18.89C Vancouver
ADS

Jun 29, 2021 4:13 PM -

ਗਲੋਬਲ ਸਾਈਬਰ ਸਿਕਿਓਰਿਟੀ ਫਹਿਰਿਸਤ 'ਚ ਭਾਰਤ 37 ਅੰਕ ਟੱਪ ਕੇ 10ਵੇਂ 'ਤੇ ਪੁੱਜਾ

Share On
india-jumps-37-places-to-rank-10-in-global-cyber-security-index
India jumps 37 places to rank 10 in Global Cyber Security Index

ਮੰਗਲਵਾਰ ਨੂੰ ਯੂਨਾਈਟਿਡ ਨੇਸ਼ਨਜ਼ ਵੱਲੋਂ ਜਾਰੀ ਕੀਤੇ ਗਲੋਬਲ ਸਾਈਬਰ ਸਿਕਿਓਰਿਟੀ ਸੂਚਕ (ਜੀਸੀਆਈ) 2020, ਮੁਤਾਬਕ ਭਾਰਤ 37 ਰੈਂਕ ਟੱਪ ਕੇ 10 ਵੇਂ 'ਤੇ ਪੁੱਜ ਗਿਆ ਹੈ।

ਸਾਈਬਰ ਸਿਕਿਓਰਿਟੀ ਜਾਗਰੂਕਤਾ ਵਧਾਉਣ ਲਈ 194 ਮੈਂਬਰ ਮੁਲਕਾਂ ਨੂੰ ਸਾਈਬਰ ਸਿਕਿਓਰਿਟੀ ਵਚਨਬੱਧਤਾ ਲਈ ਯੂਐੱਨ ਦੀ ਖ਼ਾਸ ਏਜੇਂਸੀ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਵੱਲੋਂ ਇਹ ਕਮਪੋਜ਼ਿਟ ਫਹਿਰਿਸਤ ਬਣਾਈ, ਵਿਸ਼ਲੇਸ਼ਣ ਕੀਤੀ ਗਈ ਅਤੇ ਜਾਰੀ ਕੀਤੀ ਗਈ ਹੈ।

ਛੇ ਸਾਲ ਪਹਿਲਾਂ ਪਹਿਲੇ ਐਡੀਸ਼ਨ ਜਾਰੀ ਕਰਨ ਤੋਂ ਬਾਅਦ, ਆਈਟੀਯੂ ਦੀ ਇਹ ਤਾਜ਼ਾ ਰਿਪੋਰਟ ਜੀਸੀਆਈ ਦਾ ਚੌਥਾ ਐਡੀਸ਼ਨ ਹੈ।

ਭਾਰਤ ਨੇ ਯੂਐੱਨ ਨੂੰ ਟਵੀਟ ਕਰਦਿਆਂ ਲਿਖਿਆ,"ਯੂਨਾਈਟਿਡ ਨੇਸ਼ਨਜ਼ ਵੱਲੋਂ ਜਾਰੀ ਕੀਤੇ ਗਲੋਬਲ ਸਾਈਬਰ ਸਿਕਿਓਰਿਟੀ ਸੂਚਕ (ਜੀਸੀਆਈ) 2020, ਮੁਤਾਬਕ, ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦੇ ਏਸ਼ੀਆ-ਪੈਸੀਫਿਕ ਦੇ ਚੌਥੇ ਐਡੀਸ਼ਨ 'ਚ, ਭਾਰਤ ਇੱਕ ਵੱਡੀ ਛਾਲ ਮਾਰ ਕੇ 37ਵੇਂ ਰੈਂਕ ਤੋਂ ਟੱਪ ਕੇ 10ਵੇਂ 'ਤੇ ਪੁੱਜ ਗਿਆ ਹੈ, ਜੋ ਕਿ ਸਾਈਬਰ ਸਿਕਿਓਰਿਟੀ ਪ੍ਰਤੀ ਭਾਰਤ ਦੀ ਵਚਨਬੱਧਤਾ ਅਤੇ ਸਫ਼ਲਤਾ ਦਰਸਾਉਂਦਾ ਹੈ।"

ਅਧਿਕਾਰਿਤ ਰਿਲੀਜ਼ ਮੁਤਾਬਕ, ਜੀਸੀਆਈ ਮੁਲਕਾਂ ਦੀ ਗਲੋਬਲ ਪੱਧਰ 'ਤੇ ਸਾਈਬਰ ਸਿਕਿਓਰਿਟੀ ਪ੍ਰਤੀ ਵਚਨਬੱਧਤਾ ਨੂੰ ਮਾਪਦਾ ਹੈ, ਤਾਂ ਜੋ ਇਸ ਮੁੱਦੇ 'ਤੇ ਅਹਿਮੀਅਤ ਅਤੇ ਵੱਖੋ-ਵੱਖਰੇ ਮਾਪਦੰਡਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ।

ਰਿਲੀਜ਼ ਮੁਤਾਬਕ," ਜਿਵੇਂ ਕਿ ਸਾਈਬਰ ਸੁਰੱਖਿਆ ਦੇ ਘੇਰੇ ਵਿੱਚ ਇੰਡਸਟਰੀ ਅਤੇ ਹੋਰ ਕਈ ਸੈਕਟਰ ਆਉਂਦੇ ਹਨ, ਹਰ ਮੁਲਕ ਦਾ ਵਿਕਾਸ ਅਤੇ ਰੁਝੇਵਾਂ ਪੰਜ ਥੰਮਾਂ- (i) ਲੀਗਲ ਮੈਜਰ (ii) ਤਕਨੀਕੀ ਮਾਪ (iii) ਸੰਗਠਨਾਤਮਕ ਮਾਪ (iv) ਯੋਗਤਾ ਵਿਕਾਸ , ਅਤੇ (v) ਸਹਿਯੋਗ - ਅਤੇ ਫਿਰ ਇਸਨੂੰ ਸਾਰੇ ਸਕੋਰ ਵੱਲ ਵਧਾਉਣ 'ਤੇ ਨਿਰਭਰ ਹੁੰਦਾ ਹੈ।"
ਇਸੇ ਦੌਰਾਨ, ਵਿਦੇਸ਼ ਸਕੱਤਰ ਹਰਸ਼ ਵੀ ਸ਼ਰਿੰਗਲਾ ਨੇ ਇਸ ਸ਼ਾਮ ਸਾਈਬਰ ਸਿਕਿਓਰਿਟੀ 'ਤੇ ਯੂਨਾਈਟਿਡ ਨੇਸ਼ਨਜ਼ ਸਿਕਿਓਰਿਟੀ ਕਾਉਂਸਿਲ ਦੀ ਉੱਚ ਪੱਧਰ ਦੀ ਖੁੱਲੀ ਬਹਿਸ ਵਿੱਚ ਵੀਡੀਓ ਕਾਨਫਰੈਂਸਿੰਗ ਜ਼ਰੀਏ ਹਿੱਸਾ ਲਿਆ ਸੀ।

ਸ਼ਰਿੰਗਲਾ ਨੇ ਯੂਐੱਨਐੱਸਸੀ ਦੀ ਬਹਿਸ 'ਚ ਆਖਿਆ,"ਮੁਲਕਾਂ ਵਿਚਾਲੇ ਡਿਜੀਟਲ ਫ਼ਰਕ ਸਾਈਬਰ ਡੋਮੇਨ ਵਿੱਚ ਬੇਕਾਬੂ ਮਾਹੌਲ ਪੈਦਾ ਕਰਦਾ ਹੈ| ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਡਿਜੀਟਲ ਭਰੋਸੇ ਨੇ ਡਿਜੀਟਲ ਅਸਮਾਨਤਾ ਨੂੰ ਜ਼ਾਹਿਰ ਕਰ ਦਿੱਤਾ ਹੈ। ਇਸਨੂੰ ਸਮਰਥਾ ਦੇ ਪੁਲ ਨਾਲ ਉਸਾਰਿਆ ਜਾਣਾ ਚਾਹੀਦਾ ਹੈ।"

ਵਿਦੇਸ਼ ਸਕੱਤਰ ਨੇ ਆਖਿਆ,"ਅੱਤਵਾਦੀਆਂ ਵੱਲੋਂ ਆਪਣੇ ਪ੍ਰੋਪੇਗੰਡਾ ਅਤੇ ਨਫ਼ਰਤ ਫੈਲਾਉਣ ਲਈ ਸਾਈਬਰ ਸਪੇਸ ਦਾ ਬੜੀ ਹੀ ਸੂਝ-ਬੂਝ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਅੱਤਵਾਦ ਪੀੜਤ ਹੋਣ ਦੇ ਨਾਤੇ, ਭਾਰਤ ਨੇ ਹਮੇਸ਼ਾ ਇਸਦੇ ਮੈਂਬਰ ਮੁਲਕਾਂ ਦੇ ਅੱਤਵਾਦੀਆਂ ਨਾਲ ਸਾਈਬਰ ਡੋਮੇਨ ਨੂੰ ਹੋਰ ਵੀ ਰਣਨੀਤੀ ਨਾਲ ਵਰਤਣ ਨੂੰ ਪ੍ਰਭਾਵਿਤ ਤਰੀਕੇ ਨਜਿੱਠਣ 'ਤੇ ਜ਼ੋਰ ਦਿੱਤਾ ਹੈ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link