12.65C Vancouver
ADS

Oct 13, 2026 4:55 PM - Connect Newsroom - Ramandeep Kaur with files from The Canadian Press

ਅਨੀਤਾ ਅਨੰਦ ਭਾਰਤ ਦੌਰੇ ’ਤੇ, ਮੋਦੀ-ਕਾਰਨੀ ਵਿਚਾਲੇ ਵੀ ਹੋਈ ਗੱਲਬਾਤ

Share On
anita-anand-visits-india-for-high-level-talks-as-canada-india-ties-advance
Canadian Foreign Minister Anita Anand is in India for high-level talks with S. Jaishankar as both countries seek to strengthen bilateral trade and relations. (Photo: The Canadian Press)

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਵੀ ਅੱਜ ਤੋਂ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਜੂਨ 2025 ਤੋਂ ਬਾਅਦ ਅਨੰਦ ਦੀ ਇਹ ਤੀਜੀ ਭਾਰਤ ਯਾਤਰਾ ਹੈ। ਉਹ ਨਵੀਂ ਦਿੱਲੀ ਵਿਖੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਉੱਚ ਪੱਧਰੀ ਬੈਠਕ ਕਰਨਗੇ। ਇਸ ਵਿਚਕਾਰ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀ. ਐੱਮ. ਮਾਰਕ ਕਾਰਨੀ ਵਿਚਾਲੇ ਆਪਸੀ ਤਾਲਮੇਲ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਅੱਜ ਇਤਿਹਾਸ ਦੇ ਸਭ ਤੋਂ ਬਿਹਤਰੀਨ ਉਚਾਈ 'ਤੇ ਹਨ।

ਅਨੰਦ ਦੇ ਨਵੀਂ ਦਿੱਲੀ ਪਹੁੰਚਣ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਕੂਟਰ ਨੇ ਹਾਲ ਹੀ ਵਿਚ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਵਿਚਾਲੇ ਹੋਈਆਂ ਅਹਿਮ ਮੁਲਾਕਾਤਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਤਾਜ਼ਾ ਬੈਠਕਾਂ ਦਾ ਦੌਰ ਦੁਵੱਲੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਨਵੇਂ ਮੁਕਾਮ 'ਤੇ ਲੈ ਕੇ ਜਾਣ ਵਿਚ ਮਦਦਗਾਰ ਸਾਬਤ ਹੋਵੇਗਾ।

ਗੌਰਤਲਬ ਹੈ ਕਿ ਅਨੀਤਾ ਅਨੰਦ ਦੀ 16 ਅਕਤੂਬਰ ਤੱਕ ਦੀ ਇਸ ਵਿਦੇਸ਼ ਯਾਤਰਾ ਵਿਚ ਯੂ.ਏ.ਈ. ਦਾ ਦੌਰਾ ਵੀ ਸ਼ਾਮਲ ਹੈ। ਉਥੇ ਹੀ, ਪ੍ਰਧਾਨ ਮੰਤਰੀ ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਅੱਜ ਟੈਲੀਫ਼ੋਨਿਕ ਗੱਲਬਾਤ ਵੀ ਹੋਈ, ਜਿਸ ਦੌਰਾਨ ਦੋਵਾਂ ਆਗੂਆਂ ਨੇ ਪਿਛਲੇ ਇੱਕ ਸਾਲ ਵਿਚ ਆਪਸੀ ਸਬੰਧਾਂ ਵਿਚ ਹੋਈ ਪ੍ਰੋਗਰੈਸ ਅਤੇ ਅੱਗੇ ਵਧਣ 'ਤੇ ਜ਼ੋਰ ਦਿੱਤਾ ਹੈ।

Latest news

david-eby-announces-three-womens-health-initiatives-in-b-c
Punjabi

ਡੇਵਿਡ ਈਬੀ ਵੱਲੋਂ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਵੱਡੇ ਕੀਤੇ ਐਲਾਨ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਕੰਪੇਨ ਦੌਰਾਨ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਐਲਾਨ ਕੀਤੇ, ਜਿਨ੍ਹਾਂ ਤਹਿਤ ਬੀ.ਸੀ. ਵੂਮੈਨ ਹਸਪਤਾਲ ਵਿਖੇ perinatal mental health unit ਸਥਾਪਤ ਕਰਨ ਦਾ ਵਾਅਦਾ ਸ਼ਾਮਲ ਹੈ। ਇਸ ਨਵੀਂ ਯੂਨਿਟ ਦਾ ਉਦੇਸ਼ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਨੂੰ ਦਰਪੇਸ਼ ਆਉਣ ਵਾਲੀਆਂ ਮਾਨਸਿਕ ਸਿਹਤ ਚੁਣੌਤੀਆਂ ਅਤੇ ਡਿਪ੍ਰੈਸ਼ਨ ਦਾ ਮਾਹਰ ਡਾਕਟਰਾਂ ਰਾਹੀਂ ਸਹੀ ਇਲਾਜ ਪ੍ਰਦਾਨ ਕਰਨਾ ਹੈ।
anita-anand-visits-india-for-high-level-talks-as-canada-india-ties-advance
Punjabi

ਅਨੀਤਾ ਅਨੰਦ ਭਾਰਤ ਦੌਰੇ ’ਤੇ, ਮੋਦੀ-ਕਾਰਨੀ ਵਿਚਾਲੇ ਵੀ ਹੋਈ ਗੱਲਬਾਤ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਵੀ ਅੱਜ ਤੋਂ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਜੂਨ 2025 ਤੋਂ ਬਾਅਦ ਅਨੰਦ ਦੀ ਇਹ ਤੀਜੀ ਭਾਰਤ ਯਾਤਰਾ ਹੈ। ਉਹ ਨਵੀਂ ਦਿੱਲੀ ਵਿਖੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਉੱਚ ਪੱਧਰੀ ਬੈਠਕ ਕਰਨਗੇ। ਇਸ ਵਿਚਕਾਰ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀ. ਐੱਮ. ਮਾਰਕ ਕਾਰਨੀ ਵਿਚਾਲੇ ਆਪਸੀ ਤਾਲਮੇਲ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਅੱਜ ਇਤਿਹਾਸ ਦੇ ਸਭ ਤੋਂ ਬਿਹਤਰੀਨ ਉਚਾਈ 'ਤੇ ਹਨ।
man-injured-in-police-involved-shooting-in-burnaby-iio-investigating
Punjabi

ਬਰਨਬੀ ਵਿੱਚ ਪੁਲਿਸ ਦੀ ਗੋਲੀ ਨਾਲ ਵਿਅਕਤੀ ਜ਼ਖਮੀ, IIO ਵੱਲੋਂ ਜਾਂਚ ਸ਼ੁਰੂ

ਬਰਨਬੀ ਵਿਚ ਪੁਲਿਸ ਵਲੋਂ ਚਲਾਈ ਗੋਲੀ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੀ.ਸੀ. ਆਰ.ਸੀ.ਐਮ.ਪੀ. ਅਨੁਸਾਰ, ਐਤਵਾਰ ਸਵੇਰੇ ਲਗਭਗ 10:15 ਵਜੇ ਪੁਲਿਸ ਨੂੰ ਕਿੰਗਜ਼ਵੇਅ ਐਵੇਨਿਊ ਵਿਖੇ ਸਥਿਤ ਇੱਕ ਘਰ ਵਿਚ ਝਗੜੇ ਅਤੇ ਦੀ ਸੂਚਨਾ ਮਿਲੀ ਸੀ।
former-alberta-premiers-unite-to-oppose-separation-from-canada
Punjabi

ਕੈਨੇਡਾ ਤੋਂ ਵੱਖ ਹੋਣ ਦੇ ਵਿਰੋਧ ’ਚ ਇਕੱਠੇ ਹੋਏ ਐਲਬਰਟਾ ਦੇ ਦੋ ਸਾਬਕਾ ਪ੍ਰੀਮੀਅਰ

ਐਲਬਰਟਾ ਦੀ ਰਾਜਨੀਤਿਕ ਸਿਆਸਤ ਵਿੱਚ ਵਿਰੋਧੀ ਧਿਰਾਂ ਵਜੋਂ ਜਾਣੇ ਜਾਂਦੇ ਦੋ ਸਾਬਕਾ ਪ੍ਰੀਮੀਅਰਜ਼ ਸੂਬੇ ਨੂੰ ਕੈਨੇਡਾ ਤੋਂ ਵੱਖ ਹੋਣ ਤੋਂ ਰੋਕਣ ਲਈ ਇਕੱਠੇ ਹੋ ਗਏ ਹਨ।ਸਾਬਕਾ ਪ੍ਰੀਮੀਅਰ ਜੇਸਨ ਕੈਨੀ ਅਤੇ ਰੇਚਲ ਨੌਟਲੀ ਨੇ ਐਡਮਿੰਟਨ ਚੈਂਬਰ ਆਫ਼ ਕਾਮਰਸ ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਸੰਬੋਧਨ ਕਰਨਾ ਹੈ।
5-killed-over-40-injured-as-train-derails-in-pakistan
Punjabi

ਪਾਕਿਸਤਾਨ ’ਚ ਟ੍ਰੇਨ ਪਟੜੀ ਤੋਂ ਉਤਰੀ, 5 ਦੀ ਮੌਤ ਤੇ 40 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਪੰਜਾਬ ਸੂਬੇ ਅਧੀਨ ਪੈਂਦੇ ਮੁਲਤਾਨ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇੱਕ ਟ੍ਰੇਨ ਹਾਦਸਾ ਵਾਪਰਿਆ, ਜਿੱਥੇ ਪੇਸ਼ਾਵਰ ਜਾ ਰਹੀ 'ਰਹਿਮਾਨ ਬਾਬਾ ਐਕਸਪ੍ਰੈਸ' ਸ਼ੇਰ ਸ਼ਾਹ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਪਾਕਿਸਤਾਨ ਰੇਲਵੇ ਦੇ ਚੀਫ਼ ਐਗਜ਼ੀਕਿਊਟਿਵ ਔਫ਼ੀਸਰ ਮੁਹੰਮਦ ਹਫ਼ੀਜ਼ੁੱਲਾ ਮੁਤਾਬਕ, ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link