Nov 26, 2024 5:42 PM - The Canadian Press
ਐਡਮਿੰਟਨ ਵਿਚ ਓਨਟਾਰੀਓ ਦੀ ਕੰਪਨੀ ਵਰਕਰ ਦੀ ਮੌਤ ਦੇ ਮਾਮਲੇ ਵਿਚ 26 ਚਾਰਜਿਜ਼ ਦਾ ਸਾਹਮਣਾ ਕਰ ਰਹੀ ਹੈ। ਐਲਬਰਟਾ ਆਕੂਪੇਸ਼ਨਲ ਹੈਲਥ ਤੇ ਸੇਫਟੀ ਮੁਤਾਬਕ 2023 ਵਿਚ ਵਰਕਰ ਦੀ ਮੌਤ ਕੰਪਨੀ ਵਿਚ ਵਰਤੀ ਜਾਣ ਵਾਲੀ ਅਣਗਹਿਲੀ ਕਾਰਨ ਹੋਈ।
ਸੋਫੀਨਾ ਫੂਡਜ਼ ਇੰਕ. ਵਿਚ ਪੀੜਤ ਪਲਾਂਟ ਸੁਪਰਵਾਈਜ਼ਰ ਸੀ ਅਤੇ 2 ਮਾਰਚ, 2023 ਨੂੰ ਉਹ ਸਮੋਕਹਾਊਸ ਵਿਚ ਕੁਕਿੰਗ ਪ੍ਰੋਗਰਾਮ ਲਈ ਤਾਪਮਾਨ ਚੈੱਕ ਕਰਨ ਗਿਆ ਸੀ ਪਰ ਉਹ ਉੱਥੇ ਹੀ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ।
ਕੰਪਨੀ ਨੂੰ ਇਸ ਲਈ ਚਾਰਜ ਕੀਤਾ ਗਿਆ ਹੈ ਕਿਉਂਕਿ ਇਹ ਦੇਖਿਆ ਨਹੀਂ ਗਿਆ ਕਿ ਸਮੋਕਹਾਊਸ ਦਾ ਦਰਵਾਜ਼ਾ ਅੰਦਰੋਂ ਖੁੱਲ੍ਹ ਸਕਦਾ ਹੈ ਜਾਂ ਨਹੀਂ। ਇਸ ਦੇ ਇਲ਼ਾਵਾ ਕਾਮਿਆਂ ਨੂੰ ਇਸ ਤਰ੍ਹਾਂ ਦੇ ਖਤਰੇ ਵਾਲੇ ਕੰਮ ਦੀ ਸਿਖਲਾਈ ਵੀ ਨਹੀਂ ਦਿੱਤੀ ਜਾਂਦੀ। ਫਿਲਹਾਲ ਇਨ੍ਹਾਂ ਚਾਰਜਿਜ਼ ਦੀ ਅਦਾਲਤ ਵਿਚ ਜਾਂਚ ਨਹੀਂ ਕੀਤੀ ਗਈ।