Dec 5, 2024 6:00 PM - Connect Newsroom

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜੇਲ੍ਹ ਵਿਚੋਂ ਬਾਹਰ ਆਉਣਾ ਹੋਰ ਮੁਸ਼ਕਲ ਹੋ ਸਕਦਾ ਹੈ। ਪਾਕਿਸਤਾਨ ਦੀ ਰਾਵਲਪਿੰਡੀ ਦੀ ਅੱਤਵਾਦ ਰੋਕੂ ਅਦਾਲਤ ਨੇ ਮਈ 2023 ਵਿਚ ਆਰਮੀ ਹੈੱਡਕੁਆਰਟਰ ’ਤੇ ਹਮਲੇ ਨਾਲ ਸਬੰਧਤ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਦੋਸ਼ੀਆਂ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਇਹ ਘਟਨਾ 9 ਮਈ 2023 ਨੂੰ ਵਾਪਰੀ ਸੀ।
ਇਮਰਾਨ ਖਾਨ ’ਤੇ ਆਪਣੇ ਸਮਰਥਕਾਂ ਨੂੰ ਹਮਲੇ ਲਈ ਉਕਸਾਉਣ ਦੇ ਦੋਸ਼ ਲੱਗੇ ਸਨ। ਇਮਰਾਨ ਖਾਨ ਤੋਂ ਇਲਾਵਾ ਹੋਰ ਦੋਸ਼ੀਆਂ ਵਿਚ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ, ਨੈਸ਼ਨਲ ਅਸੈਂਬਲੀ ਵਿਚ ਪੀਟੀਆਈ ਦੇ ਸੰਸਦੀ ਨੇਤਾ ਜ਼ਰਤਾਜ ਗੁਲ ਅਤੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਸ਼ਾਮਲ ਹਨ।
ਸੁਣਵਾਈ ਦੌਰਾਨ ਮੌਜੂਦ ਅਦਿਆਲਾ ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਮਰਾਨ ਖ਼ਾਨ ਨੂੰ ਉਨ੍ਹਾਂ ਦੀ ਬੈਰਕ ਤੋਂ ਅਦਾਲਤ ਦੇ ਕਮਰੇ ਵਿਚ ਲਿਆਂਦਾ ਗਿਆ ਅਤੇ ਜੱਜ ਨੇ ਉਨ੍ਹਾਂ ਦੀ ਮੌਜੂਦਗੀ ਵਿਚ ਦੋਸ਼ ਤੈਅ ਕੀਤੇ। ਹਾਲਾਂਕਿ, ਇਮਰਾਨ ਖਾਨ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ।




