16.91C Vancouver
ADS

Sep 7, 2023 8:32 PM - CONNECT NEWS

Edmonton ਦੀ ਸਾਊਥਈਸਟ ਵੈਲੀ ਲਾਈਨ ਐੱਲ. ਆਰ. ਟੀ. ਇਸ ਫਾਲ 'ਚ ਹੋਣ ਜਾ ਰਹੀ ਹੈ ਸ਼ੁਰੂ

Share On
edmontons-southeast-valley-line-lrt-finally-going-to-open-this-fall
Valley Line Southeast LRT will open this fall (Photo: Twitter)

Edmonton ਦੀ ਲੰਬੇ ਸਮੇਂ ਤੋਂ ਉਡੀਕੀ ਜਾਣ ਵਾਲੀ ਵੈਲੀ ਲਾਈਨ ਸਾਊਥਈਸਟ ਐੱਲ. ਆਰ. ਟੀ. ਇਸ ਫਾਲ ਵਿਚ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਇਸ ਦੀ ਸਟੀਕ ਓਪਨਿੰਗ ਤਾਰੀਖ਼ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਪਰ TransEd ਦੇ ਸਪੌਕਸਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਫੌਲ ਵਿਚ ਉਹ ਪੈਸੇਂਜਰ ਸਰਵਿਸ ਸ਼ੁਰੂ ਕਰ ਦੇਣਗੇ।

ਸਪੌਕਸਮੈਨ ਮੁਤਾਬਕ 13 ਕਿਲੋਮੀਟਰ ਲੰਬੀ ਕੇਬਲਸ ਦੀ ਰਿਪਲੇਸਮੈਂਟ ਹੋ ਗਈ ਹੈ ਅਤੇ ਟਰੇਨ ਟੈਸਟਿੰਗ ਨੂੰ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਜੂਨ ਵਿਚ ਦੱਸਿਆ ਸੀ ਕਿ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਈ ਕੇਬਲ ਰਿਪਲੇਸ ਕਰਨ ਮਗਰੋਂ ਇਸ ਦੀ ਸ਼ੁਰੂਆਤ ਕਰਨਗੇ।

ਗੌਰਤਲਬ ਹੈ ਕਿ ਵੈਲੀ ਲਾਈਨ ਲੌਅ-ਫਲੋਰ ਅਰਬਨ ਲਾਈਟ ਰੇਲ ਲਾਈਨ ਹੈ ਜੋ Edmonton ਵਿਚ 2016 ਤੋਂ ਕੰਸਟਰਕਸ਼ਨ ਅਧੀਨ ਹੈ। ਇਹ ਰੇਲ ਲਾਈਨ ਮਿਲਵੁੱਡਸ ਨੂੰ ਡਾਊਨਟਾਊਨ ਨਾਲ ਜੋੜਦੀ ਹੈ।

13 ਕਿਲੋਮੀਟਰ ਲੰਮੇ ਇਸ ਟਰੈਕ 'ਤੇ ਮਿਲਵੁੱਡਸ ਤੋਂ ਡਾਊਨਟਾਊਨ ਤੱਕ 11 ਸਟੌਪਸ ਹਨ। 1.8 ਬਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਨੂੰ ਪਹਿਲਾਂ ਦਸੰਬਰ 2020 ਵਿਚ ਓਪਨ ਕੀਤਾ ਜਾਣਾ ਸੀ। ਇਸ ਦੀ ਹਾਲ ਦੀ ਓਪਨਿੰਗ ਡੇਟ ਪਿਛਲੀਆਂ ਗਰਮੀਆਂ ਦੀ ਸੀ ਪਰ 18 piers ਵਿਚ ਮਿਲੇ ਦਰਾੜ ਤੋਂ ਸ਼ੁਰੂ ਹੋਈ ਸਮੱਸਿਆ ਵੱਧ ਕੇ 45 piers ਤੱਕ ਪਹੁੰਚ ਗਈ ਜਿਸ ਮਗਰੋਂ ਇਸ ਦੀ ਓਪਨਿੰਗ ਅਣਮਿੱਥੇ ਸਮੇਂ ਲਈ ਡਿਲੇਅ ਕਰ ਦਿੱਤੀ ਗਈ। ਮਿਲਟੀਪਲ ਡਿਲੇਅ ਤੋਂ ਬਾਅਦ ਹੁਣ TransEd ਇਸ ਫੌਲ ਵਿਚ ਇਸ ਦੇ ਖੁੱਲ੍ਹਣ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇ ਵਿਚ ਹੈ।

TransEd ਨੇ ਇੱਕ ਰਿਲੀਜ਼ ਵਿਚ ਕਿਹਾ ਕਿ ਲੌਅ-ਫਲੋਰ ਅਰਬਨ ਲਾਈਟ ਰੇਲ ਲਾਈਨ ਹੋਣ ਕਾਰਨ ਵੈਲੀ ਲਾਈਨ ਸਾਊਥਈਸਟ ਟ੍ਰਾਂਜ਼ਿਟ ਵਾਰਨਿੰਗ ਬੈੱਲਸ ਅਤੇ ਕਰੌਸਿੰਗ ਗੇਟਸ ਦਾ ਇਸਤੇਮਾਲ ਨਹੀਂ ਕਰੇਗੀ, ਲਿਹਾਜਾ ਲੋਕਾਂ ਨੂੰ ਨਵੀਂ ਰੇਲ ਲਾਈਨ ਕੋਲ ਟ੍ਰੈਫਿਕ ਨਿਯਮਾਂ ਅਤੇ ਸੰਕੇਤਕ ਚਿੰਨ੍ਹਾਂ ਨੂੰ ਬੜੇ ਸਾਵਧਾਨੀ ਨਾਲ ਫੋਲੋ ਕਰਨਾ ਚਾਹੀਦਾ ਹੈ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link