15.88C Vancouver
ADS

Jul 10, 2020 2:30 AM -

ਨਾਮੀ ਗਾਇਕਾ ਅਤੇ ਅਦਾਕਾਰਾ ਨਾਇਆ ਰਿਵੇਰਾ ਦੀ ਝੀਲ 'ਚ ਡੁੱਬਣ ਦੀਆਂ ਖਬਰਾਂ

Share On
glee-star-naya-rivera-believed-drowned-in-california-lake
FILE - In this Feb. 23, 2016, file photo, actress Naya Rivera attends Vanity Fair and FIAT Celebration of Young Hollywood in West Hollywood, Calif. Authorities say former “Glee” star Rivera is missing and being searched for at a Southern California lake. The Ventura County Sheriff's Department late Wednesday, July 8, 2020, confirmed that Rivera is the person being searched for in the waters of Lake Piru, which is approximately 56 miles (90 kilometers) northwest of downtown Los Angeles. (Photo by Richard Shotwell/Invision/AP, File)

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੱਖਣੀ ਕੈਲੀਫੋਰਨੀਆ 'ਚ ਨਾਮੀ ਗਾਇਕਾ ਅਤੇ ਅਦਾਕਾਰਾ, ਨਾਇਆ ਰਿਵੇਰਾ ਇੱਕ ਝੀਲ 'ਚ ਡੁੱਬ ਗਈ ਹੈ।

ਹਾਲਾਂਕਿ ਅਦਾਕਾਰਾ ਦੀ ਤਲਾਸ਼ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਗਈਆਂ ਹਨ।

ਵੈਂਚੁਰਾ ਕਾਉਂਟੀ ਸ਼ੈਰਿਫ, ਸਾਰਜੈਂਟ ਕੇਵਿਨ ਡੋਨੌਘੂ ਦਾ ਕਹਿਣਾ ਸੀ ਕਿ, ਕੋਈ ਅਜਿਹੇ ਪ੍ਰਮਾਣ ਨਹੀਂ ਮਿਲੇ ਹਨ ਕਿ ਰਿਵੇਰਾ ਝੀਲ ਵਿੱਚੋਂ ਬਾਹਰ ਨਿਕਲ ਸਕੀ ਹੋਵੇ। ਰਿਵੇਰਾ ਪੀਰੂ ਝੀਲ 'ਚ ਆਪਣੇ ਪੁੱਤਰ ਨਾਲ ਗਈ ਸੀ।

ਉਨ੍ਹਾਂ ਇੱਕ ਦਿਨ ਪਹਿਲਾਂ ਇੱਕ ਕਿਸ਼ਤੀ ਕਿਰਾਏ 'ਤੇ ਲਈ ਸੀ।

ਰਿਵੇਰਾ ਦਾ 4 ਸਾਲਾ ਬੇਟਾ ਕਿਸ਼ਤੀ 'ਤੇ ਇਕੱਲਾ ਮਿਲਿਆ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਹੁਣ ਭਾਲ ਦੀਆਂ ਕੋਸ਼ਿਸ਼ਾਂ ਰਿਕਵਰੀ ਮਿਸ਼ਨ 'ਚ ਤਬਦੀਲ ਹੋ ਗਈਆਂ ਹਨ। ਯਾਨੀ ਕਿ ਨਾਇਆ ਰਿਵੇਰਾ ਨੂੰ ਡੁੱਬ ਗਈ ਮੰਨਿਆ ਜਾ ਰਿਹਾ ਹੈ।

ਨਾਇਆ ਰਿਵੇਰਾ ਦੀ ਉਮਰ 33 ਸਾਲ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਵੇਲੈਂਸ ਵੀਡੀਓ 'ਚ ਮਾਂ ਅਤੇ ਬੇਟੇ ਨੂੰ ਡੌਕ ਨੂੰ ਇਕੱਠਿਆਂ ਨਿਕਲਦੇ ਵੇਖਿਆ ਜਾ ਸਕਦਾ ਹੈ।

ਪੁਲਿਸ ਅਫ਼ਸਰ ਨੇ ਇਹ ਵੀ ਕਿਹਾ ਕਿ ਰਿਵੇਰਾ ਨੂੰ ਕਿਸ਼ਤੀ ਚਲਾਉਣ ਦਾ ਚੰਗਾ ਤਜਰਬਾ ਸੀ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link