23.5C Vancouver
ADS

May 27, 2026 3:55 PM - Connect Newsroom - Ramandeep Kaur with files from The Canadian Press

ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਇਸ ਗਰਮੀ ਦੇ ਅਖੀਰ ਤੱਕ ਐਮਪੀ ਅਹੁਦੇ ਤੋਂ ਦੇਣਗੇ ਅਸਤੀਫ਼ਾ

Share On
former-environment-minister-steven-guilbeault-to-resign-as-mp-later-this-summer
Former environment minister Steven Guilbeault speaks to reporters in Ottawa after announcing plans to resign as MP later this summer. (Photo: The Canadian Press)

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਨੇ ਮਾਂਟਰੀਅਲ ਏਰੀਏ ਦੇ ਆਪਣੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਅੱਜ ਸਵੇਰੇ ਲਿਬਰਲ ਨੈਸ਼ਨਲ ਕਾਕਸ ਦੀ ਮੀਟਿੰਗ ਦੌਰਾਨ ਆਪਣੇ ਸਾਥੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਗਿਲਬੌਲ ਨੇ ਦੱਸਿਆ ਕਿ ਉਹ ਇਸੇ ਗਰਮੀ ਦੇ ਅਖੀਰ ਵਿਚ ਆਪਣੀ ਸੀਟ ਛੱਡ ਦੇਣਗੇ ਪਰ ਉਦੋਂ ਤੱਕ ਕਾਕਸ ਦੇ ਮੈਂਬਰ ਬਣੇ ਰਹਿਣਗੇ।

ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਸੱਤ ਸਾਲਾਂ ਦੌਰਾਨ ਬਤੌਰ ਸੰਸਦ ਮੈਂਬਰ ਅਤੇ ਮੰਤਰੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਉਹ ਵਾਤਾਵਰਣ ਦੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਵਿਰੁੱਧ ਆਪਣੀ ਲੜਾਈ ਨੂੰ ਕਿਸੇ ਵੱਖਰੇ ਤਰੀਕੇ ਨਾਲ ਅੱਗੇ ਵਧਾਉਣ। ਪਿਛਲੀਆਂ ਤਿੰਨ ਫੈਡਰਲ ਚੋਣਾਂ ਵਿਚ ਉਨ੍ਹਾਂ 'ਤੇ ਭਰੋਸਾ ਜਿਤਾਉਣ ਲਈ ਹਲਕੇ ਦੇ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।

ਦੂਜੇ ਪਾਸੇ,ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਰਕਾਰ ਵਿਚ ਗਿਲਬੌਲ ਵੱਲੋਂ ਪਾਏ ਯੋਗਦਾਨ ਅਤੇ ਉਨ੍ਹਾਂ ਦੀਆਂ ਜਨਤਕ ਸੇਵਾਵਾਂ ਲਈ ਦਿਲੋਂ ਧੰਨਵਾਦ ਕੀਤਾ। ਗੌਰਤਲਬ ਹੈ ਕਿ ਗਿਲਬੌਲ ਕਾਰਨੀ ਸਰਕਾਰ ਵਲੋਂ ਟਰੂਡੋ ਸਮੇਂ ਦੀਆਂ ਸਖ਼ਤ ਕਲਾਈਮੇਟ ਪਾਲਿਸੀ ਤੋਂ ਪਿੱਛੇ ਹਟਣ ਤੋਂ ਨਾਰਾਜ਼ ਚੱਲ ਰਹੇ ਸਨ।

Latest news

33-year-old-man-charged-after-alleged-armed-carjacking-during-red-deer-test-drive
Punjabi

ਰੈਡ ਡੀਅਰ 'ਚ ਟੈਸਟ ਡਰਾਈਵ ਦੌਰਾਨ ਗੰਨ ਦੀ ਨੋਕ 'ਤੇ ਕਾਰ ਲੁੱਟਣ ਦੇ ਦੋਸ਼ ਹੇਠ 33 ਸਾਲਾ ਵਿਅਕਤੀ 'ਤੇ ਮਾਮਲੇ ਦਰਜ

ਰੈਡ ਡੀਅਰ ਵਿੱਚ ਇੱਕ ਟੈਸਟ ਡਰਾਈਵ ਦੌਰਾਨ ਗੰਨ ਦੀ ਨੋਕ 'ਤੇ ਕਾਰ ਦੀ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਇੱਕ 33 ਸਾਲਾ ਵਿਅਕਤੀ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 11:26 ਵਜੇ ਵਾਪਰੀ, ਜਦੋਂ ਟੈਸਟ ਡਰਾਈਵ ਦੇ ਖ਼ਤਮ ਹੋਣ ਵੇਲੇ ਮੁਲਜ਼ਮ ਨੇ ਡੀਲਰਸ਼ਿਪ ਦੇ ਕਰਮਚਾਰੀ ਨੂੰ ਗੰਨ ਦਿਖਾ ਕੇ ਗੱਡੀ ਵਿੱਚੋਂ ਬਾਹਰ ਉਤਰਨ ਲਈ ਮਜਬੂਰ ਕਰ ਦਿੱਤਾ। ਕਰਮਚਾਰੀ ਦੇ ਬਾਹਰ ਨਿਕਲਦੇ ਹੀ ਮੁਲਜ਼ਮ ਕਾਰ ਲੈ ਕੇ ਫ਼ਰਾਰ ਹੋ ਗਿਆ।
u-s-trade-representative-expects-interim-cusma-options-by-year-end
Punjabi

CUSMA ਸਮਝੌਤੇ ਲਈ ਸਾਲ ਦੇ ਅੰਤ ਤੱਕ ਅੰਤਰਿਮ ਵਿਕਲਪ ਪੇਸ਼ ਕਰੇਗਾ ਅਮਰੀਕਾ: ਜੈਮੀਸਨ ਗ੍ਰੀਰ

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਾਲੇ CUSMA ਵਪਾਰ ਸਮਝੌਤੇ ਦੇ ਨਵੀਨੀਕਰਨ ਲਈ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਇਸ ਸਾਲ ਦੇ ਅੰਤ ਤੱਕ ਕੁਝ ਨਵੇਂ ਵਿਕਲਪ ਦੇਣ ਦੀ ਉਮੀਦ ਜਤਾਈ ਹੈ। ਵਾਸ਼ਿੰਗਟਨ ਵਿਚ ਇੱਕ ਸੈਨੇਟ ਕਮੇਟੀ ਦੀ ਸੁਣਵਾਈ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਿਕਲਪ ਅਸਲ ਵਿਚ ਦੋਵਾਂ ਦੇਸ਼ਾਂ ਨਾਲ ਇੱਕ ਅੰਤਰਿਮ arrangements ਦੇ ਰੂਪ ਵਿਚ ਹੋਣਗੇ ਕਿਉਂਕਿ ਅਮਰੀਕਾ ਨੇ ਜੁਲਾਈ ਦੀ ਸ਼ੁਰੂਆਤ ਵਿਚ CUSMA ਸਮਝੌਤੇ ਨੂੰ ਇਸ ਦੇ ਮੌਜੂਦਾ ਰੂਪ ਵਿਚ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਹਰ ਸਾਲ ਰਿਵਿਊ ਵਿਚੋਂ ਲੰਘਣਾ ਪਵੇਗਾ।
16-arrested-as-kamloops-rcmp-seize-weapons-loaded-shotgun-and-more-than-one-kilogram-of-drugs
Punjabi

ਕੈਮਲੂਪਸ ਆਰਸੀਐਮਪੀ ਦੀ ਦੋ ਦਿਨਾਂ ਕਾਰਵਾਈ ਦੌਰਾਨ 16 ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਕੈਮਲੂਪਸ ਆਰਸੀਐਮਪੀ ਦੀ Proactive ਇਨਫੋਰਸਮੈਂਟ ਟੀਮ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੋ ਦਿਨਾ ਕਾਰਵਾਈ ਦੌਰਾਨ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਸਮੱਗਰੀ ਜ਼ਬਤ ਕੀਤੀ ਹੈ। ਆਰਸੀਐਮਪੀ ਮੁਤਾਬਕ, 3 ਅਤੇ 4 ਜੁਲਾਈ ਨੂੰ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਸ਼ਹਿਰ ਦੇ ਅਪਰਾਧਿਕ ਹੌਟਸਪੌਟਸ ਅਤੇ ਪਹਿਲਾਂ ਤੋਂ ਨਾਮਜ਼ਦ ਸ਼ੱਕੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
sonam-wangchuk-says-he-will-end-hunger-strike-if-government-assures-no-action-against-student-protesters
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਖ਼ਤਮ ਕਰਨ ਲਈ ਵਿਦਿਆਰਥੀਆਂ 'ਤੇ ਕੋਈ ਕਾਰਵਾਈ ਨਾ ਕਰਨ ਦਾ ਮੰਗਿਆ ਭਰੋਸਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨੀਟ.ਯੂ.ਜੀ. ਪ੍ਰੀਖਿਆ ਲੀਕ ਦੇ ਮਾਮਲੇ ਨੂੰ ਲੈ ਕੇ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹ ਭਰੋਸਾ ਦੇਵੇ ਕਿ ਪ੍ਰੀਖਿਆ ਸੁਧਾਰ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਕੋਈ ਵੀ ਸਖ਼ਤ ਜਾਂ ਬਦਲੇ ਦੀ ਭਾਵਨਾ ਵਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ।
congo-ebola-outbreak-death-toll-reaches-999-health-ministry-reports
Punjabi

ਕਾਂਗੋ ਵਿੱਚ ਇਬੋਲਾ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ 999 ਤੱਕ ਪਹੁੰਚੀ: ਸਿਹਤ ਮੰਤਰਾਲਾ

ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 999 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਐਤਵਾਰ ਤੱਕ ਇਸ ਪ੍ਰਕੋਪ ਦੇ 2,473 ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। 15 ਮਈ ਨੂੰ ਐਲਾਨੇ ਗਏ ਇਸ ਪ੍ਰਕੋਪ ਨੂੰ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਇਬੋਲਾ ਪ੍ਰਕੋਪ ਕਰਾਰ ਦਿੱਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link