18.74C Vancouver
ADS

May 25, 2021 10:42 AM -

ਭਾਰਤ ਦੀ ਰੋਜ਼ਾਨਾ ਕੋਵਿਡ-19 ਲਾਗ ਦੀ ਦਰ ਘਟ ਕੇ ਹੋਈ 9.54 ਫ਼ੀਸਦ

Share On
indias-daily-covid-19-positivity-rate-drops-to-9-54-pc
India's daily COVID-19 positivity rate drops to 9.54 pc

ਭਾਰਤ ਦੇ ਕੇਂਦਰੀ ਸਿਹਤ ਮਹਿਕਮੇ ਦੇ ਅੱਜ ਮੰਗਲਵਾਰ ਨੂੰ ਜਾਰੀ ਹੋਏ ਅੰਕੜਿਆਂ ਮੁਤਾਬਕ, ਮੁਲਕ ਵਿੱਚ ਬੀਤੇ 24 ਘੰਟਿਆਂ ਦੌਰਾਨ 1,96,427 ਤਾਜ਼ੇ ਮਾਮਲੇ ਅਤੇ 3,26,850 ਸਿਹਤਯਾਬ ਹੋਏ ਮਾਮਲਿਆਂ ਦੇ ਨਾਲ ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਰੋਜ਼ਾਨਾ ਦਰ ਵਿੱਚ 9.54 ਫ਼ੀਸਦ ਕਮੀ ਆਈ ਹੈ|

ਮਹਿਕਮੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਰੋਜ਼ਾਨਾ ਦੇ ਨਵੇਂ ਮਾਮਲੇ 2 ਲੱਖ ਤੋਂ ਵੀ ਹੇਠਾਂ ਆਏ ਹਨ, ਜੋ 40 ਦਿਨ ਪਹਿਲਾਂ ਦੇਖੇ ਗਏ ਸਨ (14 ਅਪ੍ਰੈਲ, 2021 ਨੂੰ 1,84,372 ਨਵੇਂ ਮਾਮਲੇ ਦੇਖੇ ਗਏ ਸਨ)|

ਇਸਦੇ ਨਾਲ ਹੀ, ਸਰਗਰਮ ਮਾਮਲੇ ਵੀ ਲਗਾਤਾਰ ਘਟ ਕੇ ਹੁਣ 25,86,782 ਤੱਕ ਪੁੱਜ ਚੁੱਕੇ ਹਨ।

ਦਰਅਸਲ, 10 ਮਈ, 2021 ਨੂੰ, ਪਿਛਲੀ ਵਾਰ ਜਦੋਂ ਮੁਲਕ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਆਪਣੀ ਚਰਮ ਸੀਮਾ 'ਤੇ ਸਨ, ਉਸ ਤੋਂ ਬਾਅਦ ਇਹ ਘਟ ਹੀ ਰਹੇ ਹਨ।

ਬੀਤੇ 24 ਘੰਟਿਆਂ ਵਿੱਚ ਕੁਲ 1,33,934 ਮਾਮਲੇ ਘਟੇ ਵੇਖੇ ਗਏ ਹਨ| ਕੇਂਦਰੀ ਸਿਹਤ ਮਹਿਕਮੇ ਮੁਤਾਬਕ ਹੁਣ ਪੂਰੇ ਮੁਲਕ ਦੇ ਕੁਲ ਪੌਜ਼ਿਟਿਵ ਮਾਮਲਿਆਂ ਦਾ 9 .60 ਫ਼ੀਸਦ ਮਾਮਲੇ ਹੀ ਰਹਿ ਗਏ ਹਨ।

ਭਾਰਤ ਵਿੱਚ ਹੁਣ ਸਿਹਤਯਾਬ ਹੋਣ ਦੇ ਰੋਜ਼ਾਨਾ ਦੇ ਮਾਮਲੇ ਨਵੇਂ ਮਾਮਲਿਆਂ ਨਾਲੋਂ ਲਗਾਤਾਰ 12 ਵੇਂ ਦਿਨ ਘਟੇ ਹਨ।

ਬੀਤੇ 24 ਘੰਟਿਆਂ ਦੌਰਾਨ ਮਰੀਜ਼ਾਂ ਦੇ ਸਿਹਤਯਾਬ ਹੋਣ ਦੇ 3,26,850 ਮਾਮਲੇ ਦਰਜ ਕੀਤੇ ਗਏ ਹਨ, ਜਿਸਦੇ ਨਾਲ ਹੀ ਭਾਰਤ ਵਿੱਚ ਸਿਹਤਯਾਬ ਹੋਣ ਦੇ ਮਾਮਲੇ ਅੱਜ 2,40,54,861 ਹੋ ਚੁੱਕੇ ਹਨ| ਕੌਮੀ ਰਿਕਵਰੀ ਦਰ ਵੀ ਹੁਣ ਸੁਧਰ ਕੇ 89 ਤੱਕ ਪੁੱਜ ਚੁੱਕੀ ਹੈ।

ਮੁਲਕ ਵਿੱਚ 20,58,112 ਟੈਸਟਾਂ 'ਚੋਂ 26 ਫ਼ੀਸਦ ਟੈਸਟ ਬੀਤੇ 24 ਘੰਟਿਆਂ ਵਿੱਚ ਹੀ ਕੀਤੇ ਗਏ ਹਨ ਅਤੇ ਹੁਣ ਤੱਕ ਲਗਾਤਾਰ 33,25,94,176 ਟੈਸਟ ਕੀਤੇ ਜਾ ਚੁੱਕੇ ਹਨ।

ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਵੱਲੋਂ ਮਿਲੀ ਜਾਣਕਾਰੀ ਤੇ ਤਹਿਤ, ਅੱਜ ਸਵੇਰੇ 7 ਵਜੇ ਦੀ ਸੂਬਾਈ ਰਿਪੋਰਟ ਦੇ ਮੁਤਾਬਕ, ਵੈਕਸੀਨ ਦੀਆਂ ਕੁਲ 19,85,38,999 ਖੁਰਾਕਾਂ 28,41,151 ਸੈਸ਼ਨਜ਼ ਵਿੱਚ ਦਿੱਤੀਆਂ ਜਾ ਚੁੱਕੀਆਂ ਹਨ।

ਇਸ ਕੰਮ ਦੌਰਾਨ 97,79,304 ਸਿਹਤ ਕਾਮਿਆਂ (ਐਚਸੀਡਬਲਿਊਸ) ਨੂੰ ਪਹਿਲੀ ਅਤੇ 67,18,723 ਐਚਸੀਡਬਲਿਊਸ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ।

ਕੁਲ ਮਿਲਾ ਕੇ, 1,50,79,964 ਫਰੰਟਲਾਈਨ ਕਾਮਿਆਂ ਨੂੰ ਹੁਣ ਤੱਕ ਵੈਕਸੀਨ ਦੀ ਪਹਿਲੀ ਅਤੇ 83,55,982 ਐੱਫਐੱਲਡਬਲਿਊਸ ਨੂੰ ਦੂਜੀ ਖ਼ੁਰਾਕ ਲੱਗ ਚੁੱਕੀ ਹੈ।

ਇਸਦੇ ਨਾਲ ਹੀ 18-44 ਉਮਰ ਵਰਗ ਦੇ 1,19,11,759 ਲਾਭਪਾਤਰੀਆਂ ਨੂੰ ਵੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
45-60 ਉਮਰ ਵਰਗ ਦੇ 6,15,48,484 ਲੋਕਾਂ ਨੂੰ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ ਅਤੇ ਇਸੇ ਉਮਰ ਵਰਗ ਦੇ 99,15,278 ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲੱਗ ਚੁੱਕੀ ਹੈ।

ਇਸ ਤੋਂ ਅਲਾਵਾ 60 ਸਾਲਾਂ ਤੋਂ ਉੱਤੇ ਦੇ 5,69,15,863 ਲਾਭਪਾਤਰੀਆਂ ਨੂੰ ਪਹਿਲੀ ਅਤੇ 1,83,13,642 ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਬੀਤੇ 24 ਘੰਟਿਆਂ ਵਿੱਚ 18-44 ਉਮਰ ਵਰਗ ਦੇ ਲੋਕਾਂ ਲਈ ਵੈਕਸੀਨ ਦੀਆਂ 12.82 ਲੱਖ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਮੁਤਾਬਕ 1 ਮਈ,2021 ਤੋਂ, ਜਦੋਂ ਲਿਬਰਲਾਇਸਡ ਪ੍ਰਾਈਸਿੰਗ ਅਤੇ ਕੋਵਿਡ-19 ਦੀ ਵੈਕਸੀਨ ਦੀ ਕੌਮੀ ਵਿਓਂਤ ਲਾਗੂ ਕੀਤੀ ਗਈ ਹੈ, ਇਹ ਦਰ ਸਭ ਤੋਂ ਵੱਧ ਹੈ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link