13.32C Vancouver
ADS

Aug 4, 2022 5:57 PM - ANI

CWG 2022 : ਭਾਰਤੀ ਪੁਰਸ਼ ਹਾਕੀ ਟੀਮ ਵੇਲਜ਼ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ

Share On
cwg-2022-indian-mens-hockey-team-reaches-semi-finals-with-4-1-win-over-wales
Indian and Wales players in action (Photo: Hockey India)

ਇੰਡੀਅਨ ਹਾਕੀ ਟੀਮ ਨੇ ਬਰਮਿੰਘਮ ਵਿਚ ਵੇਲਜ਼ ਨੂੰ 4-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ।

ਇਸ ਮੈਚ ਵਿਚ ਹਰਮਨਪ੍ਰੀਤ ਸਿੰਘ ਨੇ ਸਭ ਤੋਂ ਵੱਧ ਯਾਨੀ ਤਿੰਨ ਗੋਲ ਕੀਤੇ।

ਗੁਰਜੰਟ ਸਿੰਘ ਨੇ ਇੱਕ ਗੋਲ ਕੀਤਾ। ਇਨ੍ਹਾਂ ਦੋਹਾਂ ਦੀ ਜੋੜੀ ਨੇ ਸਖ਼ਤ ਮੁਕਾਬਲੇ ਵਿਚ ਆਪਣੀ ਟੀਮ ਨੂੰ ਮਜਬੂਤ ਜਿੱਤ ਦਿਵਾਉਣ ਵਿਚ ਮਦਦ ਕੀਤੀ।

ਉੱਥੇ ਹੀ, ਵੇਲਜ਼ ਲਈ ਇਕਮਾਤਰ ਗੋਲ ਗੈਰੇਥ ਫਰਲੋਂਗ ਨੇ ਕੀਤਾ। ਭਾਰਤ ਅਗਲਾ ਸੈਮੀਫਾਈਨਲ ਮੈਚ 6 ਅਗਸਤ ਨੂੰ ਖੇਡੇਗਾ।

Latest news

federal-government-restores-full-health-coverage-for-refugees-and-asylum-claimants
Punjabi

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਫੈਡਰਲ ਹੈਲਥ ਕਵਰੇਜ ਮੁੜ ਕੀਤੀ ਬਹਾਲ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਸ਼ਰਨਾਰਥੀ ਅਤੇ ਸ਼ਰਣ ਮੰਗਣ ਵਾਲਿਆਂ ਲਈ ਹੈਲਥ ਕੇਅਰ ਸਰਵਿਸਿਜ਼ ਵਿਚ ਕੀਤੀਆਂ ਗਈਆਂ ਕਟੌਤੀਆਂ ਨੂੰ ਵਾਪਸ ਲੈਂਦੇ ਹੋਏ ਪੂਰੀ ਕਵਰੇਜ ਨੂੰ ਮੁੜ ਬਹਾਲ ਕਰ ਦਿੱਤਾ ਹੈ। ⁠ਸਰਕਾਰ ਨੇ ਇਸੇ ਸਾਲ 1 ਮਈ ਨੂੰ ਅੰਤਰਿਮ ਫੈਡਰਲ ਹੈਲਥ ਪ੍ਰੋਗਰਾਮ ਅਧੀਨ ਨਵੇਂ ਨਿਯਮ ਲਾਗੂ ਕੀਤੇ ਸਨ।
rcmp-warn-western-canada-trucking-businesses-about-credit-card-fraud-scheme
Punjabi

ਆਰਸੀਐਮਪੀ ਨੇ ਪੱਛਮੀ ਕੈਨੇਡਾ ਦੇ ਟਰੱਕਿੰਗ ਕਾਰੋਬਾਰਾਂ ਨੂੰ ਕ੍ਰੈਡਿਟ ਕਾਰਡ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ

ਕੈਨੇਡਾ ਵਿਚ ਟਰੱਕਿੰਗ ਅਤੇ ਆਵਾਜਾਈ ਕਾਰੋਬਾਰ ਨੂੰ ਕ੍ਰੈਡਿਟ ਕਾਰਡ ਰਾਹੀਂ ਇੱਕ ਵੱਡੇ ਫਰਾਡ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਖਾਸ ਕਰ ਇਹ ਚਿਤਾਵਨੀ ਪੱਛਮੀ ਕੈਨੇਡਾ ਲਈ ਦਿੱਤੀ ਗਈ ਹੈ, ਇਸ ਨੈੱਟਵਰਕ ਦਾ ਖੁਲਾਸਾ ਸਸਕੈਚਵਨ ਆਰਸੀਐਮਪੀ ਨੇ ਕੀਤਾ ਹੈ, ਜਿਸ ਮੁਤਾਬਕ, ਧੋਖੇਬਾਜ਼ ਫੋਨ 'ਤੇ ਸੰਪਰਕ ਕਰਕੇ ਟਰੱਕ ਦੇ ਟਾਇਰ, ਇੰਜਣ ਤੇਲ ਅਤੇ ਟ੍ਰੇਲਰ ਦੇ ਪੁਰਜ਼ੇ ਵਰਗੀਆਂ ਚੀਜ਼ਾਂ ਖਰੀਦਣ ਲਈ ਫਰਜ਼ੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹਨ।
rustad-criticizes-b-c-premiers-public-response-as-wildfire-evacuations-continue
Punjabi

ਜੰਗਲੀ ਅੱਗ ਦੇ ਸੰਕਟ ਦੌਰਾਨ ਰਸਟੈਡ ਨੇ ਪ੍ਰੀਮੀਅਰ ਈਬੀ ਦੀ ਜਨਤਕ ਮੌਜੂਦਗੀ 'ਤੇ ਚੁੱਕੇ ਸਵਾਲ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਦਿੱਤੇ ਗਏ ਹੁਕਮਾਂ ਵਿਚਕਾਰ ਪ੍ਰੀਮੀਅਰ ਡੇਵਿਡ ਈਬੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਸਟੈਡ ਨੇ ਕਿਹਾ ਕਿ ਜਦੋਂ ਸੂਬੇ ਦੇ ਹਜ਼ਾਰਾਂ ਨਾਗਰਿਕ ਮੁਸ਼ਕਲ ਸਥਿਤੀ ਵਿਚ ਹਨ ਅਤੇ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਸੁਰੱਖਿਅਤ ਬਚੇ ਹਨ ਜਾਂ ਨਹੀਂ, ਅਜਿਹੇ ਸਮੇਂ ਵਿਚ ਪ੍ਰੀਮੀਅਰ ਦਾ ਜਨਤਕ ਤੌਰ 'ਤੇ ਸਾਹਮਣੇ ਨਾ ਆਉਣਾ ਬਿਲਕੁਲ ਗਲਤ ਹੈ।
modi-netanyahu-discuss-west-asia-developments-in-phone-call
Punjabi

ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਫੋਨ 'ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਚਰਚਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਅਤੇ ਹਾਲੀਆ ਹਾਲਾਤ ਉੱਤੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਇਜ਼ਰਾਇਲੀ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਵਿੱਚ ਹੋ ਰਹੀ ਗੱਲਬਾਤ ਦੀ ਸਮੀਖਿਆ ਵੀ ਕੀਤੀ ਹੈ।
toronto-police-arrest-two-youths-in-second-shooting-at-u-s-consulate
Punjabi

ਟੌਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਦੂਜੀ ਗੋਲੀਬਾਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link