Nov 12, 2025 6:16 PM - Connect Newsroom - Jasmine Singh with files from The Canadian Press

ਅੱਜ ਮੈਟਰੋ ਵੈਨਕੂਵਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਅੱਜ ਦੁਪਹਿਰ ਵੇਲੇ ਮੀਂਹ ਸ਼ੁਰੂ ਹੋਵੇਗਾ ਅਤੇ ਵੀਰਵਾਰ ਤੱਕ ਪਵੇਗਾ।
ਇਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਬੀ.ਸੀ. ਦੇ ਸਾਊਥ ਕੋਸਟ ਵੱਲ ਨੂੰ ਇਕ ਫਰੰਟਲ ਸਿਸਟਮ ਵੱਧ ਰਿਹਾ ਹੈ, ਜਿਸ ਕਰਕੇ ਮੀਂਹ ਹੋਲੀ-ਹੋਲੀ ਵੱਧਦਾ ਰਹੇਗਾ। ਬੁੱਧਵਾਰ ਰਾਤ ਨੂੰ ਅਤੇ ਵੀਰਵਾਰ ਦਿਨ ਵੇਲੇ ਭਾਰੀ ਮੀਂਹ ਪਵੇਗਾ ਅਤੇ ਫਿਰ ਵੀਰਵਾਰ ਰਾਤ ਨੂੰ ਮੀਂਹ ਘਟਣਾ ਸ਼ੁਰੂ ਹੋ ਜਾਵੇਗਾ।
ਇਸ ਦੌਰਾਨ 40 ਤੋਂ 60 ਮਿਮੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸੜਕਾਂ ਦੇ ਪਾਣੀ ਖੜਾ ਹੋ ਜਾਵੇਗਾ, ਜਿਸ ਨਾਲ ਲੈਂਡਸਲਾਈਲਿੰਗ ਹੋਣ ਦਾ ਖਤਰਾ ਵੀ ਹੈ।




