15.58C Vancouver
ADS

Mar 29, 2022 12:17 AM - The Canadian Press

ਅਲਬਰਟਾ ਪ੍ਰੀਮੀਅਰ ਗ੍ਰੀਨ ਐਨਰਜੀ ਸਮਰਥਕਾਂ ਖ਼ਿਲਾਫ਼ ਆਪਣੇ ਪ੍ਰਚਾਰ ਤਰੀਕੇ ਨੂੰ ਲੈਕੇ ਸਵਾਲਾਂ ਵਿਚ ਘਿਰੇ

Share On
creative-way-to-make-a-point-alberta-premier-defends-using-slap-meme-of-actor
Alberta Premier Jason Kenney is defending the use of a meme from the Oscars as a contemporary way to draw attention to what he considers failing green energy policies. (Photo - The Canadian Press)

ਐਤਵਾਰ ਰਾਤ ਆਸਕਰ ਸਨਮਾਨ ਸਮਾਰੋਹ ਦੇ 94 ਵੇ ਪ੍ਰੋਗਰਾਮ ਦੌਰਾਨ ਇਕ ਡਾਕੂਮੈਂਟਰੀ ਦੇ ਚੁਣੇ ਜਾਣ ਤੇ ਪ੍ਰੋਗਰਾਮ ਦੇ ਪੇਸ਼ਕਾਰ ਕ੍ਰਿਸ ਰਾਕ ਮਜ਼ਾਹੀਆ ਲਹਿਜੇ ਦੀ ਰਵਾਨਗੀ ਵਿਚ ਜ਼ਿਆਦਾ ਹੀ ਵਹਿ ਗਏ| ਪ੍ਰੋਗਰਾਮ ਦੌਰਾਨ ਬੋਲਦਿਆਂ ਓਹਨਾ ਮੁਸ਼ਹੂਰ ਹਾਲੀਵੁਡ ਅਦਾਕਾਰ ਵਿਲ ਸਮਿਥ ਦੀ ਪਤਨੀ ਦੇ ਗੰਜੇ ਸਿਰ ਬਾਰੇ ਅਸਹਿਜ ਟਿਪਣੀ ਕਰ ਦਿਤੀ|

ਸਮਿਥ ਦੀ ਪਤਨੀ, ਜੇਡਾ ਪਿੰਕਟ ਸਮਿਥ, ਦੇ ਬਿਮਾਰੀ ਕਰਕੇ ਵਾਲ ਝੜਨ ਮਗਰੋਂ ਜੇਡਾ ਨੇ ਆਪਣਾ ਸਿਰ ਪੂਰਾ ਸਫ਼ਾਚਟ ਕਰਵਾ ਲਿਆ ਸੀ|

ਟਿਪਣੀ ਕਰਕੇ ਗੁੱਸੇ ਵਿਚ ਆਏ ਵਿਲ ਸਮਿਥ ਨੇ ਚਲਦੇ ਪ੍ਰੋਗਰਾਮ ਦੌਰਾਨ ਸਟੇਜ ਤੇ ਜਾਕੇ ਕ੍ਰਿਸ ਰਾਕ ਦੇ ਥੱਪੜ ਜੜ ਦਿੱਤਾ| ਇਸ ਘਟਨਾ ਦਾ ਵੀਡੀਓ ਤੇ ਫੋਟੋਆਂ ਇੰਟਰਨੇਟ ਤੇ ਝੱਟ ਫੈਲ ਗਈਆਂ, ਤੇ ਪੂਰੀ ਦੁਨੀਆਂ ਵਿਚ ਇਸ ਘਟਨਾ ਤੇ ਚਰਚਾ ਹੋ ਰਹੀ ਹੈ|

ਓਧਰ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਇਸ ਘਟਨਾ ਦੀ ਫੋਟੋ ਦੀ ਵਰਤੋਂ ਤੇਲ ਅਤੇ ਗੈਸ ਅਧਾਰਤ ਉਰਜਾ ਸਰੋਤਾ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਕਰਦਿਆਂ ਇਕ ਮੀਮ ਤਿਆਰ ਕਰਕੇ ਸੋਸ਼ਲ ਮੀਡਿਆ ਤੇ ਪਾ ਦਿੱਤੀ ਹੈ|

ਪ੍ਰੀਮੀਅਰ ਕੈਨੀ ਨੇ ਥੱਪੜ ਖਾਣ ਵਾਲੇ ਕ੍ਰਿਸ ਰਾਕ ਦੀ ਫੋਟੋ ਤੇ ਗ੍ਰੀਨ ਐਨਰਜੀ ਪਾਲਿਸੀ (ਭਾਵ ਨਵਿਆਉਣਯੋਗ ਉਰਜਾ ਨੀਤੀ ਸਮਰਥਕ ਅਤੇ ਥੱਪੜ ਮਾਰਨ ਵਾਲੇ (ਵਿਲ ਸਮਿਥ) ਦੀ ਫੋਟੋ ਤੇ ਰਿਐਲਿਟੀ (ਸੱਚਾਈ) ਲਿੱਖ ਦਿੱਤਾ| ਪ੍ਰੀਮੀਅਰ ਕੈਨੀ ਤੇਲ ਅਤੇ ਗੈਸ ਅਧਾਰਤ ਉਰਜਾ ਦੇ ਪੱਕੇ ਸਮਰਥਕ ਦੇ ਤੌਰ ਤੇ ਜਾਂਣੇ ਜਾਂਦੇ ਹਨ|

ਹੁਣ ਇਸ ਪੋਸਟ ਨੂੰ ਲੈਕੇ ਪ੍ਰੀਮੀਅਰ ਤੇ ਸਵਾਲ ਚੁੱਕੇ ਜਾ ਰਹੇ ਹਨ ਕੇ ਉਹ ਓਹਨਾ ਦੀਆਂ ਨੀਤੀਆਂ ਨਾਲ ਅਸਹਿਮਤੀ ਰੱਖਣ ਵਾਲਿਆਂ ਖ਼ਿਲਾਫ਼ ਹਿੰਸਾ ਦੀ ਵਰਤੋਂ ਕਰਨ ਦੇ ਹਿਮਾਇਤੀ ਨਜ਼ਰ ਆ ਰਹੇ ਹਨ, ਤੇ ਇਹੋ ਜਿਹੇ ਢੰਗ ਤਰੀਕੇ ਲੋਕਤੰਤਰੀ ਕਦਰ-ਕੀਮਤਾਂ ਦੇ ਅਨੁਸਾਰੀ ਨਹੀਂ ਹਨ|

ਕਿਸੇ ਹੋਰ ਮਾਮਲੇ ਤੇ ਪੱਤਰਕਾਰਾਂ ਨਾਲ ਹੋ ਰਹੀ ਗੱਲਬਾਤ ਦੌਰਾਨ ਪ੍ਰੀਮੀਅਰ ਨੇ ਮੀਮ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਹ ਸਿਰਫ ਮਜ਼ਾਹੀਆ ਤਰੀਕੇ ਨਾਲ ਵਿਚਾਰ ਦਾ ਪ੍ਰਗਟਾਵਾ ਕਰਨ ਤੋਂ ਵੱਧ ਕੁਝ ਨਹੀਂ ਹੈ, ਜਿਸ ਵਿਚ ਲੋੜ ਅਨੁਸਾਰ ਬਦਲਾਅ ਕਰਕੇ ਆਪਣੀ ਗੱਲ ਸੋਖੇ ਢੰਗ ਨਾਲ ਬਹੁਤੇ ਲੋਕਾਂ ਤਕ ਪੁੱਜਦੀ ਕੀਤੀ ਜਾਂਦੀ ਹੈ|

ਪ੍ਰੀਮੀਅਰ ਨੇ ਅੱਗੇ ਕਿਹਾ ਕਿ ਉਹ ਖੱਬੇ ਪੱਖੀ ਗ੍ਰੀਨ ਐਨਰਜੀ ਨੀਤੀਆਂ ਦੀ ਅਸਫਲਤਾ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ, ਜਿਸ ਤਹਿਤ ਕਾਰਬਨ ਟੈਕਸ ਲਾਕੇ ਆਮ ਲੋਕਾਂ ਉਪਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ|

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link