12.25C Vancouver
ADS

Dec 3, 2021 1:56 AM - The Canadian Press

ਵੈਨਕੂਵਰ ਤੇ ਹੋਪ ਵਿਚਾਲੇ ਫਿਰ ਤੋਂ ਖੁੱਲ੍ਹਿਆ ਹਾਈਵੇਅ 1, ਆਵਾਜਾਈ ਸ਼ੁਰੂ

Share On
highway-1-now-open-between-vancouver-and-hope
BC's public safety minister says the province is through the worst of the storms that brought historic flooding and damage to southern parts of the province. (Photo - BC Transportation/Twitter)

ਹਾਈਵੇਅ 1 'ਤੇ ਫਿਰ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ।

ਹਾਈਵੇਅ 1 ਨੂੰ ਐਬਟਸਫੋਰਡ ਅਤੇ ਚਿਲਿਵੈਕ ਵਿਚਾਲੇ ਖੋਲ ਦਿੱਤਾ ਗਿਆ ਹੈ।

ਹੁਣ ਇਹ ਰਸਤਾ ਵੈਨਕੂਵਰ ਤੋਂ ਹੋਪ ਤਕ ਦੇ ਲਈ ਵਰਤਿਆ ਜਾ ਸਕਦਾ ਹੈ।

ਅੱਜ ਦੁਪਹਿਰ ਦੀ ਅਪਡੇਟ ਦੌਰਾਨ ਬੀ.ਸੀ. ਦੇ ਟਰਾਂਸਪੋਰਟੇਸ਼ਨ ਅਤੇ ਇਨਫਰਾਸਟਰਕਚਰ ਮੰਤਰੀ ਰੌਬ ਫਲੈਮਿੰਗ ਨੇ ਜਾਣਕਾਰੀ ਦਿੱਤੀ ਸੀ ਕਿ ਐਬਟਸਫੋਰਡ ਅਤੇ ਹੋਪ ਵਿਚਾਲੇ ਹਾਈਵੇਅ 1 ਨੂੰ ਖੋਲ੍ਹਣ ਲਈ ਕੰਮ ਜੋਰਾਂ 'ਤੇ ਹੈ।

ਇਸ ਹਾਈਵੇਅ ਨੂੰ ਵੈਨਕੂਵਰ ਤੋਂ ਹੋਪ ਵਿਚਾਲੇ ਦੀ ਯਾਤਰਾ ਲਈ ਜਲਦੀ ਖੋਲ੍ਹਣ ਬਾਰੇ ਦੱਸਿਆ ਗਿਆ ਸੀ।

ਦੁਪਹਿਰ ਕਰੀਬ 2.30 ਵਜੇ ਤੋਂ ਇਸ ਹਾਈਵੇਅ 'ਤੇ ਟ੍ਰੈਫਿਕ ਦੀ ਆਵਾਜਾਈ ਦੀ ਇਜਾਜ਼ਤ ਦੇ ਦਿੱਤੀ ਗਈ।

ਇਸ ਰਸਤੇ 'ਤੇ ਸਥਾਪਿਤ ਟਾਈਗਰ ਡੈਮ ਨੂੰ ਹਟਾਉਣ ਲਈ ਦਰਜਨਾਂ ਵਰਕਰ ਅੱਜ ਸਵੇਰ ਤੋਂ ਕੰਮ 'ਚ ਜੁਟੇ ਰਹੇ।

ਹਾਈਵੇਅ 1 ਨੂੰ ਪੌਪਕਮ ਅਤੇ ਹੋਪ ਵਿਚਾਲੇ ਵੀ ਖੋਲ੍ਹ ਦਿੱਤਾ ਗਿਆ ਹੈ।

ਰੌਬ ਫਲੈਮਿੰਗ ਨੇ ਦੱਸਿਆ ਕਿ ਹਾਈਵੇਅ 99 'ਤੇ ਬੁੱਧਵਾਰ ਨੂੰ ਇੱਕ ਮਡਸਲਾਈਡ ਵਾਪਰੀ ਹੈ।

ਇਸ ਦੇ ਕਾਰਨ ਲੀਲੋਏਟ ਅਤੇ ਪੈਂਬਰਟਨ ਵਿਚਾਲੇ ਇਸ ਰਸਤੇ ਨੂੰ ਬੰਦ ਕੀਤਾ ਗਿਆ ਹੈ।

ਹਾਈਵੇਅ 3 ਨੂੰ ਪ੍ਰਿੰਸਟਨ ਦੇ ਕੋਲ ਹੜ੍ਹਾਂ ਕਾਰਨ ਬੰਦ ਰੱਖਿਆ ਗਿਆ ਹੈ।

ਹਾਈਵੇਅ 3 ਨੂੰ ਮੁੱਖ ਤੌਰ 'ਤੇ ਸਪਲਾਈ ਚੇਨ ਦੇ ਲਈ ਵਰਤਿਆ ਜਾ ਰਿਹਾ ਹੈ ਅਤੇ ਇਹ ਰਸਤਾ ਖੁੱਲ੍ਹਾ ਹੈ।

ਹਾਲਾਂਕਿ ਇਸ 'ਤੇ ਟਰੈਵਲ ਆਰਡਰ ਜਾਰੀ ਹਨ।

ਸੂਬੇ 'ਚ ਮੌਸਮ ਸੰਬੰਧੀ ਹਾਲਾਤਾਂ 'ਚ ਹੋ ਰਿਹਾ ਸੁਧਾਰ

ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ, ਮਾਈਕ ਫਾਰਨਵਰਥ ਨੇ ਦੱਸਿਆ ਹੈ ਕਿ ਉਹ ਸ਼ੁਕਰ ਕਰ ਰਹੇ ਹਨ ਕਿ ਸੂਬੇ 'ਚ ਦਸਤਕ ਦੇਣ ਵਾਲੇ ਤੀਜੇ ਐਟਮੌਸਫੈਰੀਕ ਦਰਿਆ ਨੇ ਉਸ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਾਇਆ ਜਿਸ ਦਾ ਕਿ ਅਨੁਮਾਨ ਲਗਾਇਆ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਵਧੇਰੇ ਮੁਸ਼ਕਿਲ ਭਰੀਆਂ ਪਰਿਸਥਿਤੀਆਂ ਖਤਮ ਹੋ ਗਈਆਂ ਹਨ।

ਉਨ੍ਹਾਂ ਕਿਹਾ ਕਿ ਐਨਵਾਇਰਨਮੈਂਟ ਕੈਨੇਡਾ ਵੱਲੋਂ ਆਉਂਦੇ ਹਫਤਿਆਂ 'ਚ ਆਮ ਸੀਜ਼ਨਲ ਕੰਡੀਸ਼ਨਸ ਦਾ ਅਨੁਮਾਨ ਪੇਸ਼ ਕੀਤਾ ਜਾ ਰਾਹ ਹੈ।

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਮੀਂਹ ਤਾਂ ਪੈਣਗੇ ਪਰ ਹਾਲਾਤ ਅਜਿਹੇ ਨਹੀਂ ਹੋਣਗੇ ਜੋ ਕਿ ਸੂਬੇ ਨੇ ਬੀਤੇ ਕਰੀਬ 15 ਦਿਨ 'ਚ ਵੇਖੇ ਹਨ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਲਈ ਸਭ ਤੋਂ ਵੱਧ ਤਰਜੀਹ ਦਾ ਮਾਮਲਾ ਪਬਲਿਕ ਸੇਫਟੀ ਹੈ।

ਮਾਈਕ ਫਾਰਨਵਰਥ ਨੇ ਯਾਦ ਦਵਾਇਆ ਕਿ ਸੂਬੇ 'ਚ ਲਾਗੂ ਕੀਤੇ ਫਿਊਲ ਸੰਬੰਧੀ ਨਿਰਦੇਸ਼ਾਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਵੀ ਹਾਲਾਤ ਮੁਸ਼ਕਿਲ ਭਰੇ ਹੋ ਸਕਦੇ ਹਨ ਅਤੇ ਪਲ-ਪਲ ਦੀ ਜਾਣਕਾਰੀ ਲਈ ਡਰਾਈਵ ਬੀ.ਸੀ. ਅਤੇ ਐਨਵਾਇਰਨਮੈਂਟ ਕੈਨੇਡਾ ਦੇ ਟਵਿਟਰ ਖਾਤੇ ਵੇਖੇ ਜਾ ਸਕਦੇ ਹਨ।

Latest news

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link