18.82C Vancouver
ADS

Jan 28, 2020 8:17 PM -

ਬੀ.ਸੀ. 'ਚ ਵੁਹਾਨ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ

Share On
first-case-of-wuhan-coronavirus-identified-in-bc
British Columbia Health Minister Adrian Dix looks on as Provincial Health Officer Dr. Bonnie Henry addresses the media during a news conference at the BC Centre of Disease Control in Vancouver B.C, Tuesday, January 28, 2020. Dix and Dr. Henry announced Tuesday that British Columbia has confirmed its first case of coronavirus and the person in question is being treated. THE CANADIAN PRESS/Jonathan Hayward

ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਵੁਹਾਨ ਕਰੋਨਾਵਾਇਰਸ ਨੇ ਬ੍ਰਿਟਿਸ਼ ਕੋਲੰਬੀਆ 'ਚ ਦਸਤਕ ਦਿੱਤੀ ਹੈ।

ਇਸਦੀ ਪੁਸ਼ਟੀ ਮੰਗਲਵਾਰ ਨੂੰ ਕੀਤੀ ਗਈ। ਬੀ.ਸੀ. ਸੈਂਟਰ ਫਾਰ ਡਿਜ਼ੀਜ ਕੰਟਰੋਲ (BC Centre for disease control) ਵੱਲੋਂ ਦੱਸਿਆ ਗਿਆ ਕਿ ਇੱਕ ਮਰੀਜ ਇਸ ਬਿਮਾਰੀ ਲਈ ਪਾਜੀਟਿਵ ਪਾਇਆ ਗਿਆ ਹੈ।

ਮਰੀਜ ਆਪਣੇ ਘਰ ਵਿੱਚ ਹੀ ਇਕੱਲਾ ਹੈ।

ਬਿਮਾਰੀ ਨਾਲ ਪੀੜਤ ਵਿਅਕਤੀ ਇੱਕ 40 ਸਾਲਾ ਪੁਰੁਸ਼ ਹੈ, ਜੋ ਚੀਨ ਆਮ ਤੌਰ 'ਤੇ ਜਾਂਦਾ ਆਉਂਦਾ ਰਹਿੰਦਾ ਹੈ।

ਡਾ. ਬੋਨੀ ਹੈਨਰੀ ਨੇ ਮੰਗਲਵਾਰ ਨੂੰ ਇੱਕ ਨਿਊਜ ਕਾਨਫਰੰਸ ਦੌਰਾਨ ਦੱਸਿਆ ਕਿ ਪੀੜਤ ਵਿਅਕਤੀ ਚੀਨ ਦੇ ਹਾਲਾਤ ਨੂੰ ਲੈਕੇ ਪੂਰੀ ਤਰ੍ਹਾਂ ਸਾਵਧਾਨ ਸੀ।

ਓਹ ਆਪਣੀ ਤਬੀਯਤ ਨੂੰ ਲੈਕੇ ਵੀ ਸਾਵਧਾਨੀ ਵਰਤ ਰਿਹਾ ਸੀ। ਉਸਨੇ ਖੁਦ ਹੀ ਬਾਹਰੀ ਦੁਨੀਆ ਤੋਂ ਦੂਰੀ ਬਣਾ ਲਈ ਸੀ।

ਮਰੀਜ ਬਾਰੇ ਆਖਿਆ ਗਿਆ ਕਿ ਉਹ ਫਿਲਹਾਲ ਠੀਕ ਹੈ। ਉਸਨੂੰ ਹਸਪਤਾਲ ਦਾਖਿਲ ਕਰਨ ਦੀ ਲੋੜ ਨਹੀਂ ਹੈ।

ਉਸਦੇ ਪਰਿਵਾਰ ਦੇ ਲੋਕਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ।

ਇਸਤੋਂ ਪਹਿਲਾਂ ਔਂਟੈਰੀਓ ਤੋਂ ਕੋਰੋਨਾ ਵਾਇਰਸ ਦੇ 2 ਮਾਮਲੇ ਸਾਹਮਣੇ ਆਏ ਹਨ।


Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link