20.91C Vancouver
ADS

May 10, 2021 9:39 AM -

ਭਾਰਤ ਵਿੱਚ ਕੋਵਿਡ-19 ਦੇ 3.66 ਲੱਖ ਨਵੇਂ ਮਾਮਲੇ ਦਰਜ, 3754 ਮੌਤਾਂ

Share On
india-registers-over-3-66-lakh-new-covid-19-cases-3-754-deaths
India registers over 3.66 lakh new COVID-19 cases, 3,754 deaths

ਭਾਰਤ ਦੇ ਸਿਹਤ ਮਹਿਕਮੇ ਵੱਲੋਂ ਅੱਜ ਸੋਮਵਾਰ ਸਵੇਰੇ ਜਾਰੀ ਕੀਤੇ ਅੰਕੜਿਆਂ ਮੁਤਾਬਕ, ਮੁਲਕ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 3,66,161 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਇਸਦੇ ਨਾਲ ਹੀ ਮਾਮਲਿਆਂ ਵਿੱਚ 2,26,62,575 ਅੰਕੜਿਆਂ ਦਾ ਵਾਧਾ ਦਰਜ ਕੀਤਾ ਗਿਆ।

ਬੀਤੇ 24 ਘੰਟਿਆਂ ਵਿੱਚ ਮੁਲਕ ਵਿੱਚ ਮੌਤਾਂ ਦੀ ਗਿਣਤੀ 3,754 ਹੋ ਗਈ ਹੈ, ਜਿਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 2,46,116 ਹੋ ਗਈ ਹੈ।

ਸਰਕਾਰੀ ਅੰਕੜਿਆਂ ਮੁਤਾਬਕ, ਇਸ ਵੇਲੇ ਮੁਲਕ ਵਿੱਚ ਕੋਵਿਡ-19 ਨਾਲ ਸਰਗਰਮ ਮਾਮਲੇ 37,45,237 ਹਨ।

ਪਰ ਇਸ ਸਭ ਦੇ ਨਾਲ ਹੀ ਮੁਲਕ 'ਚ 3,53,818 ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਨਾਲ, ਹੁਣ ਕੁਲ ਸਿਹਤਯਾਬ ਹੋਏ ਮਾਮਲੇ 1,86,71,222 ਹੋ ਚੁੱਕੇ ਹਨ।

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਕੋਵਿਡ-19 ਵੈਕਸੀਨੇਸ਼ਨ ਦਾ ਅੰਕੜਾ 17,01,76,603 ਹੈ।

ਇੰਡੀਅਨ ਕਾਉਂਸਿਲ ਆਫ ਮੈਡੀਕਲ ਰੀਸਰਚ (ਆਈਸੀਐੱਮਆਰ) ਦੇ ਮੁਤਾਬਕ, 9 ਮਈ ਨੂੰ ਕੋਵਿਡ-19 ਦੇ 30,37,50,077 ਨਮੂਨੇ ਲਏ ਗਏ ਸਨ, ਜਿਹਨਾਂ ਵਿੱਚੋਂ 14,74,606 ਦੀ ਕੱਲ ਐਤਵਾਰ ਨੂੰ ਜਾਂਚ ਕੀਤੀ ਗਈ।

ਜ਼ਿਕਰਯੋਗ ਹੈ ਕਿ ਇਸ ਵੇਲੇ ਭਾਰਤ ਕੋਵਿਡ-19 ਦੀ ਦੂਜੀ ਵਿਨਾਸ਼ਕਾਰੀ ਲਹਿਰ ਨਾਲ ਜੂਝ ਰਿਹਾ ਹੈ, ਜਿਸਨੇ ਪੂਰੇ ਮੁਲਕ ਦੇ ਸਿਹਤ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ ਅਤੇ ਫਰੰਟਲਾਈਨ ਮੈਡੀਕਲ ਕਾਮਿਆਂ 'ਤੇ ਵਾਧੂ ਭਾਰ ਪਾ ਦਿੱਤਾ ਹੈ।

Latest news

verdict-expected-in-edmonton-dog-attack-death-trial
Punjabi

ਐਡਮਿੰਟਨ 'ਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ ਮਾਰੇ ਗਏ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਆ ਸਕਦੈ ਫੈਸਲਾ

ਐਡਮਿੰਟਨ ਵਿਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ 11 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਜੱਜ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ, ਜਿਸ ਵਿੱਚ ਇਹ ਤੈਅ ਹੋਵੇਗਾ ਕਿ ਕੁੱਤਿਆਂ ਦੀ ਮਾਲਕਣ ਇਸ ਮੌਤ ਲਈ ਦੋਸ਼ੀ ਹੈ ਜਾਂ ਨਹੀਂ।Crystal MacDonald 'ਤੇ ਅਪਰਾਧਿਕ ਲਾਪਰਵਾਹੀ ਕਾਰਨ ਮੌਤ ਹੋਣ ਦੇ ਦੋਸ਼ ਲਗਾਏ ਗਏ ਹਨ, ਜਿਸ ਵਿੱਚ ਉਸਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਇਹ ਮਾਮਲਾ 11 ਸਾਲਾ Kache Grist ਦੀ ਮੌਤ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਅਪ੍ਰੈਲ 2024 ਵਿੱਚ MacDonald ਦੇ ਐਡਮਿੰਟਨ ਸਥਿਤ ਘਰ ਵਿੱਚ ਉਸਦੇ ਦੋ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਦੇ ਸਮੇਂ ਮੈਕਡੋਨਲਡ ਅਤੇ ਬੱਚੇ ਦੇ ਪਿਤਾ Wesley Grist ਇੱਕੋ ਘਰ ਵਿੱਚ ਰੂਮਮੇਟ ਵਜੋਂ ਰਹਿ ਰਹੇ ਸਨ।ਮ੍ਰਿਤਕ ਬੱਚਾ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਪਿਤਾ ਨੂੰ ਮਿਲਣ ਲਈ ਐਡਮਿੰਟਨ ਆਇਆ ਹੋਇਆ ਸੀ।MacDonald ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸਨੇ ਵਾਰ-ਵਾਰ ਬੱਚੇ ਦੇ ਪਿਤਾ ਨੂੰ ਕਿਹਾ ਸੀ ਕਿ ਉਹ Kache ਨੂੰ ਕੁੱਤਿਆਂ ਨਾਲ ਇਕੱਲਾ ਨਾ ਛੱਡੇ। ਉਸਨੇ ਇਹ ਵੀ ਕਿਹਾ ਕਿ ਉਹ ਇਹਨਾਂ ਕੁੱਤਿਆਂ ਨੂੰ ਖਾਸ ਟ੍ਰੇਨਿੰਗ ਦਿਵਾਉਣ ਦੀ ਯੋਜਨਾ ਬਣਾ ਰਹੀ ਸੀ। ਕਿ ਇਸ ਜਾਨਲੇਵਾ ਹਮਲੇ ਤੋਂ ਪਹਿਲਾਂ ਵੀ ਇਹਨਾਂ ਕੁੱਤਿਆਂ ਦਾ ਰਿਕਾਰਡ ਖ਼ਤਰਨਾਕ ਰਿਹਾ ਸੀ।
surrey-police-seek-help-identifying-robbery-suspect-near-central-skytrain-station
Punjabi

ਸਰੀ ਪੁਲਿਸ ਨੇ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ 'ਚ ਸ਼ੱਕੀ ਵਿਅਕਤੀ ਦੀ ਤਸਵੀਰ ਕੀਤੀ ਜਾਰੀ

ਸਰੀ ਪੁਲਿਸ ਸਰਵਿਸ ਨੇ ਸੈਂਟਰਲ ਸਕਾਈਟਰੇਨ ਸਟੇਸ਼ਨ ਨੇੜੇ ਹੋਈ ਇੱਕ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ ਵਿਚ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਆਮ ਜਨਤਾ ਤੋਂ ਉਸ ਦੀ ਪਛਾਣ ਵਿਚ ਮਦਦ ਮੰਗੀ ਹੈ। ਪੁਲਿਸ ਮੁਤਾਬਕ ਇਹ ਘਟਨਾ 24 ਅਪ੍ਰੈਲ ਨੂੰ ਸ਼ਾਮ ਲਗਭਗ 7:10 ਵਜੇ ਵਾਪਰੀ।
rajya-sabha-mp-harbhajan-singh-accuses-aap-leadership-of-selling-punjab-posts-after-joining-bjp
Punjabi

ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਹਰਭਜਨ ਸਿੰਘ ਨੇ AAP ਲੀਡਰਸ਼ਿਪ 'ਤੇ ਲਗਾਏ ਗੰਭੀਰ ਦੋਸ਼

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ। ਹਰਭਜਨ ਸਿੰਘ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਭ ਕੁਝ ਵੇਚ ਦਿੱਤਾ ਹੈ, ਇਥੋਂ ਤੱਕ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੋਂ ਲੈ ਕੇ ਮੰਤਰੀ ਅਹੁਦੇ ਤੱਕ ਪੈਸੇ ਲੈ ਕੇ ਦਿੱਤੇ ਗਏ ਹਨ।
former-durham-officer-arrested-in-alberta-on-multiple-sexual-assault-charges
Punjabi

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਕੇਵਿਨ ਸੀਮਨਸ 'ਤੇ ਦੋ ਦਹਾਕੇ ਪੁਰਾਣੇ ਮਾਮਲਿਆਂ ਵਿੱਚ ਜਿਨਸੀ ਸ਼ੋਸ਼ਣ ਅਤੇ ਹਥਿਆਰਾਂ ਦੀ ਵਰਤੋਂ ਸਣੇ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ - SIU ਮੁਤਾਬਕ ਇਹ ਮਾਮਲਾ 2003 ਦਾ ਹੈ।
carney-says-alberta-central-to-canadas-future-after-smith-referendum-announcement
Punjabi

ਕਾਰਨੀ ਨੇ ਐਲਬਰਟਾ ਨੂੰ ਕੈਨੇਡਾ ਦੇ ਭਵਿੱਖ ਲਈ ਦੱਸਿਆ ਅਹਿਮ, ਸਮਿਥ ਦੇ ਰੈਫਰੈਂਡਮ ਐਲਾਨ ਮਗਰੋਂ ਦਿੱਤਾ ਬਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਕੈਨੇਡਾ ਤੋਂ ਵੱਖ ਹੋਣ ਸਬੰਧੀ ਰੈਫਰੈਂਡਮ ਕਰਵਾਉਣ ਦਾ ਐਲਾਨ ਕਰਨ ਤੋਂ ਬਾਅਦ ਸੂਬੇ ਨੂੰ ਦੇਸ਼ ਦੇ ਵਿਕਾਸ ਦਾ ਇੱਕ ਅਹਿਮ ਹਿੱਸਾ ਦੱਸਦਿਆਂ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਐਲਬਰਟਾ ਦਾ ਕੇਂਦਰ ਵਿਚ ਹੋਣਾ ਬਹੁਤ ਜ਼ਰੂਰੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link