11.81C Vancouver
ADS

Jul 30, 2021 4:36 PM -

ਫੈਡਰਲ ਮੌਡਲਿੰਗ ਡਾਟਾ ਦੇ ਮੁਤਾਬਕ ਕੈਨੇਡਾ ਵਿੱਚ ਕੋਵਿਡ-19 ਦੀ ਚੌਥੀ ਵੇਵ ਆ ਸਕਦੀ ਹੈ

Share On
federal-modelling-warns-of-fourth-covid-wave-driven-by-delta-if-reopening-is-too-fast
Chief Public Health Officer of Canada Dr. Theresa Tam arrives for a press conference on COVID-19 at West Block on Parliament Hill in Ottawa, on Tuesday, March 24, 2020. THE CANADIAN PRESS/Justin Tang

ਫੈਡਰਲ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਤੇਜ਼ੀ ਨਾਲ ਫੈਲ ਰਹੇ ਡੈਲਟਾ ਵੇਰੀਐਂਟ ਦੇ ਕਾਰਣ ਅਤੇ ਬਹੁਤੇ ਲੋਕਾਂ ਦੇ ਵੈਕਸੀਨੇਟ ਹੋਣ ਤੋਂ ਪਹਿਲਾਂ ਹੀ ਸਭ ਕੁਝ ਦੁਬਾਰਾ ਤੋਂ ਖੋਲਣ ਦੇ ਕਾਰਣ ਕੋਵਿਡ-19 ਦੀ ਚੌਥੀ ਵੇਵ ਆ ਸਕਦੀ ਹੈ।

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫਸਰ ਡਾਕਟਰ ਟੈਰੇਸਾ ਟੈਮ ਦਾ ਕਹਿਣਾ ਸੀ ਕਿ ਲੰਬੇ ਸਮੇਂ ਲਈ ਲਗਾਏ ਗਏ ਅੰਦਾਜ਼ਿਆਂ ਤੋਂ ਤਾਂ ਇਹੀ ਲੱਗਦਾ ਹੈ ਕਿ ਜੇ ਸਭ ਕੁਝ ਖੋਲਣ ਵਿੱਚ ਜਲਦਬਾਜ਼ੀ ਦਿਖਾਈ ਗਈ ਤਾਂ ਗਰਮੀਆਂ ਦੇ ਅਖੀਰ ਤਕ ਇੱਕ ਵਾਰ ਫੇਰ ਕੇਸਾਂ ਦੀ ਗਿਣਤੀ ਵੱਡੇ ਪੱਧਰ 'ਤੇ ਵਧਣ ਲੱਗ ਪਵੇਗੀ।

ਡਾਕਟਰ ਟੈਮ ਨੇ ਕਿਹਾ ਕਿ ਸਰਕਾਰੀ ਸਿਹਤ ਪਾਬੰਦੀਆਂ ਨੂੰ ਹੌਲੀ ਅਤੇ ਧਿਆਨ ਨਾਲ ਚੱਕਿਆ ਜਾਣਾ ਚਾਹੀਦਾ ਹੈ।

ਉਹਨਾਂ ਦਾ ਕਹਿਣਾ ਸੀ ਕਿ ਡੈਲਟਾ ਵੇਰੀਐਂਟ ਦੇ ਕੇਸ ਵੈਕਸੀਨ ਨਾ ਲਵਾਏ ਨੋਜਵਾਨਾਂ ਵਿੱਚ ਵੱਧ ਸਕਦੇ ਹਨ ਜਿਸ ਨਾਲ ਪੱਤਝੜ ਅਤੇ ਸਰਦੀਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਵੱਡੇ ਪੱਧਰ 'ਤੇ ਵਾਧਾ ਹੋ ਸਕਦਾ ਹੈ।

ਜੇ 18 ਤੋਂ 39 ਸਾਲ ਦੇ ਉਮਰ ਵਰਗ ਦੇ ਲੋਕਾਂ ਨੇ ਵੈਕਸੀਨ ਲਵਾਉਣੀ ਸ਼ੁਰੂ ਕਰ ਦਿੱਤੀ ਤਾਂ ਇਸ ਚੌਥੀ ਵੇਵ ਨੂੰ ਟਾਲਿਆ ਵੀ ਜਾ ਸਕਦਾ ਹੈ।

ਉਹਨਾਂ ਨੇ ਕਿਹਾ ਕਿ ਤੀਸਰੀ ਵੇਵ ਦੇ ਸਿਖਰ ਦੇ ਮੁਕਾਬਲੇ ਰੋਜ਼ਾਨਾ ਦਰਜ ਕੀਤੇ ਜਾਂਦੇ ਮਾਮਲਿਆਂ ਦੀ ਗਿਣਤੀ ਹੁਣ 93% ਘੱਟ ਗਈ ਹੈ।

ਪਿਛਲੇ 7 ਦਿਨਾਂ ਤੋਂ ਕੈਨੇਡਾ ਵਿੱਚ ਰੋਜ਼ਾਨਾ ਔਸਤਨ 640 ਨਵੇਂ ਕੇਸ ਰੀਪੋਰਟ ਕੀਤੇ ਜਾ ਰਹੇ ਹਨ।

Latest news

bc-green-leader-emily-lowan-to-run-in-saanich-north-after-rob-botterell-retires
Punjabi

ਰੌਬ ਬੋਟਰੈਲ ਦੀ ਸਿਆਸਤ ਤੋਂ ਰਿਟਾਇਰਮੈਂਟ, ਐਮਿਲੀ ਲੋਵਨ ਸਾਨਿਚ ਨੌਰਥ ਤੋਂ ਲੜੇਗੀ ਚੋਣ

ਬੀਸੀ ਗ੍ਰੀਨ ਪਾਰਟੀ ਦੇ ਹਾਲੀਆ ਵਿਧਾਇਕ ਰੌਬ ਬੋਟਰੈਲ ਨੇ ਸਿਆਸਤ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸੀਟ ਸਾਨਿਚ ਨੌਰਥ ਐਂਡ ਦ ਆਈਲੈਂਡਜ਼ ਤੋਂ ਹੁਣ ਖੁਦ ਬੀਸੀ ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਚੋਣ ਮੈਦਾਨ ਵਿਚ ਉਤਰੇਗੀ। ਬੋਟਰੈਲ ਨੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਲੋਵਨ ਨਾਲ ਮਿਲ ਕੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਸੇਵਾਮੁਕਤੀ ਦੀ ਪੁਸ਼ਟੀ ਕੀਤੀ।
ontario-launches-canadas-first-medical-drone-pilot-program
Punjabi

ਓਨਟਾਰੀਓ ’ਚ ਕੈਨੇਡਾ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਸ਼ੁਰੂ

ਕੈਨੇਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਓਨਟਾਰੀਓ ਦੇ ਪੀਲ ਰੀਜਨਲ ਵਿਚ ਪੈਰਾਮੈਡਿਕ ਸਰਵਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜੋ ਐਮਰਜੈਂਸੀ ਦੀ ਸਥਿਤੀ ਵਿਚ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ਾਂ ਤੱਕ ਜਾਨ-ਬਚਾਊ ਸਮੱਗਰੀ ਪਹੁੰਚਾਏਗਾ। ਪੀਲ ਰੀਜਨਲ ਪੈਰਾਮੈਡਿਕ ਸਰਵਿਸ ਨੇ ਫਿਲਹਾਲ ਇਸ ਨੂੰ ਬੋਲਟਨ ਖੇਤਰ ਵਿਚ ਸ਼ੁਰੂ ਕੀਤਾ ਹੈ, ਜਿਥੇ ਇਸ ਪ੍ਰੋਜੈਕਟ ਤਹਿਤ ਜਦੋਂ ਕੋਈ ਵਿਅਕਤੀ 911 'ਤੇ ਕਾਲ ਕਰੇਗਾ ਤਾਂ ਐਂਬੂਲੈਂਸ ਦੇ ਨਾਲ-ਨਾਲ ਇੱਕ ਡ੍ਰੋਨ ਵੀ ਮੌਕੇ 'ਤੇ ਰਵਾਨਾ ਕੀਤਾ ਜਾ ਸਕਦਾ ਹੈ।
one-charged-second-suspect-sought-in-granville-street-face-slashing
Punjabi

ਗ੍ਰੈਨਵਿਲ ਸਟ੍ਰੀਟ ਫੇਸ-ਸਲੈਸ਼ਿੰਗ ਮਾਮਲੇ ’ਚ ਇੱਕ ਗ੍ਰਿਫ਼ਤਾਰ, ਦੂਜੇ ਸ਼ੱਕੀ ਦੀ ਕੀਤਾ ਜਾ ਰਹੀ ਭਾਲ

ਵੈਨਕੂਵਰ ਦੇ ਡਾਊਨਟਾਊਨ ਵਿਚ ਪਿਛਲੇ ਮਹੀਨੇ ਇੱਕ 19 ਸਾਲਾ ਨੌਜਵਾਨ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਫਰਾਰ ਹੈ। ਪੁਲਿਸ ਮੁਤਾਬਕ, ਘਟਨਾ 8 ਅਗਸਤ ਨੂੰ ਤੜਕੇ ਲਗਭਗ 3:20 ਵਜੇ ਗ੍ਰੈਨਵਿਲ ਸਟ੍ਰੀਟ ਦੇ 900-ਬਲਾਕ ਵਿਚ ਵਾਪਰੀ ਸੀ, ਪੀੜਤ ਆਪਣੇ ਦੋਸਤਾਂ ਨਾਲ ਘੁੰਮ ਰਿਹਾ ਸੀ।
canadas-population-growth-hits-slowest-pace-since-wwii
Punjabi

ਕੈਨੇਡਾ ਦੀ ਆਬਾਦੀ ਵਾਧੇ ਦੀ ਰਫ਼ਤਾਰ ਵਿਸ਼ਵ ਯੁੱਧ II ਤੋਂ ਬਾਅਦ ਹੋਈ ਸਭ ਤੋਂ ਹੌਲੀ

ਕੈਨੇਡਾ ਦੀ ਆਬਾਦੀ ਵਿਚ ਜੁਲਾਈ 2025 ਤੋਂ ਜੁਲਾਈ 2026 ਵਿਚਕਾਰ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਯੁੱਧ II ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਆਬਾਦੀ ਵਧਣ ਦੀ ਇਹ ਦਰ ਉਸ ਸਮੇਂ ਨਾਲੋਂ ਵੀ ਘੱਟ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਸਰਹੱਦੀ ਪਾਬੰਦੀਆਂ ਲਗਾਈਆਂ ਗਈਆਂ ਸਨ।
b-c-election-advance-voting-set-for-october-16-21
Punjabi

ਬੀ.ਸੀ. ਚੋਣਾਂ: 16 ਤੋਂ 21 ਅਕਤੂਬਰ ਤੱਕ ਹੋਵੇਗੀ ਐਡਵਾਂਸ ਵੋਟਿੰਗ

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link