25.81C Vancouver
ADS

Apr 20, 2026 6:20 PM - Connect Newsroom - Jasmine Singh with files from The Canadian Press

ਆਡੀਟਰ ਦੀ ਰਿਪੋਰਟ ਤੋਂ ਬਾਅਦ ਸਟੂਡੈਂਟ ਵੀਜ਼ਾ ਨਿਗਰਾਨੀ ਵਿੱਚ ਖਾਮੀਆਂ ਦੂਰ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਦੀ ਕਾਰਵਾਈ

Share On
immigration-department-implementing-fixes-after-audit-flags-critical-weaknesses-in-student-visa-oversight
The report identified what it described as “critical weaknesses” in oversight within Immigration, Refugees and Citizenship Canada.(Photo: The Canadian Press)

ਕੈਨੇਡਾ ਸਰਕਾਰ ਵਲੋਂ ਅਸਥਾਈ ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਓਵਰਸਟੇਅ ਕਰਨ ਵਾਲੇ ਲੋਕਾਂ ਦੀ ਵਾਪਸੀ 'ਤੇ ਪੰਜ ਸਾਲ ਦੀ ਪਾਬੰਦੀ ਲਗਾਈ ਜਾ ਸਕਦੀ ਹੈ।ਇਮੀਗ੍ਰੇਸ਼ਨ,ਰਫਿਊਜੀ ਅਤੇ ਸਿਟੀਜ਼ਨਸ਼ਿਪ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੇ ਆਡੀਟਰ ਜਨਰਲ ਕੈਰਨ ਹੋਗਨ ਦੀ ਹਾਲ ਹੀ ਦੀ ਇੱਕ ਰਿਪੋਰਟ ਮਗਰੋਂ ਸਟੂਡੈਂਟ ਵੀਜ਼ਾ ਪ੍ਰੋਗਰਾਮ ਵਿਚ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਹੈ।

ਹੋਗਨ ਨੇ ਇਸ ਸਾਲ ਦੇ ਸ਼ੁਰੂ ਵਿਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਹਜ਼ਾਰਾਂ ਸੰਭਾਵੀ ਆਯੋਗ ਵਿਦਿਆਰਥੀ ਵੀਜ਼ਿਆਂ ਦੀ ਜਾਂਚ ਨਹੀਂ ਕੀਤੀ ਗਈ ਸੀ। ਇਮੀਗ੍ਰੇਸ਼ਨ ਡਿਪਾਰਟਮੈਂਟ ਲਈ ਡਿਪਟੀ ਮੰਤਰੀ ਟੇਡ ਗੈਲੀਵਨ ਨੇ ਕਿਹਾ ਕਿ ਹੁਣ ਅਸਥਾਈ ਵੀਜ਼ਾ ਧਾਰਕਾਂ ਨੂੰ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਚਿਤਾਵਨੀ ਦਿੱਤੀ ਜਾਵੇਗੀ। ਜੇਕਰ ਕੋਈ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਰੁਕਦਾ ਹੈ ਤਾਂ ਉਸ 'ਤੇ ਕੈਨੇਡਾ ਵਾਪਸ ਆਉਣ ਲਈ 5 ਸਾਲ ਦੀ ਪਾਬੰਦੀ ਲਗਾਉਣਾ ਵੀ ਸ਼ਾਮਲ ਹੋ ਸਕਦਾ ਹੈ।

ਗੈਲੀਵਨ ਨੇ ਪਿਛਲੇ ਮਹੀਨੇ ਹੀ ਉਪ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਹਨਾਂ ਕਿਹਾ ਕਿ ਔਡੀਟਰ ਦੀ ਰਿਪੋਰਟ ਦੇ ਜਵਾਬ ਵਿਚ ਐਕਸ਼ਨ ਪਲਾਨ ਨੂੰ 2026 ਦੇ ਅਖੀਰ ਤੱਕ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ।

Latest news

new-westminster-police-seize-multiple-weapons-during-sexual-exploitation-investigation
Punjabi

ਜਿਨਸੀ ਸ਼ੋਸ਼ਣ ਜਾਂਚ ਦੌਰਾਨ ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਕਈ ਹਥਿਆਰ ਬਰਾਮਦ

ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਇੱਕ ਲੜਕੀ ਦੇ sexual exploitation ਦੇ ਮਾਮਲੇ ਦੀ ਜਾਂਚ ਕਰਦੇ ਹੋਏ ਸ਼ੱਕੀ ਦੇ ਘਰ ਵਿਚੋਂ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਔਫੀਸਰ ਮੁਤਾਬਕ, 21 ਮਾਰਚ ਨੂੰ ਕਿਸੇ ਨੇ ਜਨਤਕ ਥਾਂ 'ਤੇ ਇੱਕ ਸ਼ੱਕੀ ਨੂੰ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਦੇਖਿਆ ਸੀ ਅਤੇ ਉਸ ਨੇ ਮੁਲਜ਼ਮ ਦੀ ਗੱਡੀ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
abbotsford-police-seize-fentanyl-during-patrol-investigation-on-south-fraser-way
Punjabi

ਐਬਟਸਫੋਰਡ ਪੁਲਿਸ ਵੱਲੋਂ ਸਾਊਥ ਫ੍ਰੇਜ਼ਰ ਵੇਅ ‘ਤੇ ਗਸ਼ਤ ਦੌਰਾਨ ਫੈਂਟਾਨਿਲ ਸਮੇਤ ਨਸ਼ੀਲੇ ਪਦਾਰਥ ਬਰਾਮਦ

ਐਬਟਸਫੋਰਡ ਪੁਲਿਸ ਵੱਲੋਂ ਚਲਾਈ ਜਾ ਰਹੀ ਚੌਕਸੀ ਗਸ਼ਤ ਦੌਰਾਨ ਪੈਟਰੋਲ ਔਫੀਸਰ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ 48 ਸਾਲਾ ਸਥਾਨਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ ਬੁੱਧਵਾਰ ਨੂੰ ਦੁਪਹਿਰ ਲਗਭਗ 3:00 ਵਜੇ ਕੀਤੀ ਗਈ, ਸਰਗਰਮ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸਾਊਥ ਫਰੇਜ਼ਰ ਵੇਅ ਦੇ 32400 ਬਲੌਕ ਵਿਚ ਸ਼ੱਕੀ ਨਸ਼ਾ ਤਸਕਰੀ ਦੀ ਗਤੀਵਿਧੀ ਹੁੰਦੀ ਦੇਖੀ।
niagara-police-homicide-unit-investigating-womans-death-in-st-catharines
Punjabi

ਭਾਰਤੀ ਵਿਦਿਆਰਥਣ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ 40 ਸਾਲਾ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਓਨਟਾਰੀਓ ਦੀ ਨਿਆਗਰਾ ਰਿਜਨਲ ਪੁਲਿਸ ਸਰਵਿਸ ਨੇ 23 ਸਾਲਾ ਭਾਰਤੀ ਵਿਦਿਆਰਥਣ ਵਿਧੀ ਮੇਘਾ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ 40 ਸਾਲਾ ਮੁਲਜ਼ਮ Joshua ST OMER ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਆਗਰਾ ਪੁਲਿਸ ਮੁਤਾਬਕ, 15 ਮਈ ਨੂੰ ਸੇਂਟ ਕੈਥਰੀਨਜ਼ ਵਿਚ ਲੇਕਸ਼ੋਰ ਰੋਡ ਅਤੇ ਲੇਕ ਸਟ੍ਰੀਟ ਦੇ ਇੱਕ ਘਰ ਵਿਚ ਦੋ ਵਿਅਕਤੀਆਂ ਦੇ ਬੇਸੁਧ ਹੋਣ ਦੀ ਖ਼ਬਰ ਮਿਲੀ ਸੀ।
calgary-man-dies-after-being-struck-by-c-train-downtown
Punjabi

ਕੈਲਗਰੀ ਵਿੱਚ ਸੀ-ਟ੍ਰੇਨ ਦੀ ਟੱਕਰ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਡਾਊਨਟਾਊਨ ਇਲਾਕੇ ਵਿੱਚ ਸੀ ਟਰੇਨ ਹੇਠਾਂ ਆਏ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 21 ਮਈ ਨੂੰ ਸ਼ਾਮ 5:30 ਵਜੇ ਦੇ ਕਰੀਬ ਸੈਵਨਥ ਐਵੇਨਿਊ ਅਤੇ ਸੈਂਟਰ ਸਟ੍ਰੀਟ ਸਾਊਥ ਇਲਾਕੇ ਵਿੱਚ ਵਾਪਰੀ ਸੀ।
trump-says-u-s-blockade-in-strait-of-hormuz-to-be-lifted
Punjabi

ਟਰੰਪ ਵਲੋਂ ਈਰਾਨ ਦੀਆਂ ਬੰਦਰਗਾਹਾਂ 'ਤੇ ਨਾਕਾਬੰਦੀ ਹਟਾਉਣ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵੱਲੋਂ ਈਰਾਨ ਦੀਆਂ ਬੰਦਰਗਾਹਾਂ ਉੱਤੇ ਲਗਾਈ ਗਈ ਨਾਕਾਬੰਦੀ ਹਟਾਉਣ ਦੀ ਗੱਲ ਆਖੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਦੋਵਾਂ ਦਿਸ਼ਾਵਾਂ ਵਿੱਚ ਜਹਾਜ਼ਾਂ ਦੀ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link