12C Vancouver
ADS

Aug 17, 2023 6:40 PM - Connect News

IHIT ਨੇ ਨਿੱਝਰ ਹੱਤਿਆਕਾਂਡ ਵਿੱਚ ਸ਼ੱਕੀ ਵਾਹਨ ਦੀ ਪਛਾਣ ਕੀਤੀ

Share On
ihit-identify-suspect-vehicle-in-nijjar-homicide
Police believe that this suspect helped two other suspects flee the scene.(Photo: IHIT)

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਤੀਸਰੇ ਸ਼ੱਕੀ ਨੂੰ ਵੀ ਸ਼ਾਮਲ ਕੀਤਾ ਹੈ ਅਤੇ ਉਸਨੂੰ ਫੜਨ ਲਈ ਪੁਲਿਸ ਆਮ ਜਨਤਾ ਤੋਂ ਵੀ ਮਦਦ ਮੰਗ ਰਹੀ ਹੈ।

ਇੰਟੈਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਬੁਲਾਰੇ Timothy Pierotti ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 18 ਜੂਨ 2023 ਦੀ ਵਾਰਦਾਤ ਸਮੇਂ ਇੱਕ ਸ਼ੱਕੀ 121 ਸਟ੍ਰੀਟ ਅਤੇ 68 ਐਵਨਿਊ ਕੋਲ, ਭੱਜਣ ਲਈ ਤਿਆਰ ਇੱਕ ਕਾਰ ਵਿਚ ਉਡੀਕ ਕਰਦਾ ਦੇਖਿਆ ਗਿਆ ਸੀ।

ਪੁਲਿਸ ਦਾ ਮੰਨਣਾ ਹੈ ਕਿ ਇਸ ਸ਼ੱਕੀ ਨੇ ਦੋ ਹੋਰ ਸ਼ੱਕੀਆਂ ਨੂੰ ਮੌਕੇ ਤੋਂ ਭਜਾਉਣ ਵਿਚ ਮਦਦ ਕੀਤੀ ਸੀ।

ਪੁਲਿਸ ਅਨੁਸਾਰ ਇਹ ਸ਼ੱਕੀ ਵਾਹਨ ਸਿਲਵਰ ਰੰਗ ਦੀ 2008 ਦੀ Toyota Camry ਕਾਰ ਹੈ।

ਟੀਮ ਨੇ ਸ਼ੱਕੀ ਵਾਹਨ ਦੀ ਤਸਵੀਰ ਜਾਰੀ ਕੀਤੀ ਹੈ, ਪਰ ਗੱਡੀ ਚਲਾਉਣ ਵਾਲੇ ਦੀ ਤਸਵੀਰ ਸਾਫ਼ ਨਹੀਂ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਸ਼ੱਕੀ ਦੀ ਪਛਾਣ ਆਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

ਦੱਸ ਦਈਏ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ 18 ਜੂਨ ਦੀ ਰਾਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਹੋਇਆ ਸੀ।

ਹਾਲੇ ਤੱਕ ਇਸ ਮਾਮਲੇ 'ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Latest news

b-c-first-nations-leaders-urge-governments-to-halt-proposed-west-coast-pipeline
Punjabi

ਬੀ.ਸੀ. ਦੇ ਫਸਟ ਨੇਸ਼ਨ ਆਗੂਆਂ ਵੱਲੋਂ ਵੈਸਟ ਕੋਸਟ ਪਾਈਪਲਾਈਨ ਪ੍ਰੋਜੈਕਟ ਰੋਕਣ ਦੀ ਕੀਤੀ ਮੰਗ

ਬੀ.ਸੀ. ਦੇ ਕਈ ਫਸਟ ਨੇਸ਼ਨ ਆਗੂਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਵੈਸਟ ਕੋਸਟ ਪਾਈਪਲਾਈਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਯੂਨੀਅਨ ਔਫ ਬ੍ਰਿਟਿਸ਼ ਕੋਲੰਬੀਆ ਇੰਡੀਅਨ ਚੀਫ਼ਸ ਨੇ ਪਾਈਪਲਾਈਨ ਦਾ ਵਿਰੋਧ ਕਰਦਿਆਂ ਕਾਰਨੀ ਅਤੇ ਸਮਿਥ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਕਿ ਤੇਲ ਉਦਯੋਗ ਦਾ ਇਹ ਵਿਸਥਾਰ ਜਲਵਾਯੂ ਪਰਿਵਰਤਨ ਅਤੇ ਕੁਦਰਤੀ ਆਫ਼ਤਾਂ ਨੂੰ ਹੋਰ ਵਧਾ ਸਕਦਾ ਹੈ।
montreal-man-charged-over-alleged-threats-against-prime-minister-carney
Punjabi

ਮਾਂਟਰੀਅਲ ਦੇ ਵਿਅਕਤੀ ’ਤੇ ਪ੍ਰਧਾਨ ਮੰਤਰੀ ਕਾਰਨੀ ਨੂੰ ਧਮਕੀ ਦੇਣ ਦੇ ਲੱਗੇ ਦੋਸ਼

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਕਥਿਤ ਧਮਕੀਆਂ ਦੇਣ ਦੇ ਦੋਸ਼ ਹੇਠ ਆਰ.ਸੀ.ਐਮ.ਪੀ. ਨੇ ਮਾਂਟਰੀਅਲ ਦੇ ਇੱਕ 51 ਸਾਲਾ ਵਿਅਕਤੀ ਮਾਰਕ Porlier ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਜਾਂਚ ਮੁਤਾਬਕ, ਮੁਲਜ਼ਮ ਨੇ ਇੱਕ ਕੈਨੇਡੀਅਨ ਸੈਨੇਟਰ ਅਤੇ ਕੁਝ ਹੋਰ ਲੋਕਾਂ ਨੂੰ ਭੇਜੀ ਇੱਕ ਈ-ਮੇਲ ਵਿਚ ਪ੍ਰਧਾਨ ਮੰਤਰੀ ਖ਼ਿਲਾਫ਼ ਇਹ ਹਿੰਸਕ ਅਤੇ ਧਮਕੀ ਭਰੀ ਟਿੱਪਣੀ ਕੀਤੀ ਸੀ।
liberal-mp-shaun-chen-announces-resignation-citing-health-concerns
Punjabi

ਲਿਬਰਲ ਐਮਪੀ ਸ਼ੌਨ ਚੇਨ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ੇ ਦਾ ਕੀਤਾ ਐਲਾਨ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਐਮਪੀ ਸ਼ੌਨ ਚੇਨ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਚੇਨ 2015 ਤੋਂ ਸਕਾਰਬਰੋ ਨੌਰਥ ਦੀ ਨੁਮਾਇੰਦਗੀ ਕਰ ਰਹੇ ਹਨ, ਪਿਛਲੇ ਸਾਲ ਉਹ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਮਹੀਨੇ ਦੇ ਅੰਤ ਤੱਕ ਸੰਸਦ ਵਿਚ ਸੀਟ ਛੱਡਣ ਦਾ ਫੈਸਲਾ ਕੀਤਾ ਹੈ।
targeted-shooting-in-surreys-whalley-area-leaves-one-person-injured
Punjabi

ਸਰੀ ਦੇ ਵ੍ਹੇਲੀ ਇਲਾਕੇ ਵਿੱਚ ਟਾਰਗੇਟਿਡ ਸ਼ੂਟਿੰਗ, ਇੱਕ ਵਿਅਕਤੀ ਜ਼ਖਮੀ

ਸਰੀ ਦੇ ਵ੍ਹੇਲੀ ਇਲਾਕੇ ਵਿਚ ਇੱਕ ਟਾਰਗੇਟਿਡ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ ਪੌਣੇ 12 ਵਜੇ 88 ਐਵੇਨਿਊ ਅਤੇ 127 ਸਟ੍ਰੀਟ ਨੇੜੇ ਇੱਕ ਘਰ ਦੇ ਬਾਹਰ ਵਾਪਰੀ। ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪੀੜਤ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਮਿਲਿਆ, ਜਦੋਂ ਕਿ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਚੁੱਕਾ ਸੀ।
ottawa-launches-100m-steel-freight-rebate-to-support-domestic-producers
Punjabi

ਔਟਵਾ ਨੇ ਘਰੇਲੂ ਸਟੀਲ ਦੀ ਢੁਆਈ ਲਈ $100 ਮਿਲੀਅਨ ਦੀ ਰਿਬੇਟ ਯੋਜਨਾ ਕੀਤੀ ਸ਼ੁਰੂ

ਕੈਨੇਡਾ ਸਰਕਾਰ ਨੇ ਘਰੇਲੂ ਉਤਪਾਦਕ ਨੂੰ ਦੇਸ਼ ਭਰ ਵਿਚ ਸਟੀਲ ਦੀ ਸ਼ਿਪਮੈਂਟ ਲਈ freight cost ਘਟਾਉਣ ਵਿਚ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਵਾਜਾਈ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ ਇਸ ਸਬੰਧ ਵਿਚ $100-ਮਿਲੀਅਨ ਦੇ ਰਿਬੇਟ ਪਲੈਨ ਦਾ ਐਲਾਨ ਕੀਤਾ। ਇਹ ਕਦਮ ਟੈਰਿਫ ਨਾਲ ਪ੍ਰਭਾਵਿਤ domestic producers ਦੀ ਮਦਦ ਲਈ ਉਠਾਇਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link