Mar 3, 2022 10:57 PM - Connect News

ਬਰਨਬੀ ਆਰ.ਸੀ.ਐਮ.ਪੀ. ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਗੈਰਕਨੂੰਨੀ ਡਿਸਪੈਂਸਰੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਡਿਸਪੈਂਸਰੀ ਵੱਲੋਂ ਕੈਨਬਿਸ ਅਤੇ ਹੋਰ ਡਰੱਗਸ ਵੇਚੇ ਜਾ ਰਹੇ ਸਨ।
ਅਫਸਰਾਂ ਨੂੰ ਇੱਕ ਕਮਿਊਨਿਟੀ ਮੈਂਬਰ ਵੱਲੋਂ ਫਰਵਰੀ ਦੇ ਮੱਧ 'ਚ ਸੰਪਰਕ ਕੀਤਾ ਗਿਆ ਸੀ।
ਕਥਿਤ ਤੌਰ 'ਤੇ ਇੱਕ ਟੀਨੇਜਰ ਨੇ ਹੇਸਟਿੰਗਸ ਸਟ੍ਰੀਟ ਅਤੇ ਬੀਟਾ ਐਵੀਨਿਊ ਕੋਲ ਸਥਿਤ ਵਪਾਰ ਤੋਂ ਕੈਨਬਿਸ ਖਰੀਦਿਆ ਸੀ।
ਸਟੋਰ ਦੇ ਬਾਹਰ ਚਿੰਨ ਸੀ ਕਿ ਇਹ ਇੱਕ ਟੈਟੂ ਸਟੂਡੀਓ ਸੀ।
ਬਿਨਾ ਬਿਜਨਸ ਲਾਈਸੈਂਸ ਦੇ ਨਸ਼ਾ ਵੇਚਿਆ ਜਾ ਰਿਹਾ ਸੀ।
18 ਫਰਵਰੀ ਨੂੰ ਬਰਨਬੀ ਆਰ.ਸੀ.ਐਮ.ਪੀ. ਦੀ ਕਮਿਊਨਿਟੀ ਰਿਸਪਾਂਸ ਟੀਮ ਨੇ ਬਾਈਲਾਅ ਅਫਸਰਾਂ ਨਾਲ ਮਿਲ ਕੇ ਇੱਕ ਤਲਾਸ਼ੀ ਦੇ ਵਾਰੰਟ ਨੂੰ ਅੰਜਾਮ ਦਿੱਤਾ।
ਮੌਕੇ ਤੋਂ ਅਫਸਰਾਂ ਨੇ ਕੈਨਬਿਸ ਪਦਾਰਥ ਜਬਤ ਕੀਤੇ।
ਇਸ 'ਚ ਕਥਿਤ ਤੌਰ 'ਤੇ ਮੈਜਿਕ ਮਸ਼ਰੂਮ ਅਤੇ ਸ਼ੱਕੀ ਐਮ.ਡੀ.ਐਮ.ਏ. ਸ਼ਾਮਿਲ ਸੀ।
ਡਿਸਪੈਂਸਰੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਮੌਕੇ ਤੋਂ ਜਬਤ ਕੀਤੇ ਪਦਾਰਥਾਂ ਸੰਬੰਧੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।




