18.62C Vancouver
ADS

Aug 22, 2020 12:35 AM -

ਐਲਬਰਟਾ, ਕਿਊਬੈਕ, ਔਂਟੈਰੀਓ ਤੇ ਬੀ.ਸੀ. 'ਚ ਕੋਵਿਡ-19 ਦੇ ਮਾਮਲੇ ਵਧੇ

Share On
increase-of-covid-19-cases-in-ontario-alberta-quebec-and-b-c
People wait in line at a COVID-19 testing facility in Burnaby, B.C., on Thursday, August 13, 2020. THE CANADIAN PRESS/Darryl Dyck

ਸ਼ੁੱਕਰਵਾਰ ਦੁਪਹਿਰ ਤੱਕ ਕੈਨੇਡਾ 'ਚ ਵਾਇਰਸ ਸੰਬੰਧੀ 1,24,372 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,064 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,10,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਬੀ.ਸੀ. 'ਚ ਵਾਇਰਸ ਸੰਬੰਧੀ ਮਾਮਲਿਆਂ 'ਚ ਵਾਧਾ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 90 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਦੁੱਖ ਦੀ ਖਬਰ ਰਹੀ ਕਿ 2 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 4,915 ਹੋ ਗਈ ਹੈ। ਬੀ.ਸੀ. ਦੀ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਰਿਕਾ ਗੁਸਟਾਫਸਨ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਰਿਲੀਜ਼ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 202 ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 824 ਤੱਕ ਪਹੁੰਚ ਗਏ ਹਨ।


ਔਂਟੈਰੀਓ 'ਚ 131 ਮਾਮਲੇ ਹੋਏ ਰਿਪੋਰਟ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੱਜ 131 ਮਾਮਲੇ ਦਰਜ ਕੀਤੇ ਗਏ ਹਨ। ਬੀਤੇ 4 ਦਿਨਾਂ 'ਚ ਇਹ ਤੀਜਾ ਮੌਕਾ ਹੈ ਜਦ ਔਂਟੈਰੀਓ ਦੇ ਵਾਇਰਸ ਸੰਬੰਧੀ ਮਾਮਲੇ 100 ਤੋਂ ਪਾਰ ਰਹੇ ਹਨ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 41,179 ਤੱਕ ਪਹੁੰਚ ਗਈ ਹੈ। ਹਾਲਾਂਕਿ ਸੂਬੇ ਦੇ 37,397 ਮਾਮਲੇ ਸੁਲਝ ਗਏ ਦੱਸੇ ਗਏ ਹਨ। ਹੁਣ ਤੱਕ ਔਂਟੈਰੀਓ ਦੇ 2,796 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 950 ਦੇ ਕਰੀਬ ਹੈ। ਹਾਲਾਂਕਿ ਜਾਣਕਾਰੀ ਦਿੱਤੀ ਗਈ ਹੈ ਕਿ, ਕੁਝ ਤਕਨੀਕੀ ਦਿੱਕਤਾਂ ਕਾਰਨ, ਕੱਲ ਦੇ ਅੰਕੜੇ ਕੁਝ ਘੱਟ ਰਹੇ ਸਨ, ਜਿਸ ਦਾ ਅਸਰ ਅੱਜ ਦੇ ਵਧੇ ਹੋਏ ਮਾਮਲਿਆਂ 'ਤੇ ਵਿਖਾਈ ਦਿੰਦਾ ਹੈ।


ਕਿਊਬੈਕ 'ਚ ਤਿੰਨ ਵਾਇਰਸ ਪੀੜਤਾਂ ਦੀ ਮੌਤ

ਕਿਊਬੈਕ 'ਚ ਅੱਜ ਕੋਰੋਨਾ ਵਾਇਰਸ ਦੇ 93 ਮਾਮਲੇ ਰਿਪੋਰਟ ਕੀਤੇ ਗਏ ਹਨ। ਇਹ ਲਗਾਤਾਰ ਅੱਠਵਾਂ ਦਿਨ ਹੈ ਜਦ ਸੂਬੇ 'ਚ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਹੁਣ ਕਿਊਬੈਕ 'ਚ 61,495 ਲੋਕ ਇਸ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ। ਕਿਊਬੈਕ 'ਚ ਕੱਲ 86 ਮਾਮਲੇ ਉਜਾਗਰ ਹੋਏ ਸਨ ਅਤੇ ਅੱਜ 93 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,733 ਦੱਸੀ ਗਈ ਹੈ, ਜਿਸ ਦੇ ਵਿੱਚ ਅੱਜ ਦੀ ਵਾਇਰਸ ਪੀੜਤਾਂ ਸੰਬੰਧੀ 3 ਮੌਤਾਂ ਦੇ ਮਾਮਲੇ ਵੀ ਸ਼ਾਮਿਲ ਹਨ। ਕਿਊਬੈਕ 'ਚ ਐਕਟਿਵ ਮਾਮਲਿਆਂ ਦੀ ਗਿਣਤੀ 1,290 ਦੇ ਕਰੀਬ ਹੈ।


ਐਲਬਰਟਾ 'ਚ 144 ਮਾਮਲੇ ਹੋਏ ਰਿਪੋਰਟ

ਐਲਬਰਟਾ ਦੇ ਵਿੱਚ ਕੋਵਿਡ-19 ਦੇ 144 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 12,748 ਹੋ ਗਈ ਹੈ। ਹਾਲਾਂਕਿ ਸੂਬੇ ਦੇ 125 ਵਾਇਰਸ ਪੀੜਤ ਰਿਕਵਰ ਕੀਤੇ ਵੀ ਦੱਸੇ ਗਏ ਹਨ। ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 229 ਹੋ ਗਈ ਹੈ, ਜਿਸ ਦੇ ਵਿੱਚ ਅੱਜ ਦਰਜ ਕੀਤੀਆਂ ਗਈਆਂ ਦੋ ਮੌਤਾਂ ਸ਼ਾਮਿਲ ਹਨ। ਯਾਦ ਰਹੇ ਕੱਲ ਸੂਬੇ 'ਚ 103 ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,144 ਦੇ ਕਰੀਬ ਹੈ। ਐਲਬਰਟਾ 'ਚ 43 ਵਾਇਰਸ ਪੀੜਤ ਹਸਪਤਾਲ 'ਚ ਹਨ, ਜਿੰਨਾ 'ਚ 9 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।


ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਇਲਾਵਾ ਸਸਕੈਚਵਿਨ ਵਿੱਚ 1,595 (ਅੱਜ 6 ਮਾਮਲੇ ਹੋਏ ਰਿਪੋਰਟ), ਮੈਨੀਟੋਬਾ 'ਚ 830 (ਅੱਜ 34 ਮਾਮਲੇ ਹੋਏ ਰਿਪੋਰਟ), ਨਿਊ ਬਰੰਸਵਿਕ 'ਚ 188 (ਅੱਜ 2 ਮਾਮਲੇ ਹੋਏ ਰਿਪੋਰਟ), ਨੋਵਾ ਸਕੌਸ਼ੀਆ 'ਚ 1,077, ਪੀ.ਈ.ਆਈ. 'ਚ 44, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 268 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,064 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,10,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

Latest news

24-year-old-woman-killed-in-crash-near-banff-national-park
Punjabi

ਬੈਨਫ ਨੈਸ਼ਨਲ ਪਾਰਕ ਨੇੜੇ ਸੜਕ ਹਾਦਸੇ ਵਿੱਚ 24 ਸਾਲਾ ਮਹਿਲਾ ਦੀ ਹੋਈ ਮੌਤ

ਬੈਨਫ ਦੇ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸਿੰਗਲ ਵ੍ਹੀਕਲ ਹਾਦਸੇ ਵਿੱਚ ਕੈਨਮੋਰ ਦੀ 24 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਵੇਰੇ 5:30 ਵਜੇ ਦੇ ਕਰੀਬ ਹਾਈਵੇਅ 1 'ਤੇ, ਬੈਨਫ਼ ਨੈਸ਼ਨਲ ਪਾਰਕ ਦੇ ਗੇਟ ਤੋਂ ਲਗਭਗ ਦੋ ਕਿਲੋਮੀਟਰ ਵੈਸਟ ਵੱਲ ਵਾਪਰਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ।
canada-makes-history-becomes-first-team-to-reach-fifa-world-cup-2026-round-of-16
Punjabi

ਕੈਨੇਡਾ ਨੇ ਰਚਿਆ ਇਤਿਹਾਸ, ਫੀਫਾ ਵਰਲਡ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਕੈਨੇਡਾ ਦੀ ਫੁੱਟਬਾਲ ਟੀਮ ਫੀਫਾ ਵਰਲਡ ਕੱਪ 2026 ਦੇ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸੋਮਵਾਰ ਨੂੰ ਆਪਣੇ ਆਖਰੀ ਸਕੂਲ ਮੈਚ ਵਿਚ ਕੈਨੇਡਾ ਨੇ ਦੱਖਣੀ ਅਫਰੀਕਾ ਦੀ ਮਜ਼ਬੂਤ ਟੀਮ ਨੂੰ ਇਕ ਗੋਲ ਨਾਲ ਹਰਾ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਨੇਡਾ ਨੇ ਇਸ ਟੂਰਨਾਮੈਂਟ ਦਾ ਨਾਕਆਊਟ ਮੈਚ ਜਿੱਤਿਆ ਹੈ।
chinese-ev-maker-lotus-to-begin-deliveries-in-canada-next-month-ambassador-says
Punjabi

ਚੀਨੀ ਇਲੈਕਟ੍ਰਿਕ ਵਾਹਨ ਅਗਲੇ ਮਹੀਨੇ ਪਹੁੰਚਣਗੇ ਕੈਨੇਡਾ ਲੋਟਸ ਬ੍ਰਾਂਡ ਮਾਂਟਰੀਅਲ ਤੋਂ ਕਰੇਗਾ ਸ਼ੁਰੂਆਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨੀ ਰਾਸ਼ਟਰਪਤੀ Xi Jinping ਵਿਚਕਾਰ ਹੋਏ ਸਮਝੌਤੇ ਤਹਿਤ ਬੀਜਿੰਗ ਦੇ ਗੀਲੀ ਹੋਲਡਿੰਗ ਗਰੁੱਪ ਦੀ ਲੋਟਸ ਬ੍ਰਾਂਡ ਦੀਆਂ ਇਲੈਕਟ੍ਰਿਕ ਕਾਰਾਂ ਅਗਲੇ ਮਹੀਨੇ ਕੈਨੇਡਾ ਪਹੁੰਚ ਰਹੀਆਂ ਹਨ। ਕੈਨੇਡਾ ਵਿਚ ਚੀਨ ਦੇ ਰਾਜਦੂਤ ਵਾਂਗ ਡੀ ਨੇ ਇੱਕ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ।
one-arrested-after-targeted-shooting-in-surreys-newton-neighbourhood
Punjabi

ਸਰੀ ਦੇ ਨਿਊਟਨ ਇਲਾਕੇ ਵਿੱਚ ਟਾਰਗੇਟਿਡ ਗੋਲੀਬਾਰੀ, ਇੱਕ ਵਿਅਕਤੀ ਗ੍ਰਿਫ਼ਤਾਰ

ਸਰੀ ਦੇ ਨਿਊਟਨ ਇਲਾਕੇ ਵਿਚ ਐਤਵਾਰ ਰਾਤ ਇੱਕ ਘਰ ਦੇ ਬਾਹਰ ਗੱਡੀ ਵਿਚ ਸਵਾਰ ਵਿਅਕਤੀ 'ਤੇ ਗੋਲੀਆਂ ਚਲਾਈਆਂ ਗਈਆਂ। ਸ਼ੂਟਿੰਗ ਦੀ ਇਹ ਵਾਰਦਾਤ ਕੱਲ ਦੇਰ ਰਾਤ 12.30 ਵਜੇ ਦੇ ਆਸਪਾਸ 75 ਐਵੇਨਿਊ ਦੇ 14500-ਬਲਾਕ ਵਿਚ ਵਾਪਰੀ। ਇਸ ਦੌਰਾਨ ਇਲਾਕੇ ਵਿਚ ਗਸ਼ਤ ਕਰ ਰਹੀ ਸਰੀ ਪੁਲਿਸ ਸਰਵਿਸ ਦੀ Project Assurance ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਗੱਡੀ ਨੂੰ ਰੋਕਿਆ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ।
rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link