24.9C Vancouver
ADS

Jan 20, 2026 3:07 PM - Connect Newsroom - Ramandeep Kaur with files from The Canadian Press

ਦਾਵੋਸ ਵਿਚ ਚੱਲ ਰਹੇ ਵਿਸ਼ਵ ਆਰਥਿਕ ਫੋਰਮ ਵਿੱਚ ਹਾਜ਼ਰ ਹੋਏ ਜਸਟਿਨ ਟਰੂਡੋ ਤੇ ਕੈਟੀ ਪੈਰੀ

Share On
headline-trudeau-speaks-on-diplomacy-at-davos-as-world-economic-forum-gets-underway
Former prime minister Justin Trudeau attends a panel discussion at the World Economic Forum in Davos, Switzerland, as partner Katy Perry looks on. (Photo: The Canadian Press)

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਿਜ਼ਰਲੈਂਡ ਦੇ ਦਾਵੋਸ ਵਿਚ ਚੱਲ ਰਹੇ ਵਿਸ਼ਵ ਆਰਥਿਕ ਫੋਰਮ ਦੌਰਾਨ ਅੱਜ ਇੱਕ ਵੱਖਰੇ ਅੰਤਰਰਾਸ਼ਟਰੀ ਈਵੈਂਟ ਗਲੋਬਲ ਸਾਫਟ ਪਾਵਰ ਸੰਮੇਲਨ ਵਿਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਭੂ-ਰਾਜਨੀਤੀ ਵਿਚ ਸਾਫਟ ਪਾਵਰ ਦੀ ਅਹਿਮੀਅਤ ਬਾਰੇ ਭਾਸ਼ਣ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਸਾਥੀ ਅਤੇ ਮਸ਼ਹੂਰ ਪੌਪ ਸਟਾਰ ਕੈਟੀ ਪੈਰੀ ਵੀ ਮੌਜੂਦ ਸੀ।

ਟਰੂਡੋ ਦੇ ਭਾਸ਼ਣ ਦੌਰਾਨ ਉਹ ਪਹਿਲੀ ਕਤਾਰ ਵਿਚ ਬੈਠੀ ਨਜ਼ਰ ਆਈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਦੌਰ ਵਿਚ ਮਿਲਟਰੀ ਤਾਕਤ ਨਾਲੋਂ ਵਿਚਾਰਾਂ ਦੀ ਤਾਕਤ ਜ਼ਿਆਦਾ ਅਹਿਮ ਹੈ ਅਤੇ ਕੈਨੇਡਾ ਦੂਜੇ ਦੇਸ਼ਾਂ ਦੇ ਮਾਮਲਿਆਂ ਵਿਚ ਤੇਲ ਜਾਂ ਹੋਰ ਸਰੋਤਾਂ ਲਈ ਦਖ਼ਲਅੰਦਾਜ਼ੀ ਨਹੀਂ ਕਰਦਾ।

ਇਸ ਦੌਰਾਨ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਗਏ ਪਿਛਲੇ ਬਿਆਨਾਂ 'ਤੇ ਵੀ ਪ੍ਰਤੀਕਿਰਿਆ ਦਿੱਤੀ, ਟਰੂਡੋ ਨੇ ਕਿਹਾ ਕਿ ਕੈਨੇਡੀਅਨਜ਼ ਨੇ ਇਸ ਮੁੱਦੇ 'ਤੇ ਆਪਣੀ ਰਾਏ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਉਹ ਆਪਣੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕਰਨਗੇ।

ਭਾਸ਼ਣ ਖ਼ਤਮ ਹੋਣ ਤੋਂ ਤੁਰੰਤ ਬਾਅਦ ਟਰੂਡੋ ਅਤੇ ਪੈਰੀ ਕੈਨੇਡੀਅਨ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਉੱਥੋਂ ਰਵਾਨਾ ਹੋ ਗਏ। ਸਮਾਗਮ ਤੋਂ ਬਾਹਰ ਨਿਕਲਦੇ ਹੋਏ ਦੋਵਾਂ ਨੇ ਇੱਕ-ਦੂਜੇ ਦੇ ਹੱਥ ਫੜੇ ਹੋਏ ਸਨ। ਗੌਰਤਲਬ ਹੈ ਕਿ ਯੂ. ਕੇ. ਬੇਸਡ ਬ੍ਰਾਂਡ ਫਾਇਨੈਂਸ ਨੇ ਟਰੂਡੋ ਨੂੰ ਉਸ ਦੀ ਸਲਾਨਾ ਸਾਫਟ ਪਾਵਰ ਸੰਮੇਲਨ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਸੀ।

Latest news

carney-to-visit-france-and-ireland-ahead-of-g7-summit
Punjabi

ਜੀ7 ਸੰਮੇਲਨ ਤੋਂ ਪਹਿਲਾਂ ਫਰਾਂਸ ਅਤੇ ਆਇਰਲੈਂਡ ਦੇ ਦੌਰੇ ’ਤੇ ਜਾਣਗੇ ਮਾਰਕ ਕਾਰਨੀ

ਪੀ.ਐਮ.ਮਾਰਕ ਕਾਰਨੀ ਇਸ ਹਫ਼ਤੇ ਆਇਰਲੈਂਡ ਅਤੇ ਫਰਾਂਸ ਦੇ ਦੌਰੇ 'ਤੇ ਜਾਣਗੇ, ਇਨ੍ਹਾਂ ਦੋਹਾਂ ਮੁਲਕਾਂ ਦੀ ਦੁਵੱਲੀ ਯਾਤਰਾ ਦੇ ਨਾਲ-ਨਾਲ ਕਾਰਨੀ ਨੇ ਫਰਾਂਸ ਵਿਚ ਹੋਣ ਵਾਲੀ G7 ਸਮਿਟ ਵਿਚ ਵੀ ਹਿੱਸਾ ਲੈਣ ਦਾ ਐਲਾਨ ਕੀਤਾ ਹੈ।
edmonton-police-charge-man-in-alleged-sexual-offences-involving-minor-seek-additional-victims
Punjabi

ਐਡਮਿੰਟਨ ਪੁਲਿਸ ਵੱਲੋਂ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 30 ਸਾਲਾ ਵਿਅਕਤੀ ਗ੍ਰਿਫ਼ਤਾਰ

ਐਡਮਿੰਟਨ ਪੁਲਿਸ ਨੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਔਫੀਸਰਜ਼ ਮੁਤਾਬਕ ਉਸ ਨੇ ਹੋਰ ਵੀ ਕਈ ਨਾਬਾਲਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਹੈ।ਉਸ ਦੀ ਪਛਾਣ ਬ੍ਰਾਇਨ ਬਰੂਕ Kaskamin ਵਜੋਂ ਹੋਈ ਹੈ। ਉਸ ਨੂੰ 2 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
vancouver-police-seize-drugs-cash-and-weapons-in-downtown-eastside-trafficking-investigation
Punjabi

ਵੈਨਕੂਵਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕੀਤੀ ਕਾਰਵਾਈ, ਨਸ਼ੀਲੇ ਪਦਾਰਥ, ਨਕਦੀ ਅਤੇ ਹਥਿਆਰ ਬਰਾਮਦ

ਵੈਨਕੂਵਰ ਪੁਲਿਸ ਨੇ ਸ਼ਹਿਰ ਦੇ ਡਾਊਨਟਾਊਨ ਈਸਟਸਾਈਡ ਵਿਚ ਨਸ਼ਾ ਤਸਕਰੀ ਖ਼ਿਲਾਫ਼ ਇੱਕ ਟਾਰਗੇਟਿਡ ਜਾਂਚ ਦੌਰਾਨ $79,000 ਤੋਂ ਵੱਧ ਕੀਮਤ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ, ਕੈਸ਼ ਅਤੇ ਹਥਿਆਰ ਜ਼ਬਤ ਕੀਤੇ ਹਨ। ਇਸ ਓਪ੍ਰੇਸ਼ਨ ਨੂੰ ਪ੍ਰੋਜੈਕਟ ਬਿੰਗੋ ਨਾਂ ਦਿੱਤਾ ਗਿਆ ਸੀ, ਜਿਸ ਦੀ ਸ਼ੁਰੂਆਤ ਦਸੰਬਰ 2025 ਵਿਚ ਈਸਟ ਹੇਸਟਿੰਗਜ਼ ਅਤੇ ਪ੍ਰਿੰਸੈਸ ਐਵੇਨਿਊ ਦੇ ਨੇੜੇ ਇੱਕ SRO ਇਮਾਰਤ ਵਿਚ ਸ਼ੱਕੀ ਗਤੀਵਿਧੀਆਂ ਦੇਖਣ ਤੋਂ ਬਾਅਦ ਹੋਈ ਸੀ।
no-injuries-reported-after-shots-fired-from-moving-vehicle-at-nanaimo-park
Punjabi

ਨੈਨਾਇਮੋ ਵਿਚ ਚੱਲਦੀ ਗੱਡੀ ਵਿਚੋਂ ਫਾਇਰਿੰਗ ,ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਨੈਨਾਇਮੋ ਵਿਚ ਇੱਕ ਚੱਲਦੀ ਗੱਡੀ ਵਿਚੋਂ ਸਥਾਨਕ ਪਾਰਕ ਵਿਚ ਲੋਕਾਂ ਵੱਲ ਫਾਇਰਿੰਗ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਬੁੱਧਵਾਰ ਨੂੰ ਰਾਤ ਦੇ ਕਰੀਬ 8:40 ਵਜੇ ਓਲਡ ਵਿਕਟੋਰੀਆ ਰੋਡ ਅਤੇ ਰੈਨੀਅਰ ਸਟ੍ਰੀਟ ਦੇ ਇੰਟਰਸੈਕਸ਼ਨ ਨੇੜੇ ਸਥਿਤ ਨੋਲਸ ਪਾਰਕ ਵਿਚ ਵਾਪਰੀ।
b-c-adds-25-000-jobs-in-may-as-unemployment-rate-holds-at-6-8
Punjabi

ਬੀ.ਸੀ. ਵਿਚ ਮਈ ਮਹੀਨੇ ਲੇਬਰ ਮਾਰਕੀਟ ਵਿਚ ਦੇਖੀ ਗਈ ਸ਼ਾਨਦਾਰ ਤੇਜ਼ੀ

ਬੀ.ਸੀ. ਵਿਚ ਮਈ ਮਹੀਨੇ ਲੇਬਰ ਮਾਰਕੀਟ ਵਿਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਵਿਚ 25,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਤੋਂ ਪਹਿਲਾਂ ਫਰਵਰੀ, ਮਾਰਚ ਅਤੇ ਅਪ੍ਰੈਲ ਤੱਕ ਦੇ ਤਿੰਨ ਮਹੀਨਿਆਂ ਵਿਚ ਕਰੀਬ 40,000 ਨੌਕਰੀਆਂ ਦਾ ਨੁਕਸਾਨ ਹੋਇਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link