨੀਵਾਰ ਸਾਈਕਲ ਸਵਾਰ ਇੱਕ 80 ਸਾਲਾ ਬਜ਼ੁਰਗ ਮਹਿਲਾ ਦੀ ਹਿੱਟ-ਐਂਡ-ਰਨ ਹਾਦਸੇ ਕਾਰਨ ਮੌਤ ਹੋ ਗਈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸ਼ਾਮ ਲਗਭਗ 6 ਵਜੇ ਪੋਰਟੇਜ ਐਵੇਨਿਊ ਅਤੇ ਵੁੱਡਬਾਈਨ ਸਟ੍ਰੀਟ ਦੇ ਚੌਰਾਹੇ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਬਜ਼ੁਰਗ ਮਹਿਲਾ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ucp-riding-group-calls-for-leadership-review-of-danielle-smith
Punjabi

ਡੈਨੀਅਲ ਸਮਿਥ ਲਈ ਵਧਿਆ ਅੰਦਰੂਨੀ ਦਬਾਅ, UCP ਦੇ ਹਾਈਵੁੱਡ ਗਰੁੱਪ ਨੇ ਲੀਡਰਸ਼ਿਪ ਰਿਵਿਊ ਦੀ ਕੀਤੀ ਮੰਗ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਰੁੱਧ ਯੂ.ਸੀ.ਪੀ. ਦੇ Highwood riding group ਨੇ leadership review ਕਰਵਾਉਣ ਦੀ ਮੰਗ ਕੀਤੀ ਹੈ ।ਇਹ ਵਿਵਾਦ 19 ਅਕਤੂਬਰ ਨੂੰ ਐਲਬਰਟਾ ਦੇ ਕੈਨੇਡਾ ਵਿੱਚ ਰਹਿਣ ਜਾਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਦੇ ਮੱਦੇਨਜ਼ਰ ਖੜ੍ਹਾ ਹੋਇਆ ਹੈ, ਜਿੱਥੇ ਪ੍ਰੀਮੀਅਰ ਸਮਿੱਥ ਨੇ ਸਪੱਸ਼ਟ ਕੀਤਾ ਹੈ ਕਿ ਉਹ ਇੱਕਜੁੱਟ ਕੈਨੇਡਾ ਦੇ ਅੰਦਰ ਖੁਦਮੁਖਤਿਆਰ ਅਲਬਰਟਾ ਦੇ ਹੱਕ ਵਿੱਚ ਹਨ ਅਤੇ ਕੈਨੇਡਾ ਵਿੱਚ ਹੀ ਰਹਿਣ ਦਾ ਸਮਰਥਨ ਕਰਦੇ ਹਨ। ਇਸ ਸਟੈਂਡ ਕਾਰਨ ਵੱਖਵਾਦੀ ਗਰੁੱਪ ਨਾਰਾਜ਼ ਹੋ ਗਏ ਹਨ।
six-injured-in-multi-vehicle-crash-on-vancouvers-granville-bridge
Punjabi

ਵੈਨਕੂਵਰ ਦੇ ਗ੍ਰੈਨਵਿਲ ਬ੍ਰਿਜ ’ਤੇ ਵਾਪਰਿਆ ਭਿਆਨਕ ਹਾਦਸਾ, 6 ਜ਼ਖਮੀ

ਵੈਨਕੂਵਰ ਦੇ ਗ੍ਰੈਨਵਿਲ ਸਟ੍ਰੀਟ ਬ੍ਰਿਜ 'ਤੇ ਐਤਵਾਰ ਸ਼ਾਮ ਨੂੰ ਕਈ ਵਾਹਨਾਂ ਦੀ ਟੱਕਰ ਦੀ ਘਟਨਾ ਵਾਪਰੀ, ਜਿਸ ਵਿਚ 6 ਲੋਕ ਜ਼ਖਮੀ ਹੋਏ। ਪੁਲਿਸ ਮੁਤਾਬਕ, ਘਟਨਾ ਲਗਭਗ 5 ਵਜੇ ਵਾਪਰੀ, ਜਿਸ ਵਿੱਚ ਇੱਕ ਟੋਅ ਟਰੱਕ, ਇੱਕ ਟ੍ਰਾਂਸਲਿੰਕ ਬੱਸ ਅਤੇ ਦੋ ਕਾਰਾਂ ਆਪਸ ਵਿਚ ਟਕਰਾ ਗਏ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਡੈਸ਼ਕੈਮ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇੱਕ ਫਲੈਟਬੈੱਡ ਟਰੱਕ ਡਿਵਾਈਡਰ ਪਾਰ ਕਰਕੇ ਗਲਤ ਦਿਸ਼ਾ ਵੱਲ ਚਲਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link