23.26C Vancouver
ADS

May 28, 2020 12:36 AM -

ਓਵਰਡੋਜ਼ ਸੰਬੰਧੀ ਮੌਤਾਂ 'ਚ ਬੀ.ਸੀ. ਪੂਰੇ ਕੈਨੇਡਾ 'ਚ ਸਭ ਤੋਂ ਅੱਗੇ

Share On
illicit-drug-deaths-up-in-b-c-and-remain-highest-in-canada-chief-coroner
Needles are seen on the ground in Oppenheimer park in Vancouver's downtown eastside on March 17, 2020. A rising death toll from overdoses in B.C. during the COVID-19 pandemic has advocates, government officials and health-care workers concerned about a public health emergency that has been overshadowed by the response to the virus. The BC Coroners Service says 113 people died in March of suspected illicit drug toxicity, the first time in a year that deaths from overdoses across B.C. exceeded 100. THE CANADIAN PRESS/Jonathan Hayward

ਬ੍ਰਿਟਿਸ਼ ਕੋਲੰਬੀਆ 'ਚ ਓਵਰਡੋਜ਼ ਸੰਬੰਧੀ ਮੌਤਾਂ 'ਚ ਵਾਧਾ ਹੋਇਆ ਹੈ।

ਮਾਰਚ ਅਤੇ ਅਪ੍ਰੈਲ ਦੇ ਅੰਕੜੇ ਸਾਂਝੇ ਕੀਤੇ ਗਏ ਹਨ। ਬੀ.ਸੀ. ਕੋਰੋਨਰਜ਼ ਸਰਵਿਸ ਦਾ ਕਹਿਣਾ ਹੈ ਕਿ ਬੀਤੇ ਮਹੀਨੇ 117 ਲੋਕਾਂ ਦੀ ਜਾਨ ਜਾਂਦੀ ਰਹੀ।

ਮਾਰਚ 2019 'ਚ ਵੀ ਓਵਰਡੋਜ਼ ਸੰਬੰਧੀ ਮੌਤਾਂ ਦੇ ਅੰਕੜੇ ਅਜਿਹੇ ਹੀ ਸਨ।

ਸਰਵਿਸ ਨੇ ਜਾਣਕਾਰੀ ਦਿੱਤੀ ਕਿ ਇਸੇ ਸਾਲ ਮਾਰਚ ਵਿੱਚ 112 ਅਤੇ ਅਪ੍ਰੈਲ 'ਚ 117 ਓਵਰਡੋਜ਼ ਸੰਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਹ ਸਾਲ 2018 ਦੇ ਆਖ਼ਰੀ ਮਹੀਨਿਆਂ ਤੋਂ ਬਾਅਦ ਪਹਿਲਾ ਮੌਕਾ ਹੈ, ਜਦ ਸੂਬੇ ਨੇ ਲਗਾਤਾਰ ਦੋ ਮਹੀਨਿਆਂ ਤੋਂ ਵਧੇਰੇ ਸਮਾਂ 100 ਤੋਂ ਵੱਧ ਮੌਤਾਂ ਰਿਕਾਰਡ ਕੀਤੀਆਂ ਹਨ।

ਇਸੇ ਸਾਲ ਜਨਵਰੀ 'ਚ 78 ਅਤੇ ਫਰਵਰੀ 'ਚ 75 ਓਵਰਡੋਜ਼ ਸੰਬੰਧੀ ਜਾਨ ਜਾਣ ਦੇ ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਸਾਲ 2016 'ਚ 'ਪਬਲਿਕ ਹੈਲਥ ਐਮਰਜੈਂਸੀ' ਐਲਾਨੇ ਜਾਣ ਤੋਂ ਬਾਅਦ, ਹੁਣ ਤੱਕ ਓਵਰਡੋਜ਼ ਸੰਬੰਧੀ ਮੌਤਾਂ ਦਾ ਅੰਕੜਾ 4,700 ਦੱਸਿਆ ਜਾ ਰਿਹਾ ਹੈ।

ਚੀਫ਼ ਕੋਰੋਨਰ ਲੀਜ਼ਾ ਲਾਪੌਇਂਟ ਨੇ ਆਖਿਆ ਕਿ ਬੀ.ਸੀ. 'ਚ ਡਰੱਗਜ਼ ਸੰਬੰਧੀ ਸੁਰੱਖਿਅਤ ਸਪਲਾਈ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ, ਪਰ ਨਾਜਾਇਜ਼ ਨਸ਼ੇ ਕਾਰਨ ਮੌਤਾਂ ਦੇ ਮਾਮਲਿਆਂ 'ਚ ਵਾਧਾ ਵੀ ਜਾਰੀ ਹੈ।

ਬੀ.ਸੀ. 'ਚ ਮੌਤਾਂ ਦੇ ਮਾਮਲੇ ਕੈਨੇਡਾ 'ਚ ਕਿਸੇ ਹੋਰ ਸੂਬੇ ਦੇ ਮੁਕਾਬਲੇ ਸਭ ਤੋਂ ਵੱਧ ਹਨ।

Latest news

poilievre-says-conservatives-would-campaign-against-alberta-separation-referendum
Punjabi

ਪੌਲੀਐਵ ਨੇ ਐਲਬਰਟਾ ਵੱਖਵਾਦੀ ਰੈਫਰੈਂਡਮ ਦੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਕੀਤਾ ਐਲਾਨ

ਕੈਨੇਡਾ ਦੀ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਐਲਬਰਟਾ ਵਿਚ ਉੱਠ ਰਹੀ ਵੱਖਵਾਦ ਦੀ ਆਵਾਜ਼ 'ਤੇ ਆਪਣਾ ਸਪੱਸ਼ਟ ਰੁਖ਼ ਜ਼ਾਹਰ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਜੇਕਰ ਐਲਬਰਟਾ ਵਿਚ ਦੇਸ਼ ਤੋਂ ਵੱਖ ਹੋਣ ਸਬੰਧਤ ਕੋਈ ਵੀ ਰੈਫਰੈਂਡਮ ਹੁੰਦਾ ਹੈ ਤਾਂ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਰੇ ਐਮ.ਪੀਜ਼ ਐਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣਾਈ ਰੱਖਣ ਦੇ ਪੱਖ ਵਿਚ ਜ਼ੋਰ ਪਾਉਣ ਲਈ ਮੁਹਿੰਮ ਕਰਨਗੇ।
alberta-premier-to-deliver-televised-address-amid-renewed-separation-referendum-debate
Punjabi

ਪ੍ਰੀਮੀਅਰ ਡੈਨੀਅਲ ਸਮਿਥ ਅੱਜ ਵੱਖਵਾਦੀ ਰੈਫੰਡਮ ਬਹਿਸ ਬਾਰੇ ਅੱਜ ਕਰਨਗੇ ਸੰਬੋਧਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸ਼ਾਮ ਇੱਕ ਵਿਸ਼ੇਸ਼ ਟੈਲੀਵਿਜ਼ਨ ਸੰਬੋਧਨ ਕਰਨ ਜਾ ਰਹੇ ਹਨ। ਇਹ ਸੰਬੋਧਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕੈਨੇਡੀਅਨ ਫੈਡਰੇਸ਼ਨ ਤੋਂ ਐਲਬਰਟਾ ਦੇ ਵੱਖ ਹੋਣ ਸਬੰਧੀ ਰੈਫਰੈਂਡਮ ਕਰਵਾਉਣ ਦੀਆਂ ਅਫਵਾਹਾਂ ਹਨ।ਇਹ ਵਿਸ਼ੇਸ਼ ਸੰਬੋਧਨ ਅੱਜ ਸ਼ਾਮ 6:45 ਵਜੇ ਜਾਰੀ ਹੋਵੇਗਾ।
alberta-premier-danielle-smith-announces-cabinet-shuffle-amid-referendum-process
Punjabi

ਪ੍ਰੀਮੀਅਰ ਸਮਿਥ ਵਲੋਂ ਮੰਤਰੀ ਮੰਡਲ ਵਿਚ ਕੀਤਾ ਗਿਆ ਫੇਰਬਦਲ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਅੱਜ ਮੰਤਰੀ ਮੰਡਲ ਵਿਚ ਫੇਰਬਦਲ ਕਰ ਦਿੱਤਾ ਗਿਆ ਹੈ। ਸੂਬੇ ਦੀ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ ਵਲੋਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਜੇਸਨ ਨਿਕਸਨ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉੱਥੇ ਹੀ ਐਡਰੀਆਨਾ ਲਾਗਰੇਂਜ ਕੋਲ ਹਸਪਤਾਲ ਅਤੇ ਸਰਜੀਕਲ ਹੈਲਥ ਸਰਵਿਸ ਦੀ ਜ਼ਿੰਮੇਵਾਰੀ ਵਾਪਸ ਆ ਗਈ ਹੈ।
carney-eby-discuss-fast-tracking-major-projects-during-vancouver-meeting
Punjabi

ਕਾਰਨੀ ਅਤੇ ਡੇਵਿਡ ਈਬੀ ਵੱਲੋਂ ਵੈਨਕੂਵਰ ਮੀਟਿੰਗ ਦੌਰਾਨ ਵੱਡੇ ਵਿਕਾਸ ਪ੍ਰਾਜੈਕਟਾਂ ਨੂੰ ਤੇਜ਼ ਕਰਨ ‘ਤੇ ਚਰਚਾ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਬੀਤੇ ਕੱਲ੍ਹ ਵੈਨਕੂਵਰ ਵਿਖੇ ਬੰਦ ਕਮਰਾ ਮੀਟਿੰਗ ਹੋਈ। ਦੋਵਾਂ ਆਗੂਆਂ ਨੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਇੱਕ ਨਵੇਂ ਸਾਂਝੇ ਸਮਝੌਤੇ 'ਤੇ ਸਹਿਮਤੀ ਜਤਾਈ। ਕਾਰਨੀ ਨੇ ਕਿਹਾ ਕਿ ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ ਤਾਂ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ ਅਤੇ ਇਸੇ ਤਰੀਕੇ ਨਾਲ ਅਸੀਂ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰਾਂਗੇ।
unions-raise-concerns-over-possible-changes-to-federal-labour-laws-in-canada
Punjabi

ਪੀ.ਐਮ.ਕਾਰਨੀ ਦੀ ਸਰਕਾਰ ਕੈਨੇਡੀਅਨ ਲੇਬਰ ਕਾਨੂੰਨ ਵਿਚ ਕੁਝ ਬਦਲਾਅ ਕਰਨ ਦੀ ਬਣਾ ਰਹੀ ਯੋਜਨਾ

ਪੀ.ਐਮ.ਮਾਰਕ ਕਾਰਨੀ ਦੀ ਸਰਕਾਰ ਕੈਨੇਡੀਅਨ ਲੇਬਰ ਕਾਨੂੰਨ ਵਿਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨੂੰ ਲੈ ਕੇ ਕਈ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਦਾ ਮਕਸਦ ਵੱਧ ਤੋਂ ਵੱਧ ਵਰਕਪਲੇਸ ਨੂੰ ਜ਼ਰੂਰੀ ਸੇਵਾਵਾਂ ਐਲਾਨਣਾ ਹੈ ਤਾਂ ਜੋ ਮੁਲਾਜ਼ਮਾਂ ਵਲੋਂ ਹੜਤਾਲ ਕਰਨ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ ਸਕੇ ਅਤੇ ਇਸ ਨਾਲ ਸਮੂਹਿਕ ਸੌਦੇਬਾਜ਼ੀ ਦੀ ਪ੍ਰਕਿਰਿਆ ਵੀ ਕਮਜ਼ੋਰ ਹੋ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link