13.79C Vancouver
ADS

Jan 21, 2025 5:03 PM - The Canadian Press

ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ 3,300 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਦਾ ਕੀਤਾ ਐਲਾਨ

Share On
federal-immigration-department-to-cut-more-than-3-300-jobs-unions-say
The unions say more information is expected in mid-February but that the cuts were brought up in a union-management meeting before staff were notified.(Photo: The Canadian Press)

ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਅਗਲੇ ਤਿੰਨ ਸਾਲਾਂ ਵਿਚ ਲਗਭਗ 3,300 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਇਸ ਦੇ ਕਰਮਚਾਰੀਆਂ ਦਾ ਲਗਭਗ ਇੱਕ ਚੌਥਾਈ ਹਿੱਸਾ ਹੈ। ਆਈਆਰਸੀਸੀ ਦਾ ਕਹਿਣਾ ਹੈ ਕਿ ਉਹ ਘੱਟ ਇਮੀਗ੍ਰੇਸ਼ਨ ਦੇ ਪੱਧਰ ਨਾਲ ਮੇਲ ਕਰਦੇ ਹੋਏ ਖ਼ਰਚ ਵਿਚ ਕਟੌਤੀ ਕਰ ਰਿਹਾ ਹੈ ਅਤੇ ਸਟਾਫ ਦੀ ਗਿਣਤੀ ਨੂੰ ਕੋਰੋਨਾ ਤੋਂ ਪਹਿਲਾਂ ਦੇ ਪੱਧਰ ’ਤੇ ਲਿਆਂਦਾ ਜਾਵੇਗਾ।

ਡਿਪਾਰਟਮੈਂਟ ਵਲੋਂ ਸੋਮਵਾਰ ਆਪਣੇ ਕਰਮਚਾਰੀ ਨੂੰ ਬਜਟ ਵਿਚ ਕਟੌਤੀ ਅਤੇ ਇਸ ਦਾ ਸਟਾਫ ’ਤੇ ਪੈਣ ਵਾਲੇ ਅਸਰ ਦੀ ਜਾਣਕਾਰੀ ਈਮੇਲ ਜ਼ਰੀਏ ਦਿੱਤੀ ਜਾ ਚੁੱਕੀ ਹੈ। ਹਾਲਾਂਕਿ, ਇਸ ਨਾਲ ਕਿਹੜੇ ਕਰਮਚਾਰੀ ਪ੍ਰਭਾਵਿਤ ਹੋਣਗੇ ਇਹ ਅਜੇ ਅਸਪੱਸ਼ਟ ਹੈ ਅਤੇ ਡਿਪਾਰਟਮੈਂਟ ਵਲੋਂ ਫਰਵਰੀ ਦੇ ਅੱਧ ਤੋਂ ਇਸ ਬਾਰੇ ਕਰਮਚਾਰੀ ਨੂੰ ਸੂਚਿਤ ਕੀਤਾ ਜਾਣਾ ਸ਼ੁਰੂ ਕੀਤਾ ਜਾਵੇਗਾ।

ਆਈਆਰਸੀਸੀ ਨੇ ਇਹ ਵੀ ਕਿਹਾ ਕਿ ਕੁਝ ਮਿਆਦ ਦੇ ਇਕਰਾਰਨਾਮੇ ਨੂੰ ਪਹਿਲਾਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਜੋ ਇਸ ਨਾਲ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਘੱਟੋ-ਘੱਟ 30 ਦਿਨ ਪਹਿਲਾਂ ਨੋਟਿਸ ਦੇ ਦਿੱਤਾ ਜਾਵੇਗਾ। ਖਜ਼ਾਨਾ ਬੋਰਡ ਮੁਤਾਬਕ, ਮਾਰਚ 2024 ਦੇ ਅੰਤ ਤੱਕ ਆਈਆਰਸੀਸੀ ਦੇ 13,100 ਕਰਮਚਾਰੀ ਸਨ, ਇਸ ਵਿਚ 25 ਫੀਸਦੀ ਕਟੌਤੀ ਨਾਲ ਸਟਾਫ ਦੀ ਗਿਣਤੀ ਵਾਪਸ 2021 ਦੇ ਪੱਧਰ ਦੇ ਆਸਪਾਸ ਆ ਜਾਵੇਗੀ।

Latest news

serious-crash-on-highway-1-in-burnaby-one-person-critically-injured
Punjabi

ਬਰਨਬੀ ਹਾਈਵੇਅ 1 'ਤੇ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਗੰਭੀਰ ਜ਼ਖਮੀ

ਬਰਨਬੀ ਵਿਚ ਦੇਰ ਰਾਤ ਹਾਈਵੇਅ 1 'ਤੇ ਇੱਕ ਸੀਰੀਅਸ ਕਰੈਸ਼ ਦੀ ਘਟਨਾ ਵਾਪਰੀ।ਬੀ.ਸੀ.ਐਮਰਜੈਂਸੀ ਹੈਲਥ ਸਰਵਿਸ ਮੁਤਾਬਕ ਕਰੀਬ 12.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਤੇ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
indonesia-ferry-accident-death-toll-rises-to-28-107-still-missing
Punjabi

ਇੰਡੋਨੇਸ਼ੀਆ ਫੈਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 28 ਹੋਈ, 107 ਅਜੇ ਵੀ ਲਾਪਤਾ

ਇੰਡੋਨੇਸ਼ੀਆ ਨੇੜੇ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਈ ਇੱਕ ਯਾਤਰੀ ਫੈਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਵੱਲੋਂ ਪਾਣੀ ਦੇ ਅੰਦਰ ਤਲਾਸ਼ੀ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।
justin-trudeau-criticizes-trumps-trade-policies-calls-u-s-an-unreliable-partner
Punjabi

ਟਰੂਡੋ ਵੱਲੋਂ ਟਰੰਪ ਦੀ ਟ੍ਰੇਡ ਪੌਲਿਸੀ ਦੀ ਆਲੋਚਨਾ, ਅਮਰੀਕਾ ਨੂੰ ਦੱਸਿਆ ‘ਅਣਭਰੋਸੇਯੋਗ ਭਾਈਵਾਲ’

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵਿਚ ਇੱਕ ਭਾਸ਼ਣ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟੈਰਿਫਸ ਅਤੇ ਵਪਾਰ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਟਰੰਪ ਪ੍ਰਸ਼ਾਸਨ ਅਮਰੀਕੀ ਲੋਕਾਂ ਦੇ ਬਿਹਤਰ ਹਿੱਤ ਵਿਚ ਕੰਮ ਨਹੀਂ ਕਰ ਰਿਹਾ।
calgary-tightens-fireworks-rules-raises-fines-for-illegal-use-and-sales
Punjabi

ਕੈਲਗਰੀ ’ਚ ਪਟਾਕਿਆਂ ਦੇ ਨਿਯਮ ਸਖ਼ਤ, ਗੈਰ-ਕਾਨੂੰਨੀ ਵਿਕਰੀ ਤੇ ਵਰਤੋਂ ’ਤੇ ਵਧੇ ਜੁਰਮਾਨੇ

ਕੈਲਗਰੀ ਵਿੱਚ ਬਿਨਾਂ ਪਰਮਿਟ ਪਟਾਕੇ ਚਲਾਉਣ ਅਤੇ ਵੇਚਣ ਵਾਲਿਆਂ ਖਿਲਾਫ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦਿਆਂ Fire Operations and Fees Bylaw ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਕਮ ਵਿੱਚ ਵਾਧਾ ਕੀਤਾ ਗਿਆ ਹੈ।ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ ਲਈ ਜੁਰਮਾਨਾ $750 ਤੋਂ ਵਧਾ ਕੇ $3,000 ਕਰ ਦਿੱਤਾ ਗਿਆ ਹੈ।
carney-defends-bill-c-39-vows-to-fast-track-major-projects
Punjabi

ਬਿੱਲ C-39 'ਤੇ ਕਾਰਨੀ ਦਾ ਸਪੱਸ਼ਟ ਰੁਖ, ਪ੍ਰੋਜੈਕਟਾਂ ਦੀ ਮਨਜ਼ੂਰੀ ਹੋਵੇਗੀ ਫਾਸਟ-ਟ੍ਰੈਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਪ੍ਰੋਜੈਕਟ ਦੀ ਮਨਜ਼ੂਰੀ ਨੂੰ ਫਾਸਟ ਟ੍ਰੈਕ ਕਰਨ ਅਤੇ ਲੇਬਰ ਕੋਡ ਵਿਚ ਤਬਦੀਲੀ ਲਈ ਲਿਬਰਲ ਸਰਕਾਰ ਵਲੋਂ ਪੇਸ਼ ਕੀਤੇ ਬਿੱਲ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਇਸ 'ਤੇ ਅੱਗੇ ਵਧਣ ਦਾ ਸਪੱਸ਼ਟ ਜਵਾਬ ਦਿੱਤਾ ਹੈ। ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਿਲਡ ਕੈਨੇਡਾ ਸਟਰੌਂਗ ਲਈ ਉਨ੍ਹਾਂ ਨੂੰ ਜਨਤਾ ਨੇ ਸਪੱਸ਼ਟ ਫਤਵਾ ਦਿੱਤਾ ਹੈ ਅਤੇ ਉਹ ਆਰਥਿਕਤਾ ਸੁਧਾਰਾਂ ਨੂੰ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link