13.22C Vancouver
ADS

Oct 13, 2026 5:35 PM - Connect Newsroom - Ramandeep Kaur with files from The Canadian Press

ਡੇਵਿਡ ਈਬੀ ਵੱਲੋਂ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਵੱਡੇ ਕੀਤੇ ਐਲਾਨ

Share On
david-eby-announces-three-womens-health-initiatives-in-b-c
David Eby pledges a perinatal mental health unit, better menopause care and a province-wide women’s health strategy, while facing questions over the $10-a-day childcare subsidy controversy. (Photo: The Canadian Press)

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਕੰਪੇਨ ਦੌਰਾਨ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਐਲਾਨ ਕੀਤੇ, ਜਿਨ੍ਹਾਂ ਤਹਿਤ ਬੀ.ਸੀ. ਵੂਮੈਨ ਹਸਪਤਾਲ ਵਿਖੇ perinatal mental health unit ਸਥਾਪਤ ਕਰਨ ਦਾ ਵਾਅਦਾ ਸ਼ਾਮਲ ਹੈ। ਇਸ ਨਵੀਂ ਯੂਨਿਟ ਦਾ ਉਦੇਸ਼ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਨੂੰ ਦਰਪੇਸ਼ ਆਉਣ ਵਾਲੀਆਂ ਮਾਨਸਿਕ ਸਿਹਤ ਚੁਣੌਤੀਆਂ ਅਤੇ ਡਿਪ੍ਰੈਸ਼ਨ ਦਾ ਮਾਹਰ ਡਾਕਟਰਾਂ ਰਾਹੀਂ ਸਹੀ ਇਲਾਜ ਪ੍ਰਦਾਨ ਕਰਨਾ ਹੈ।

ਇਸ ਦੇ ਨਾਲ ਹੀ ਈਬੀ ਨੇ ਔਰਤਾਂ ਲਈ menopause care ਨਾਲ ਸੰਬੰਧਤ ਡਾਕਟਰੀ ਸਹੂਲਤਾਂ ਅਤੇ ਦੇਖਭਾਲ ਤੱਕ ਆਸਾਨ ਪਹੁੰਚ ਬਣਾਉਣ ਅਤੇ ਸੂਬਾ-ਪੱਧਰੀ women's health strategy ਲਾਗੂ ਕਰਨ ਦਾ ਵਾਅਦਾ ਕੀਤਾ।

ਉਥੇ ਹੀ, ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਨੂੰ ਚਾਈਲਡ ਕੇਅਰ ਸਬਸਿਡੀ ਵਿਵਾਦ 'ਤੇ ਵੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਈਬੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੀ ਕੈਬਨਿਟ ਦੇ ਹੋਰ ਮੈਂਬਰ ਵੀ $10-day ਚਾਈਲਡ ਕੇਅਰ ਯੋਜਨਾ ਦਾ ਲਾਭ ਲੈ ਰਹੇ ਹਨ ਜਾਂ ਨਹੀਂ। ਉਹਨਾਂ ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਉਸ dollar ਰਕਮ ਦਾ ਵੀ ਖੁਲਾਸਾ ਨਹੀਂ ਕੀਤਾ ਜੋ ਉਨ੍ਹਾਂ ਨੇ ਚਾਈਲਡ ਕੇਅਰ ਸੈਂਟਰ ਨੂੰ ਡੋਨੇਸ਼ਨ ਦੇ ਰੂਪ ਵਿਚ ਵਾਪਸ ਕੀਤੇ ਸਨ।

Latest news

canada-france-uk-and-australia-urge-palestinian-authority-to-reverse-election-delay
Punjabi

ਕੈਨੇਡਾ ਸਣੇ 4 ਦੇਸ਼ਾਂ ਵੱਲੋਂ ਫਲਸਤੀਨ ਦੀਆਂ ਚੋਣਾਂ ਮੁਲਤਵੀ ਕਰਨ ਦੇ ਫੈਸਲੇ ’ਤੇ ਅਫ਼ਸੋਸ, ਤੁਰੰਤ ਵਾਪਸੀ ਦੀ ਮੰਗ

ਕੈਨੇਡਾ ਨੇ ਆਪਣੇ ਤਿੰਨ ਸਹਿਯੋਗੀ ਦੇਸ਼ਾਂ ਫ਼ਰਾਂਸ, ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਫਲਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਵੱਲੋਂ ਚੋਣਾਂ ਨੂੰ ਮੁਲਤਵੀ ਕਰਨ ਦੇ ਫੈਸਲੇ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਪਿਛਲੇ ਸਾਲ ਕੈਨੇਡਾ ਸਮੇਤ ਇਨ੍ਹਾਂ 4 ਮੁਲਕਾਂ ਨੇ ਇਲੈਕਸ਼ਨ ਕਰਵਾਏ ਜਾਣ ਸਣੇ ਕਈ ਸ਼ਰਤਾਂ ਨਾਲ ਫਲਸਤੀਨ ਨੂੰ ਸਟੇਟ ਦੀ ਮਾਨਤਾ ਦਿੱਤੀ ਸੀ।
punjab-bandh-called-for-october-15-over-killing-of-anti-drug-activist-parminder-singh
Punjabi

ਪਰਵਿੰਦਰ ਸਿੰਘ ਝੋਟਾ ਕਤਲਕਾਂਡ: 15 ਅਕਤੂਬਰ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ

ਪੰਜਾਬ ਦੇ ਮਾਨਸਾ ਵਿਚ Anti-drug activist ਪਰਮਿੰਦਰ ਸਿੰਘ ਦੀ ਮੰਗਲਵਾਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿਚ ਭਾਰੀ ਰੋਸ ਹੈ। ਇਸ ਘਟਨਾ ਦੇ ਵਿਰੋਧ ਵਿਚ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਮਰਥਕਾਂ ਦਾ ਦੋਸ਼ ਹੈ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਗਠਜੋੜ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
david-eby-announces-three-womens-health-initiatives-in-b-c
Punjabi

ਡੇਵਿਡ ਈਬੀ ਵੱਲੋਂ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਵੱਡੇ ਕੀਤੇ ਐਲਾਨ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਕੰਪੇਨ ਦੌਰਾਨ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਐਲਾਨ ਕੀਤੇ, ਜਿਨ੍ਹਾਂ ਤਹਿਤ ਬੀ.ਸੀ. ਵੂਮੈਨ ਹਸਪਤਾਲ ਵਿਖੇ perinatal mental health unit ਸਥਾਪਤ ਕਰਨ ਦਾ ਵਾਅਦਾ ਸ਼ਾਮਲ ਹੈ। ਇਸ ਨਵੀਂ ਯੂਨਿਟ ਦਾ ਉਦੇਸ਼ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਨੂੰ ਦਰਪੇਸ਼ ਆਉਣ ਵਾਲੀਆਂ ਮਾਨਸਿਕ ਸਿਹਤ ਚੁਣੌਤੀਆਂ ਅਤੇ ਡਿਪ੍ਰੈਸ਼ਨ ਦਾ ਮਾਹਰ ਡਾਕਟਰਾਂ ਰਾਹੀਂ ਸਹੀ ਇਲਾਜ ਪ੍ਰਦਾਨ ਕਰਨਾ ਹੈ।
anita-anand-visits-india-for-high-level-talks-as-canada-india-ties-advance
Punjabi

ਅਨੀਤਾ ਅਨੰਦ ਭਾਰਤ ਦੌਰੇ ’ਤੇ, ਮੋਦੀ-ਕਾਰਨੀ ਵਿਚਾਲੇ ਵੀ ਹੋਈ ਗੱਲਬਾਤ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਵੀ ਅੱਜ ਤੋਂ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਜੂਨ 2025 ਤੋਂ ਬਾਅਦ ਅਨੰਦ ਦੀ ਇਹ ਤੀਜੀ ਭਾਰਤ ਯਾਤਰਾ ਹੈ। ਉਹ ਨਵੀਂ ਦਿੱਲੀ ਵਿਖੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਉੱਚ ਪੱਧਰੀ ਬੈਠਕ ਕਰਨਗੇ। ਇਸ ਵਿਚਕਾਰ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀ. ਐੱਮ. ਮਾਰਕ ਕਾਰਨੀ ਵਿਚਾਲੇ ਆਪਸੀ ਤਾਲਮੇਲ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਅੱਜ ਇਤਿਹਾਸ ਦੇ ਸਭ ਤੋਂ ਬਿਹਤਰੀਨ ਉਚਾਈ 'ਤੇ ਹਨ।
man-injured-in-police-involved-shooting-in-burnaby-iio-investigating
Punjabi

ਬਰਨਬੀ ਵਿੱਚ ਪੁਲਿਸ ਦੀ ਗੋਲੀ ਨਾਲ ਵਿਅਕਤੀ ਜ਼ਖਮੀ, IIO ਵੱਲੋਂ ਜਾਂਚ ਸ਼ੁਰੂ

ਬਰਨਬੀ ਵਿਚ ਪੁਲਿਸ ਵਲੋਂ ਚਲਾਈ ਗੋਲੀ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੀ.ਸੀ. ਆਰ.ਸੀ.ਐਮ.ਪੀ. ਅਨੁਸਾਰ, ਐਤਵਾਰ ਸਵੇਰੇ ਲਗਭਗ 10:15 ਵਜੇ ਪੁਲਿਸ ਨੂੰ ਕਿੰਗਜ਼ਵੇਅ ਐਵੇਨਿਊ ਵਿਖੇ ਸਥਿਤ ਇੱਕ ਘਰ ਵਿਚ ਝਗੜੇ ਅਤੇ ਦੀ ਸੂਚਨਾ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link