7.67C Vancouver
ADS

Jan 21, 2021 1:11 AM -

ਕਮਲਾ ਹੈਰਿਸ ਬਣੀ ਉਪ-ਰਾਸ਼ਟਰਪਤੀ, ਭਾਰਤ ਦੇ ਇੱਕ ਪਿੰਡ 'ਚ ਲੋਕਾਂ ਨੂੰ ਚੜ੍ਹਿਆ ਚਾਅ

Share On
indian-village-cheers-for-harris-before-swearing-in-as-us-vice-president
Vice President Kamala Harris, husband Douglas Emhoff, former Vice President Mike Pence and Wife Karen Pence walk down the east side steps of the U.S. Capitol after the Presidential Inauguration in Washington on Wednesday, Jan. 20, 2021. (David Tulis/Pool Photo via AP)

ਭਾਰਤ ਦੇ ਇੱਕ ਛੋਟੇ ਜਿਹੇ ਪਿੰਡ 'ਚ ਲੋਕਾਂ ਨੇ ਕਮਲਾ ਹੈਰਿਸ ਦੀਆਂ ਤਸਵੀਰਾਂ ਚੁੱਕ ਇਲਾਕੇ ਦੇ ਮੰਦਿਰ ਤੱਕ ਪਹੁੰਚ ਕੀਤੀ ਹੈ।

ਇਸ ਪਿੰਡ ਦਾ ਨਾਮ ਥੁਲਾਸੇਂਦ੍ਰਪੁਰਮ ਹੈ।

ਇਸ ਮੌਕੇ ਪਿੰਡ ਵਾਸੀਆਂ ਨੇ ਪਟਾਕੇ ਚਲਾਏ ਅਤੇ ਪ੍ਰਸਥਨਾਵਾਂ ਕੀਤੀਆਂ।

ਅਜਿਹਾ ਉਸ ਵੇਲੇ ਕੀਤਾ ਗਿਆ ਜਦ ਕਮਲਾ ਹੈਰਿਸ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।

ਚੇਨਈ ਦੇ ਕੋਲ ਪੈਂਦੇ ਇਸ ਪਿੰਡ 'ਚ ਕਮਲਾ ਹੈਰਿਸ ਦੇ ਦਾਦਾ ਦਾ ਜਨਮ ਹੋਇਆ ਸੀ। ਕ

ਮਲਾ ਹੈਰਿਸ, ਜੋ ਕਿ ਇੱਕ ਸਿਆਹ ਰੰਗ ਦੀ ਔਰ ਵੀ ਹਨ, ਉਨ੍ਹਾਂ ਕਈ ਵਾਰ ਆਪਣੀਆਂ ਦੱਖਣ ਏਸ਼ਿਆਈ ਜੜ੍ਹਾਂ ਦੀ ਵੀ ਗੱਲ ਕੀਤੀ ਹੈ।

ਨਵੀਂ ਭੂਮਿਕਾ 'ਚ ਨਵੇਂ ਦਫ਼ਤਰ ਦਾਖਿਲ ਹੋਈ ਕਮਲਾ ਹੈਰਿਸ

ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਜ਼ਿੰਮੇਵਾਰੀ ਸਾਂਭ ਲਈ ਹੈ।

ਉਨ੍ਹਾਂ ਅੱਜ ਜੌਨ ਔਸੌਫ, ਰਾਫੈਲ ਵਾਰਨੌਕ ਅਤੇ ਐਲਕਸ ਪੈਡਿਲਾ ਨੂੰ ਸੈਨੇਟਰਸ ਵਜੋਂ ਸਹੁੰ ਚੁਕਾਈ।

ਇਸ ਤੋਂ ਪਹਿਲਾਂ ਉਨ੍ਹਾਂ ਅਧਿਕਾਰਿਤ ਤੌਰ 'ਤੇ ਆਪਣੇ ਨਵੇਂ ਦਫ਼ਤਰ 'ਚ ਦਾਖਲਾ ਲਿਆ।

ਉਨ੍ਹਾਂ ਦੇ ਵਾਈਟ ਹਾਊਸ ਕੋਲ ਸਥਿਤ, ਆਈਜ਼ਨਹੌਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ 'ਚ ਦਾਖਿਲ ਹੋਣ ਮੌਕੇ ਉਨ੍ਹਾਂ ਦੇ ਪਤੀ ਡਗ ਐਮਹੌਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਹੈਰਿਸ ਨਾਲ ਮੌਜੂਦ ਸਨ।

ਉਨ੍ਹਾਂ ਦੇ ਕਾਫਿਲੇ ਦੇ ਵਾਈਟ ਹਾਊਸ ਵੱਲ ਵਧਣ ਦੌਰਾਨ ਕਈ ਲੋਕਾਂ ਨੂੰ 'ਵੀ ਲਵ ਯੂ' ਕਹਿੰਦੇ ਸੁਣਿਆ ਜਾ ਸਕਦਾ ਸੀ।

Latest news

g7-allies-to-release-100-million-barrels-of-oil-to-curb-rising-prices
Punjabi

ਵਧਦੀਆਂ ਤੇਲ ਕੀਮਤਾਂ ਨੂੰ ਰੋਕਣ ਲਈ G7 ਦੇਸ਼ 100 ਮਿਲੀਅਨ ਬੈਰਲ ਤੇਲ ਦੀ ਕਰਨਗੇ ਸਪਲਾਈ

ਕੈਨੇਡਾ ਅਤੇ G7 ਦੇ ਹੋਰ ਸਹਿਯੋਗੀ ਦੇਸ਼ਾਂ ਨੇ ਦੁਨੀਆ ਭਰ ਵਿਚ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ ਨੂੰ ਕਾਬੂ ਕਰਨ ਲਈ ਆਪਣੇ ਐਮਰਜੈਂਸੀ ਰਿਜ਼ਰਵ ਵਿਚੋਂ 100 ਮਿਲੀਅਨ ਬੈਰਲ ਤੇਲ ਬਜ਼ਾਰ ਵਿਚ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਵੱਡੀ ਮਾਤਰਾ ਵਿਚ ਡੀਜ਼ਲ ਦੀ ਸਪਲਾਈ ਵਧਾਈ ਜਾ ਰਹੀ ਹੈ, ਜਿਸ ਦੀਆਂ ਕੀਮਤਾਂ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ।
abbotsford-police-arrest-48-year-old-suspect-in-two-rural-home-break-ins
Punjabi

ਐਬਟਸਫੋਰਡ ’ਚ ਦੋ ਘਰਾਂ ’ਚ ਚੋਰੀਆਂ, 48 ਸਾਲਾ ਮੁਲਜ਼ਮ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਇੱਕ ਪੇਂਡੂ ਇਲਾਕੇ ਵਿਚ ਸਥਿਤ ਦੋ ਘਰਾਂ ਵਿਚ ਚੋਰੀਆਂ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿਚ ਇੱਕ 48 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਪਹਿਲੀ ਘਟਨਾ 3 ਸਤੰਬਰ 2026 ਨੂੰ ਬ੍ਰੈਡਨਰ ਰੋਡ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਵੇਲੇ ਘਰ ਵਿਚ ਪ੍ਰਵੇਸ਼ ਕੀਤਾ ਜਦੋਂ ਪਰਿਵਾਰ ਅੰਦਰ ਹੀ ਮੌਜੂਦ ਸੀ ਅਤੇ ਉਹ ਕਈ ਕੀਮਤੀ ਚੀਜ਼ਾਂ ਚੋਰੀ ਕਰਕੇ ਫ਼ਰਾਰ ਹੋ ਗਿਆ।
credit-card-fraud-and-money-laundering-arrest-warrants-issued-for-two-suspects
Punjabi

ਕ੍ਰੈਡਿਟ ਕਾਰਡ ਧੋਖਾਧੜੀ ਤੇ ਮਨੀ ਲਾਂਡਰਿੰਗ: ਦੋ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਐਲਬਰਟਾ ਪੁਲਿਸ ਨੇ ਕ੍ਰੈਡਿਟ ਕਾਰਡ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ਦੇ ਤਾਰ ਕੈਲਗਰੀ ਸਮੇਤ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਜੁੜੇ ਹੋਏ ਹਨ।ਪੁਲਿਸ ਜਾਂਚ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਹੋਈ ਸੀ, ਜਦੋਂ ਫੋਰਟ ਮੈਕਮਰੀ ਦੇ ਇੱਕ ਨਿਵਾਸੀ ਦਾ ਬੈਂਕ ਖਾਤਾ ਹੈਕ ਕਰਕੇ ਲਗਭਗ $120,000 ਦੀ ਧੋਖਾਧੜੀ ਕੀਤੀ ਗਈ ਸੀ।
five-arrested-in-b-c-extortion-investigation-one-held-at-toronto-airport
Punjabi

ਬੀ.ਸੀ. ਵਿਚ ਜਬਰੀ ਵਸੂਲੀ ਮਾਮਲੇ ’ਚ ਪੰਜ ਨੌਜਵਾਨ ਗ੍ਰਿਫ਼ਤਾਰ, ਇੱਕ ਟੋਰੌਂਟੋ ਏਅਰਪੋਰਟ ਤੋਂ ਕਾਬੂ

ਬੀ.ਸੀ. ਵਿਚ ਪੁਲਿਸ ਨੇ ਇੱਕ ਸਾਂਝੇ ਅਪਰੇਸ਼ਨ ਵਿਚ ਪੰਜ ਨੌਜਵਾਨਾਂ ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਲੈਂਗਲੀ ਆਰ.ਸੀ.ਐਮ.ਪੀ. ਦੇ Supt. Harm Dosange ਅਤੇ ਬੀ. ਸੀ. ਐਕਸਟੌਰਸ਼ਨ ਟਾਸਕ ਫੋਰਸ ਦੇ ਚੀਫ਼ ਸੁਪਰਡੈਂਟ ਡੰਕਨ ਪਾਉਂਡ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 4 ਵਿਦੇਸ਼ੀ ਨਾਗਰਿਕਾਂ ਦੀ ਗ੍ਰਿਫਤਾਰੀ ਸਰੀ ਵਿਚ ਕੀਤੀ ਗਈ ਹੈ ਅਤੇ ਇੱਕ ਨੂੰ ਟੋਰੌਂਟੋ ਪੀਅਰਸਨ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
chinese-steel-to-be-used-again-in-33b-lng-canada-phase-2-project
Punjabi

$33 ਅਰਬ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ’ਚ ਮੁੜ ਵਰਤੀ ਜਾਵੇਗੀ ਚੀਨੀ ਸਟੀਲ

ਬੀ.ਸੀ. ਦੇ ਕਿਟੀਮੈਟ ਵਿਖੇ $33-ਬਿਲੀਅਨ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ਲਈ ਇੱਕ ਵਾਰ ਫਿਰ ਚੀਨੀ ਸਟੀਲ ਦੀ ਵਰਤੋਂ ਕੀਤੀ ਜਾਵੇਗੀ। ਇਸ ਜੁਆਇੰਟ ਵੈਨਚਰ ਵੱਲੋਂ ਚੀਨ ਦੀ ਸਰਕਾਰੀ ਕੰਪਨੀ ਚਾਈਨਾ ਆਫਸ਼ੋਰ ਆਇਲ ਇੰਜੀਨੀਅਰਿੰਗ ਤੋਂ ਕੰਪੋਨੈਂਟ ਖ਼ਰੀਦੇ ਜਾਣਗੇ, ਜਿਸ ਨੇ ਪਹਿਲੇ ਫੇਜ਼ ਦੌਰਾਨ ਵੀ ਦੋ ਤਰਲ ਕੁਦਰਤੀ ਗੈਸ ਪ੍ਰੋਸੈਸਿੰਗ ਯੂਨਿਟ ਦਾ ਨਿਰਮਾਣ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link