15.9C Vancouver
ADS

Dec 11, 2025 1:26 PM - Connect Newsroom - Jasmine Singh with files from The Canadian Press

ਕੈਨੇਡਾ ਦਾ ਹਾਊਸ ਔਫ ਕਾਮਨ ਸਰਦ ਰੁੱਤ ਦੀਆਂ ਲੰਮੀਆਂ ਛੁੱਟੀਆਂ ਲਈ ਹੋ ਸਕਦਾ ਹੈ ਮੁਲਤਵੀ

Share On
house-of-commons-prepares-to-adjourn-for-six-week-winter-break-as-key-bills-remain-unfinished
MPs gather in the House of Commons ahead of the winter adjournment. (Photo: The Canadian Press)

ਕੈਨੇਡਾ ਦਾ ਹਾਊਸ ਔਫ ਕਾਮਨ ਵੀਰਵਾਰ ਨੂੰ ਸਰਦ ਰੁੱਤ ਦੀਆਂ ਲੰਮੀਆਂ ਛੁੱਟੀਆਂ ਲਈ ਮੁਲਤਵੀ ਹੋ ਸਕਦਾ ਹੈ ਅਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲਿਬਰਲ ਸਰਕਾਰ ਦਾ ਬਜਟ ਬਿੱਲ ਜੋ ਅਜੇ ਤੱਕ ਪਾਸ ਨਹੀਂ ਹੋਇਆ ਹੈ, ਉਹ ਅਗਲੇ ਸੈਸ਼ਨ ਤੱਕ ਲਈ ਲਟਕ ਸਕਦਾ ਹੈ।

ਹਾਊਸ ਦੇ ​ਅਧਿਕਾਰਤ ਕੈਲੰਡਰ ਅਨੁਸਾਰ, ਮੈਂਬਰ ਪਾਰਲੀਮੈਂਟ ਲਈ ਸ਼ੁੱਕਰਵਾਰ ਤੱਕ ਸਦਨ ਵਿਚ ਬੈਠਣ ਦਾ ਸਮਾਂ ਨਿਰਧਾਰਤ ਹੈ ਪਰ ਉਮੀਦ ਹੈ ਕਿ ਸਾਰੇ ਐਮ.ਪੀ. ਦੀ ਸਹਿਮਤੀ ਨਾਲ ਅੱਜ ਸ਼ਾਮ ਨੂੰ ਹੀ ਕ੍ਰਿਸਮਸ ਦੀਆਂ ਛੁੱਟੀਆਂ ਲਈ ਬ੍ਰੇਕ ਲੈਣ ਲਈ ਰਾਜ਼ੀ ਹੋ ਜਾਣਗੇ ਅਤੇ ਉਨ੍ਹਾਂ ਦੇ 26 ਜਨਵਰੀ ਨੂੰ ਦੁਬਾਰਾ ਹਾਊਸ ਔਫ ਕਾਮਨ ਵਿਚ ਵਾਪਸ ਆਉਣ ਦੀ ਆਸ ਹੈ। ਪ੍ਰ

ਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿਚ ਲਿਬਰਲ ਸਰਕਾਰ ਦੀ ਇਹ ਪਹਿਲੀ ਪੂਰੀ ਬੈਠਕ ਸੀ,ਇਸ ਸੈਸ਼ਨ ਦੌਰਾਨ ਕ੍ਰਾਈਮ ਨਾਲ ਸੰਬੰਧਤ ਅਹਿਮ ਬਿੱਲ,ਜਿਵੇਂ ਕਿ ਹਿੰਸਕ ਅਪਰਾਧੀਆਂ ਲਈ ਸਖ਼ਤ ਜ਼ਮਾਨਤ ਕਾਨੂੰਨ ਵਾਸਤੇ ਬਿੱਲ ਸੀ-14 ਅਤੇ ਔਰਤਾਂ ਖਿਲਾਫ ਨਫ਼ਰਤ ਤੇ ਦਬਾਅ ਵਾਲੇ ਵਰਤਾਰੇ ਨਾਲ ਨਜਿੱਠਣ ਲਈ ਬਿੱਲ ਸੀ-16 ਪੇਸ਼ ਕੀਤੇ ਗਏ ਹਨ ਪਰ ਕਈ ਬਿੱਲ ਅਜੇ ਵੀ ਅਧੂਰੇ ਹਨ।

ਬਜਟ ਦੇ ਕੁਝ ਹਿੱਸਿਆਂ ਨੂੰ ਲਾਗੂ ਕਰਨ ਵਾਲਾ ਬਿੱਲ ਬੁੱਧਵਾਰ ਨੂੰ ਦੂਜੀ ਰੀਡਿੰਗ ਵਿਚ ਪਾਸ ਹੋਇਆ ਹੈ ਅਤੇ ਇਹ ਨਵੇਂ ਸਾਲ ਵਿਚ ਸਟੱਡੀ ਲਈ ਕਮੇਟੀ ਕੋਲ ਜਾਵੇਗਾ। ਸਰਕਾਰ ਲਈ ਬਾਰਡਰ ਬਿੱਲ ਦਾ ਸੋਧਿਆ ਹੋਇਆ ਬਿੱਲ ਵੀ ਪਾਸ ਕਰਨਾ ਬਾਕੀ ਹੈ,ਜਿਸ ਵਿਚ ਕੈਨੇਡਾ ਬਾਰਡਰ ਸਰਿਵਸ ਏਜੰਸੀ ਨੂੰ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਨਵੇਂ ਕਦਮ ਸ਼ਾਮਲ ਹਨ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link