Dec 2, 2021 8:20 PM - The Canadian Press

ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬੀ.ਸੀ. ਲਈ ਜਾਰੀ ਸਾਰੇ ਵੈਦਰ ਐਲਰਟ ਰੱਦ ਕੀਤੇ ਜਾ ਰਹੇ ਹਨ।
ਰਿਵਰ ਫੋਰਕਸਟ ਸੈਂਟਰ ਵੱਲੋਂ ਵੀ ਵੈਨਕੂਵਰ ਆਈਲੈਂਡ ਅਤੇ ਸੈਂਟਰਲ ਕੋਸਟ 'ਤੇ ਹੜ੍ਹਾਂ ਸੰਬੰਧੀ ਸਾਵਧਾਨ ਰਹਿਣ ਦੀਆਂ ਚੌਕਸੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਦੋਵਾਂ ਇਲਾਕਿਆਂ 'ਚ ਦਰਿਆਵਾਂ ਦਾ ਪਾਣੀ ਬੇਹੱਦ ਉੱਚਾ ਹੈ ਪਰ ਮੌਸਮ 'ਚ ਸੁਧਾਰ ਨਾਲ ਹੁਣ ਪਾਣੀਆਂ ਦੇ ਹੇਠਾਂ ਜਾਣ ਦੀ ਆਸ ਹੈ।
ਹਾਲਾਂਕਿ ਸੂਬੇ ਦੇ ਹੋਰ ਇਲਾਕਿਆਂ 'ਚ ਹੜ੍ਹਾਂ ਸੰਬੰਧੀ ਚੇਤਾਵਨੀਆਂ ਜਾਰੀ ਹਨ ਜਿੱਥੇ ਬਰਫ ਪਿਘਲਣ ਨਾਲ ਦਰਿਆਵਾਂ ਦਾ ਪਾਣੀ ਉੱਚਾ ਜਾਣਾ ਜਾਰੀ ਹੈ।
ਬੀ.ਸੀ. 'ਚ ਹਾਈਵੇਅ 99 'ਤੇ ਇੱਕ ਮਡਸਲਾਈਡ ਦੀ ਜਾਣਕਾਰੀ ਦਿੱਤੀ ਗਈ ਹੈ।
ਸਲਾਈਡ ਬੁੱਧਵਾਰ ਨੂੰ ਸ਼ਾਮ ਦੇ ਸਮੇਂ ਵਾਪਰੀ ਦੱਸੀ ਗਈ ਹੈ।
ਲੀਲੋਏਟ ਅਤੇ ਪੈਂਬਰਟਨ ਵਿਚਾਲੇ ਇਸ ਰਸਤੇ ਨੂੰ ਬੰਦ ਕੀਤਾ ਗਿਆ ਹੈ।




