11.19C Vancouver
ADS

Sep 16, 2024 2:51 PM - The Canadian Press

ਉੱਤਰੀ ਬ੍ਰਿਟਿਸ਼ ਕੋਲੰਬੀਆ ਤੱਟ ਦੇ ਹੇਠਾਂ ਮਹਿਸੂਸ ਕੀਤੇ ਗਏ ਡੂੰਘੇ ਭੂਚਾਲ ਦੇ ਝਟਕੇ

Share On
earthquakes-shake-deep-below-northern-british-columbia-coast
The American Tsunami warning centre said no tsunami was expected to be generated (Photo: The Canadian Press)

ਬੀ.ਸੀ.ਦੇ ਉੱਤਰੀ ਤੱਟ 'ਤੇ ਕੱਲ ਦੁਪਿਹਰ 6.5 ਤੀਬਰਤਾ ਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਰਥਕੁਆਕੇਸ ਕੈਨੇਡਾ ਅਨੁਸਾਰ, ਭੂਚਾਲ ਦੇ ਝਟਕੇ ਹੈਦਾ ਗਵਾਈ ਟਾਪੂ ਸਮੂਹ ਦੇ ਸੈਂਡਸਪਿਟ ਅਤੇ ਮੈਸੇਟ,ਪੋਰਟ ਹਾਰਡੀ ਅਤੇ ਗੋਲਡ ਰਿਵਰ ਸਮੇਤ ਉੱਤਰੀ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਅਤੇ ਬੀ.ਸੀ. ਮੇਨਲੈਂਡ 'ਤੇ ਟੈਰੇਸ ਅਤੇ ਕਿਟੀਮੈਟ ਤੱਕ ਮਹਿਸੂਸ ਕੀਤੇ ਗਏ।

ਮੁੱਖ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਅਤੇ ਇਹ ਦੁਪਹਿਰ 3:22 ਵਜੇ ਸੈਂਡਸਪਿਟ,ਬੀ.ਸੀ. ਤੋਂ ਲਗਭਗ 200 ਕਿਲੋਮੀਟਰ ਦੱਖਣ ਵਿੱਚ ਆਇਆ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਪਹਿਲੇ ਭੂਚਾਲ ਦੀ ਤੀਬਰਤਾ 6.5 ਮਾਪੀ ਸੀ, ਜਦਕਿ ਕੁਦਰਤੀ ਸਰੋਤ ਕੈਨੇਡਾ ਨੇ ਸ਼ੁਰੂਆਤੀ ਤੀਬਰਤਾ 6 ਅਤੇ ਦੂਜਾ ਝਟਕਾ 4.5 ਮਾਪਿਆ। ਕੈਨੇਡੀਅਨ ਏਜੰਸੀ ਨੇ ਭੂਚਾਲ ਦੀ ਡੂੰਘਾਈ ਲਗਭਗ 10 ਕਿਲੋਮੀਟਰ ਦੱਸੀ ਅਤੇ ਕਿਹਾ ਕਿ ਇਹ ਵੈਨਕੂਵਰ ਆਈਲੈਂਡ ਟਾਪੂ 'ਤੇ ਹੈਦਾ ਗਵਾਈ ਅਤੇ ਪੋਰਟ ਮੈਕਨੀਲ ਦੇ ਵਿਚਕਾਰ ਕੇਂਦਰਿਤ ਸੀ।

ਹਵਾਈ ਦੇ ਰਾਸ਼ਟਰੀ ਮੌਸਮ ਸੇਵਾ ਸੁਨਾਮੀ ਚੇਤਾਵਨੀ ਕੇਂਦਰ ਮੁਤਾਬਿਕ ਇਸ ਭੁਚਾਲ ਕਾਰਨ ਕੋਈ ਸੁਨਾਮੀ ਆਉਣ ਦਾ ਖਤਰਾ ਨਹੀਂ ਹੈ।

Latest news

stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
poilievre-leads-two-day-conservative-caucus-meeting-in-b-c
Punjabi

ਪੌਲੀਐਵ ਦੀ ਅਗਵਾਈ ’ਚ ਬੀ.ਸੀ. ’ਚ ਕੰਜ਼ਰਵੇਟਿਵ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ

ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਲੀਡਰ ਪੀਅਰ ਪੌਲੀਐਵ ਦੀ ਅਗਵਾਈ ਵਿਚ ਅੱਜ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੈਂਟਿਕਟਨ ਵਿਚ ਪਾਰਟੀ ਦੇ ਸੰਸਦੀ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ ਹੋਈ ਹੈ। 21 ਸਤੰਬਰ ਤੋਂ ਚੱਲਣ ਵਾਲੇ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਵਿਚ ਪੌਲੀਐਵ ਵਲੋਂ ਆਪਣੇ ਸਾਂਸਦਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਕੰਜ਼ਰਵੇਟਿਵ ਮੌਜੂਦਾ ਸਮੇ ਲਿਬਰਲਸ ਤੋਂ ਦੋਹਰੇ ਅੰਕਾਂ ਨਾਲ ਪਿੱਛੇ ਚੱਲ ਰਹੇ ਹਨ।
eu-opens-talks-for-canada-to-become-its-first-associate-member
Punjabi

EU ਨੇ ਕੈਨੇਡਾ ਨੂੰ ਪਹਿਲਾ ਸਹਿਯੋਗੀ ਮੈਂਬਰ ਬਣਾਉਣ ਲਈ ਗੱਲਬਾਤ ਦਾ ਖੋਲ੍ਹਿਆ ਰਾਹ

ਕੈਨੇਡਾ ਜਲਦ ਹੀ ਯੂਰਪੀ ਯੂਨੀਅਨ ਦਾ ਪਹਿਲਾ ਸਹਿਯੋਗੀ ਮੈਂਬਰ ਹੋਵੇਗਾ। ਈ.ਯੂ. ਦੀ ਪ੍ਰੈਜ਼ੀਡੈਂਟ ਨੇ ਬੁੱਧਵਾਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀ ਸੰਸਦ ਨੂੰ ਆਪਣੇ ਸਾਲਾਨਾ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੌਜੂਦਗੀ ਵਿਚ ਇਹ ਪ੍ਰਸਤਾਵ ਰੱਖਿਆ। Ursula von der Leyen ਨੇ ਕਿਹਾ ਕਿ ਅਸੀਂ ਕੈਨੇਡਾ ਨਾਲ ਆਪਣੇ ਰਿਸ਼ਤਿਆਂ ਨੂੰ ਯਕੀਨੀ ਤੌਰ 'ਤੇ ਸਭ ਤੋਂ ਉੱਚੇ ਪੱਧਰ 'ਤੇ ਲਿਜਾਣਾ ਚਾਹੁੰਦੇ ਹਾਂ।
carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link