Aug 20, 2020 12:37 AM -

ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਬੀ.ਸੀ. 'ਚ ਕੋਵਿਡ-19 ਦੇ ਮਾਮਲੇ ਵਧਣ ਦੇ ਨਾਲ ਟੈਸਟਿੰਗ ਦੀ ਪ੍ਰਕਿਰਿਆ 'ਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਜਾਣਕਾਰੀ ਸਾਂਝੀ ਕੀਤੀ ਗਈ ਕਿ ਹੁਣ ਇੱਕ ਦਿਨ 'ਚ 8,000 ਤੱਕ ਟੈਸਟ ਕੀਤੇ ਜਾਣਗੇ।
ਬੁੱਧਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 68 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 4,745 ਹੋ ਗਈ ਹੈ।
ਬੀ.ਸੀ. ਦੀ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਰਿਕਾ ਗੁਸਟਾਫਸਨ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਰਿਲੀਜ਼ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 198 ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 798 ਤੱਕ ਪਹੁੰਚ ਗਏ ਹਨ।
ਸੂਬੇ ਦੇ ਕੁੱਲ 3,749 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ।
ਸੂਬੇ ਦੇ ਕੁੱਲ 10 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 4 ਵਾਇਰਸ ਪੀੜਤਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ ਦੇ 2,452 ਲੋਕ ਅਜਿਹੇ ਹਨ, ਜਿੰਨਾ ਨੂੰ ਐਕਟਿਵ ਪਬਲਿਕ ਹੈਲਥ ਮਾਨੀਟਰਿੰਗ ਹੇਠ ਰੱਖਿਆ ਗਿਆ ਹੈ।




