Sep 16, 2024 6:57 PM - The Canadian Press

ਬੀ.ਸੀ. ਸਰਕਾਰ ਵਲੋਂ ਬਹੁਤ ਜ਼ਿਆਦਾ ਸੁਰੱਖਿਅਤ ਦੇਖਭਾਲ ਸੁਵਿਧਾਵਾਂ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕੱਲ੍ਹ ਇਕ ਬਿਆਨ ਵਿਚ ਕਿਹਾ ਕਿ ਬੀ.ਸੀ. ਬਹੁਤ ਸੁਰੱਖਿਅਤ ਸਹੂਲਤਾਂ ਖੋਲ੍ਹੇਗਾ ਜਿੱਥੇ ਗੰਭੀਰ ਨਸ਼ਾ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਦੇ ਨਾਲ-ਨਾਲ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਦੀ ਦੇਖਭਾਲ ਕੀਤੀ ਜਾਵੇਗੀ। ਇਹ ਐਲਾਨ ਕੱਲ ਇਕ ਪ੍ਰੈਸ ਕਾਨਫਰੈਂਸ ਵਿਚ ਕੀਤਾ ਗਿਆ ਜਿੱਥੇ ਪ੍ਰੀਮੀਅਰ ਡੇਵਿਡ ਈ.ਬੀ. ਸਮੇਤ ਵੈਨਕੂਵਰ ਦੇ ਮੇਅਰ, ਫਸਟ ਨੇਸ਼ਨ ਦੇ 2 ਨੁਮਾਇੰਦੇ ਅਤੇ ਇਕ ਮਾਹਰ ਸੂਬਾਈ ਸਲਾਹਕਾਰ ਵੀ ਮੌਜੂਦ ਸੀ।
ਪ੍ਰੀਮੀਅਰ ਡੇਵਿਡ ਈ.ਬੀ. ਨੇ ਕਿਹਾ ਕਿ ਦੁਬਾਰਾ ਚੁਣੀ ਗਈ ਐੱਨ.ਡੀ.ਪੀ. ਸਰਕਾਰ ਨਸ਼ੇ ਦੀ ਲਤ, ਮਾਨਸਿਕ ਬਿਮਾਰੀ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ ਗੈਰ-ਇੱਛਤ ਦੇਖਭਾਲ ਪ੍ਰਦਾਨ ਕਰੇਗੀ। ਈ.ਬੀ. ਦਾ ਕਹਿਣਾ ਹੈ ਕਿ ਐੱਨ.ਡੀ.ਪੀ. ਸਪੱਸ਼ਟਤਾ ਪ੍ਰਦਾਨ ਕਰਨ ਲਈ ਕਾਨੂੰਨ ਲਿਆਏਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਨੌਜਵਾਨਾਂ ਸਮੇਤ ਸਾਰੇ ਜ਼ਰੂਰਤਮੰਦ ਲੋਕ ਉਚਿਤ ਸਮੇਂ ’ਤੇ ਦੇਖਭਾਲ ਪ੍ਰਾਪਤ ਕਰ ਸਕਣ।
ਈ.ਬੀ. ਦਾ ਕਹਿਣਾ ਹੈ ਕਿ ਮੌਜੂਦਾ ਪ੍ਰਤੀਕਿਰਿਆ ਉਨ੍ਹਾਂ ਇਨ੍ਹਾਂ 3 ਓਵਰਲੈਪਿੰਗ ਸਥਿਤੀਆਂ ਵਾਲੇ ਲੋਕਾਂ ਲਈ ਕਾਫ਼ੀ ਨਹੀਂ ਹੈ। ਜ਼ਿਕਰਯੋਗ ਹੈ ਕਿ ਈ.ਬੀ. ਦਾ ਵਾਅਦਾ ਉਸੇ ਤਰ੍ਹਾਂ ਦਾ ਹੈ ਜੋ ਬੀ.ਸੀ. ਕੰਜ਼ਰਵੇਟਿਵ ਨੇਤਾ ਜੌਨ ਰੁਸਟੈਡ ਨੇ ਪਿਛਲੇ ਹਫਤੇ ਦੇ ਸ਼ੁਰੂ ਵਿਚ ਕੀਤਾ ਸੀ।




