14.71C Vancouver
ADS

Oct 10, 2023 7:09 PM - The Canadian Press

ਬੀ.ਸੀ.'ਚ ਫਲੂ ਤੇ ਕੋਵਿਡ19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

Share On
flu-covid-19-immunization-campaign-kicks-off-in-bc
The BC Centre for Disease Control says COVID-19 hospitalizations have risen by 58 per cent for the two weeks starting Sept. 21, with 24 deaths in the last week of September. (Photo: The Canadian Press)

ਬ੍ਰਿਟਿਸ਼ ਕੋਲੰਬੀਆ ਨੇ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸਦੇ ਚੱਲਦੇ ਬੀ ਸੀ ਦੀਆਂ ਸਾਰੀਆਂ ਫਾਰਮੇਸੀਆਂ ਵਿੱਚ ਕੋਵਿਡ-19 ਵੈਕਸੀਨ ਉਪਲਬਧ ਹਨ।

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਸੱਦਾ ਪੱਤਰ ਈਮੇਲ ਜਾਂ ਟੈਕਸਟ ਦੁਆਰਾ ਭੇਜੇ ਜਾਣਗੇ, ਜੋ ਵੀ ਰਜਿਸਟਰ ਕਰਨਗੇ ਉਹ ਵੈਕਸੀਨ ਲਗਵਾ ਸਕਣਗੇ।

ਡਾ. ਬੋਨੀ ਹੈਨਰੀ ਦਾ ਕਹਿਣਾ ਹੈ ਕਿ ਦੁਬਾਰਾ ਕੋਵਿਡ-19 ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਅਪਡੇਟ ਕੀਤੇ ਬੂਸਟਰ ਡੋਜ਼ ਭਾਈਚਾਰੇ ਦੇ ਲੋਕਾਂ ਲਈ ਸੁਰੱਖਿਆ ਦੀ ਚਾਬੀ ਹਨ।

ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੇ ਮਾਮਲੇ ਵਧੇ ਹਨ, ਬੀਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਰਿਪੋਰਟਿੰਗ ਅਨੁਸਾਰ ਪਿਛਲੇ ਦੋ ਹਫ਼ਤਿਆਂ ਵਿੱਚ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ 'ਚ 58 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਸ ਦੌਰਾਨ 60 ਅਤੇ ਇਸ ਤੋਂ ਵੱਧ ਉਮਰ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ।

ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਨੇ ਛੇ ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਫ਼ਾਈਜ਼ਰ ਦੀ ਅਪਡੇਟ ਕੀਤੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਇਲਾਵਾ ਸਤੰਬਰ ਮਹੀਨੇ ਦੇ ਸ਼ੁਰੂ ਵਿੱਚ ਮੌਡਰਨਾ ਵੱਲੋਂ ਅੱਪਡੇਟ ਕੀਤੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਬ੍ਰਿਟਿਸ਼ ਕੋਲੰਬੀਆ ਦੇ ਲੋਕ ਅਪਾਇੰਟਮੈਂਟ ਬੁੱਕ ਕਰਨ ਲਈ 1.833.838.2323 'ਤੇ ਵੀ ਕਾਲ ਕਰ ਸਕਦੇ ਹਨ।

Latest news

b-c-finance-minister-brenda-bailey-reveals-early-stage-cancer-diagnosis
Punjabi

ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਕੀਤਾ ਖੁਲਾਸਾ

ਬੀ. ਸੀ. ਦੀ ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਹੈ, ਜਿਸ ਦਾ ਇਲਾਜ ਸੰਭਵ ਹੈ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਬੇਲੀ ਨੇ ਜਾਣਕਾਰੀ ਦਿੱਤੀ ਕਿ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਗਈ ਹੈ।
groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link