Oct 16, 2026 6:23 PM - Connect Newsroom - Ramandeep Kaur with files from The Canadian Press

ਬੀ.ਸੀ. ਵਿਚ ਚੋਣ ਮੁਹਿੰਮ ਹੁਣ ਅੰਤਿਮ ਦੌਰ ਵਿਚ ਹੈ ਅਤੇ ਅੱਜ ਬੀ. ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਕੋਕੁਇਟਲਮ ਵਿਖੇ ਚੋਣ ਰੈਲੀ ਦੌਰਾਨ ਬੀ. ਸੀ. ਕੰਜ਼ਰਵੇਟਿਵ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੀ.ਸੀ.ਕੰਜ਼ਰਵੇਟਿਵ ਲੀਡਰ ਲੋਰਨ ਡੋਰਕਸਨ ਦੇ ਵਾਅਦੇ ਸੂਬੇ ਦੇ ਬਜਟ ਵਿਚ $5 ਬਿਲੀਅਨ ਦਾ ਵੱਡਾ ਘਾਟਾ ਪੈਦਾ ਕਰ ਦੇਣਗੇ ਅਤੇ ਉਨ੍ਹਾਂ ਕੋਲ ਇਸ ਦੀ ਭਰਪਾਈ ਕਰਨ ਦਾ ਕੋਈ ਸਪੱਸ਼ਟ ਰੋਡਮੈਪ ਨਹੀਂ ਹੈ।
ਈਬੀ ਮੁਤਾਬਕ, ਡੋਰਕਸਨ ਦੇ ਫੈਸਲਿਆਂ ਦਾ ਸਭ ਤੋਂ ਮਾਰੂ ਅਸਰ ਸੂਬੇ ਦੇ ਸਿੱਖਿਆ ਅਤੇ ਹੈਲਥ ਕੇਅਰ ਸੈਕਟਰ 'ਤੇ ਪਵੇਗਾ। ਉਥੇ ਹੀ, ਆਪਣੇ ਯੋਜਨਾ ਬਾਰੇ ਗੱਲ ਕਰਦਿਆਂ ਡੇਵਿਡ ਈਬੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਧਦੀ ਆਬਾਦੀ ਦੀਆਂ ਲੋੜਾਂ ਮੁਤਾਬਕ ਨਵੇਂ ਸਕੂਲ ਅਤੇ ਹਸਪਤਾਲ ਬਣਾਉਣਾ ਜਾਰੀ ਰੱਖੇਗੀ, ਹੋਰ ਡਾਕਟਰਾਂ ਅਤੇ ਅਧਿਆਪਕਾਂ ਦੀ ਭਰਤੀ ਵੀ ਕਰੇਗੀ, ਇਸ ਦੇ ਨਾਲ ਹੀ ਉਨ੍ਹਾਂ ਦੁਹਰਾਇਆ ਕਿ ਉਹ ਕੈਨੇਡਾ ਨੂੰ ਵਧੇਰੇ ਆਜ਼ਾਦ ਅਤੇ ਮਜ਼ਬੂਤ ਬਣਾਉਣ ਲਈ ਪ੍ਰਧਾਨ ਮੰਤਰੀ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।




