13.36C Vancouver
ADS

Feb 19, 2020 1:55 AM -

ਡਿਪਟੀ ਪ੍ਰਧਾਨ ਮੰਤਰੀ ਦੀ ਕੰਜ਼ਰਵੇਟਿਵਸ 'ਤੇ ਕਰੜੀ ਟਿੱਪਣੀ, ਨਿਊ ਡੈਮੋਕ੍ਰੈਟਸ ਦਾ ਕੀਤਾ ਧੰਨਵਾਦ

Share On
freeland-blasts-tories-but-thanks-ndp-for-support-on-pushing-new-nafta-forward
Deputy Prime Minister and Minister of Intergovernmental Affairs Chrystia Freeland speaks with the media before Question Period on Parliament Hill in Ottawa, Tuesday February 18, 2020. THE CANADIAN PRESS/Adrian Wyld

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅੱਜ ਨਿਊ ਡੈਮੋਕ੍ਰੈਟਸ ਦਾ ਧਨਵਾਦ ਕੀਤਾ ਹੈ।

ਉਨ੍ਹਾਂ ਅਜਿਹਾ ਉਸ ਵੇਲੇ ਕੀਤਾ, ਜਦ ਲਿਬਰਲ ਸਰਕਾਰ ਨੇ ਨਵੇਂ NAFTA ਕਰਾਰ ਨੂੰ ਲੈਕੇ ਰਫਤਾਰ 'ਚ ਵਾਧਾ ਲਿਆਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਇਸ ਸਭ ਦੌਰਾਨ ਉਨ੍ਹਾਂ ਕੰਜ਼ਰਵੇਟਿਵਸ ਨੂੰ ਕਰੜੇ ਹੱਥੀਂ ਲਿਆ।

ਫਰੀਲੈਂਡ ਨੇ ਕਿਹਾ ਕਿ ਸਰਕਾਰ ਹਾਊਸ ਆਫ ਕਾਮਨਸ ਦੀ ਨਵੀਂ ਡੀਲ ਨੂੰ ਲੈਕੇ ਸਟਡੀ ਦੀ ਉਡੀਕ 'ਚ ਹੈ, ਜੋ ਕਿ ਨਵੇਂ ਨਾਰਥ ਅਮਰੀਕਨ ਟਰੇਡ ਐਗਰੀਮੈਂਟ ਨਾਲ ਸੰਬੰਧਤ ਹੈ।

ਅਮਰੀਕਾ ਅਤੇ ਮੈਕਸੀਕੋ ਵੱਲੋਂ ਪਹਿਲਾਂ ਹੀ ਇਸ ਨਵੇਂ ਕਰਾਰ ਨੂੰ ਲੈਕੇ ਜਰੂਰੀ ਬਦਲਾਅ ਕਰ ਲਏ ਗਏ ਹਨ।

ਇਸ ਨਵੀਂ ਡੀਲ ਨੂੰ ਲੈਕੇ ਕਈ ਮਹੀਨਿਆਂ ਤਕ ਜਾਰੀ ਰਹੀ ਗੱਲਬਾਤ ਦੌਰਾਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਈ ਮੌਕਿਆਂ 'ਤੇ ਇਸ ਡੀਲ ਨੂੰ ਰੱਦ ਕਰ ਦੇਣ ਦੀ ਵੀ ਗੱਲ ਆਖੀ ਸੀ।

ਨਵੀਂ ਡੀਲ ਨੂੰ ਲੈਕੇ ਲਿਬਰਲ ਸਰਕਾਰ ਉਤਸ਼ਾਹਿਤ ਹੈ, ਅਤੇ ਇਹ ਕੈਨੇਡਾ ਲਈ ਅਮਰੀਕਾ ਦੇ ਨਾਲ ਵਪਾਰਿਕ ਸੰਬੰਧਾਂ ਤਹਿਤ ਜਰੂਰੀ ਵੀ ਮੰਨੀ ਜਾਂਦੀ ਹੈ।

ਇਸ ਡੀਲ ਨੂੰ ਅੱਗੇ ਵਧਾਉਣ ਲਈ ਲਿਬਰਲਸ ਨੂੰ ਘਟੋ-ਘਟ ਇੱਕ ਹੋਰ ਪਾਰਟੀ ਦੇ ਸਹਿਯੋਗ ਦੀ ਲੋੜ ਸੀ।

ਮੰਗਲਵਾਰ ਨੂੰ ਫਰੀਲੈਂਡ ਨੇ ਆਖਿਆ ਕਿ ਹਾਊਸ ਆਫ ਕਾਮਨਸ ਦੀ ਕਮੇਟੀ, ਇਸ ਡੀਲ ਨੂੰ ਲੈਕੇ 28 ਫਰਵਰੀ ਤਕ ਆਪਣੀ ਸੁਣਵਾਈ ਪੂਰੀ ਕਰ ਲਵੇਗੀ।


Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link