Jan 31, 2022 9:35 PM - The Canadian Press

ਬੀ.ਸੀ. ਦੇ ਨਨਾਈਮੋ 'ਚ ਅਫਸਰਾਂ ਦੀ ਸਾਵਧਾਨੀ ਦੇ ਚਲਦਿਆਂ ਕਰੀਬ $40,000 ਦੇ ਡਰੱਗਸ ਸਟ੍ਰੀਟਸ 'ਚ ਪਹੁੰਚਣ ਤੋਂ ਬਚਾਅ ਹੋ ਗਿਆ।
ਨਨਾਈਮੋ ਦੇ ਸਟ੍ਰੀਟ ਕਰਾਈਮ ਯੂਨਿਟ ਨੂੰ ਇਸ ਦੇ ਲਈ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।
ਨਨਾਈਮੋ ਡਿਟੈਚਮੈਂਟ ਨੇ ਇੱਕ ਬਿਆਨ ਜਾਰੀ ਕਰ ਦੱਸਿਆ ਹੈ ਕਿ ਅਫਸਰਾਂ ਨੇ ਇੱਕ ਵਾਹਨ ਚਾਲਕ ਨੂੰ ਵੇਖਿਆ ਜਿਸ ਦੇ ਬਾਰੇ ਪਤਾ ਸੀ ਕਿ ਉਸ ਕੋਲ ਵੈਲਿਡ ਲਾਈਸੈਂਸ ਨਹੀਂ ਹੈ।
ਉਸ ਨੂੰ ਰੋਕ ਲਿਆ ਗਿਆ।
ਅਫਸਰਾਂ ਅਨੁਸਾਰ ਉਸ ਨੂੰ ਰੋਕਣ ਤੋਂ ਕੁਝ ਹੀ ਸਮੇਂ 'ਚ ਸਪਸ਼ਟਹੋ ਗਿਆ ਕਿ ਗੱਡੀ ਵਿੱਚ ਡਰੱਗਸ ਹਨ।
ਗੱਡੀ ਵਿੱਚ ਕ੍ਰਿਸਟਲ ਮੈਥ, ਕਰੈਕ ਕੋਕੇਨ ਅਤੇ ਹੋਰ ਡਰੱਗਸ ਬਰਾਮਦ ਹੋਣ ਦੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਗੱਡੀ 'ਚ ਕੈਸ਼ ਬਰਾਮਦ ਹੋਇਆ ਅਤੇ ਕਈ ਰੈਪਲਿਕਾ ਬੰਦੂਕਾਂ ਵੀ ਮਿਲੀਆਂ।
ਪੁਲਿਸ ਨੇ ਦੱਸਿਆ ਕਿ ਗੱਡੀ 'ਚ 3 ਲੋਕ ਸਵਾਰ ਸਨ ਅਤੇ ਫਿਲਹਾਲ ਉਨ੍ਹਾਂ 'ਤੇ ਦੋਸ਼ ਤੈਅ ਨਹੀਂ ਕੀਤੇ ਗਏ ਹਨ।
ਤਿੰਨਾਂ ਨੂੰ ਵਧੇਰੀ ਜਾਂਚ ਹੋਣ ਵਿਚਾਲੇ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।




